ਈਸਟਵੁੱਡ ਸਕੂਲ ਵਿਦਿਆਰਥੀ ਸਹੋਦਿਆ ‘ਵਿਚਾਰ ਫਿਲਾਸਫੀਕਲ’ ਫੈਸਟ ’ਚ ਛਾਏ
ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਪੱਛਮੀ ਦੁਆਰਾ ਕਰਵਾਏ ਵਿਚਾਰ ਫਿਲਾਸਫੀਕਲ ਫੈਸਟ ਮੁਕਾਬਲਿਆਂ ਸਮੇਂ ਸੀ. ਬੀ.
ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਪੱਛਮੀ ਦੁਆਰਾ ਕਰਵਾਏ ਵਿਚਾਰ ਫਿਲਾਸਫੀਕਲ ਫੈਸਟ ਮੁਕਾਬਲਿਆਂ ਸਮੇਂ ਸੀ.ਬੀ.ਐੱਸ.ਈ. ਦੇ ਨਾਮਵਰ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਵਿਦਿਆਰਥੀਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫ਼ੀ ਆਪਣੇ ਨਾਂਅ ਕੀਤੀ। ਸਿੱਧ ਗੋਸਟ ਮੁਕਾਬਲੇ ’ਚ ਜੈਸਮੀਨ ਕੌਰ, ਜਗਜੋਤ ਕੌਰ ਤੇ ਹਰਲੀਨ ਕੌਰ ਜੇਤੂ ਰਹੀਆਂ। ਨੈਤਿਕਤਾ ਮੁਕਾਬਲੇ ਵਿਚ ਪ੍ਰਭਨੂਰ ਸਿੰਘ, ਇੰਦਰਵੀਰ ਸਿੰਘ ਤੇ ਪਰਮਿੰਦਰ ਕੌਰ ਦੀ ਟੀਮ ਜੇਤੂ ਬਣੀ। ਭੁਲੇਖਿਆਂ ਦੀ ਖੋਜ਼ ਮੁਕਾਬਲੇ ਸਮੇਂ ਕੋਮਲਵੀਰ ਕੌਰ, ਪ੍ਰਭਲੀਨ ਕੌਰ, ਸ ੀਰਤ ਸ਼ਰਮਾ ਦੀ ਟੀਮ ਨੇ ਪਹਿਲਾ ਸਥਾਨ ਲਿਆ। ਪੜਤਾਲ ਦਾ ਦਾਇਰਾ ਮੁਕਾਬਲੇ ਸਮੇਂ ਮਹਿਕਪ੍ਰੀਤ ਕੌਰ ਅਤੇ ਸਵਨੀਤ ਕੌਰ ਤੀਸਰਾ ਸਥਾਨ ਹਾਸਲ ਕੀਤਾ। ਵਿਚਾਰ ਫਿਲਾਸਫੀਕਲ ਫੈਸਟ ਵਿਚ ਈਸਟਵੁੱਡ ਸਕੂਲ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਸੰਸਥਾ ਦੇ ਪ੍ਰਬੰਧਕੀ ਚੇਅਰਮੈਨ ਦਮਨਜੀਤ ਸਿੰਘ ਮੋਹੀ, ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਕਿਹਾ ਕਿ ਅਜਿਹੇ ਮੁਕਾਬਲਿਆਂ ’ਚ ਹਿੱਸਾ ਲੈਂਦੇ ਰਹਿਣਾ ਚਾਹੀਦਾ, ਅਜਿਹਾ ਹੋਣ ਨਾਲ ਹਰ ਵਿਦਿਆਰਥੀ ਦੀ ਕਾਰਜ ਕੁਸ਼ਲਤਾ ਅਤੇ ਸਵੈ-ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ। ਇਥੇ ਵਰਣਨਯੋਗ ਹੈ ਕਿ ਈਸਟਵੁੱਡ ਸਕੂਲ ਮੁੱਲਾਂਪੁਰ ਜਿਥੇ ਪੜ੍ਹਾਈ ਦੇ ਖੇਤਰ ’ਚ ਸ਼ਾਨਦਾਰ ਨਤੀਜੇ ਦੇ ਰਿਹਾ, ਉਥੇ ਇਸ ਸਕੂਲ ਦੇ ਵਿਦਿਆਰਥੀ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਨਾਮਣਾ ਖੱਟ ਰਹੇ ਹਨ। 20Jag19 ਕੈਪਸ਼ਨ: