ਪਰਾਲੀ ਸਾੜਨ ਕਾਰਨ ਧੂੰਏਂ ’ਚ ਕਾਰ ਨਾਲ 2 ਮੋਟਰਸਾਈਕਲਾਂ ਦੀ ਟੱਕਰ
ਦੋਰਾਹਾ, 20 ਨਵੰਬਰ (ਪੱਤਰ ਪ੍ਰੇਰਕ)-ਦੋਰਾਹਾ ਦੇ ਨੇੜਲੇ ਪਿੰਡ ਜੈਪੁਰਾ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ। ਖੇਤ ਵਿਚੋਂ ਪਰਾਲੀ ਸਾੜਨ ਫੈਲੇ ਸੰਘਣੇ ਧੂੰਏਂ ਵਿਚ ਇੱਕ ਦੋ ਮੋਟਰਸਾਈਕਲ ਵਿਚ ਟਕਰਾ ਗਈ।
ਦੋਰਾਹਾ, 20 ਨਵੰਬਰ (ਪੱਤਰ ਪ੍ਰੇਰਕ)-ਦੋਰਾਹਾ ਦੇ ਨੇੜਲੇ ਪਿੰਡ ਜੈਪੁਰਾ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ। ਖੇਤ ਵਿਚੋਂ ਪਰਾਲੀ ਸਾੜਨ ਫੈਲੇ ਸੰਘਣੇ ਧੂੰਏਂ ਵਿਚ ਇੱਕ ਦੋ ਮੋਟਰਸਾਈਕਲ ਵਿਚ ਟਕਰਾ ਗਈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਪੁਰ ਪਿੰਡ ਦਾ ਰਹਿਣ ਵਾਲਾ ਨਗਿੰਦਰ ਸਿੰਘ ਆਪਣੀ ਪਤਨੀ ਮਨਜੀਤ ਕੌਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਪਿੰਡ ਪਾਇਲ ਵਾਸੀ ਜਸਪਾਲ ਸਿੰਘ ਆਪਣੀ ਪਤਨੀ ਸੁਰਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਜੈਪੁਰਾ ਪਿੰਡ ਪਹੁੰਚੇ ਤਾਂ ਕਿਸਾਨ ਗੁਰਦੀਪ ਸਿੰਘ ਦੀ ਪਹਿਲਾਂ ਹੀ ਆਪਣੇ ਖੇਤ ਵਿਚ ਪਰਾਲੀ ਨੂੰ ਲਗਾਈ ਅੱਗ ਕਾਰਨ ਸੜਕ ’ਤੇ ਧੂੰਏਂ ਦਾ ਸੰਘਣਾ ਬੱਦਲ ਬਣ ਗਿਆ। ਇਸ ਸਮੇਂ ਅੱਗਿਓਂ ਆ ਰਹੀ ਇੱਕ ਕਾਰ ਨੰਬਰ ਐੱਚ.ਆਰ.-26.ਸੀ.ਐਨ.-3361 ਵਿਚ ਦੋਵੇਂ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਉਪਰੰਤ ਬਾਅਦ ਨਗਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਖੇਤ ਵਿਚ ਡਿਗ ਪਏ। ਇਸ ਸਮੇਂ ਰਾਹਗੀਰਾਂ ਨੇ ਸੜਕ ’ਤੇ ਡਿੱਗੇ ਹੋਏ ਜ਼ਖਮੀਆਂ ਨੂੰ ਸਾਂਭਿਆ ਤੇ ਅਖੀਰ ਜਦੋਂ ਧੂੰਆਂ ਘਟਿਆ ਤਾਂ ਦੇਖਿਆ ਗਿਆ ਕਿ ਖੇਤ ਵਿਚ ਪਈ ਪਰਾਲੀ ਦੀ ਅੱਗ ਨਾਲ ਮਨਜੀਤ ਕੌਰ ਬੁਰੀ ਤਰ੍ਹਾਂ ਸੜ ਹੋਈ ਦੇਖੀ ਗਈ ਜਿਸ ਦੀ ਅੱਗ ਨਾਲ ਬੁਰੀ ਤਰ੍ਹਾਂ ਝੁਲਸਣ ਕਾਰਨ ਮੌਤ ਹੋ ਚੁੱਕੀ ਸੀ। ਨਗਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਸਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਜੋ ਦੂਜੇ ਮੋਟਰਸਾਈਕਲ ’ਤੇ ਸਵਾਰ ਸਨ ਨੂੰ ਵੀ ਹਾਦਸੇ ਵਿਚ ਗੰਭੀਰ ਸੱਟਾਂ ਲੱਗੀਆਂ। ਦੋਵਾਂ ਨੂੰ ਦੋਰਾਹਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਡੀ. ਐੱਸ. ਪੀ. ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਖੇਤ ਦੇ ਮਾਲਕ ਗੁਰਦੀਪ ਸਿੰਘ ਵਿਰੁੱਧ ਕਾਰਵਾਈ ਕਰ ਰਹੀ ਹੈ। ਗੰਭੀਰ ਹਾਦਸਾ ਖੇਤ ਵਿਚ ਪਰਾਲੀ ਸਾੜਨ ਕਾਰਨ ਸੜਕ ’ਤੇ ਫੈਲੇ ਧੂੰਏਂ ਕਾਰਨ ਹੋਇਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਕਿ ਪਿੰਡ ਦੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕਈ ਦਿਨ ਪਹਿਲਾਂ ਪਰਾਲੀ ਦੀਆਂ ਗੱਠਾਂ ਲੈ ਕੇ ਜਾ ਰਹੀ ਟਰਾਲੀ ਪਲਟ ਗਈ ਸੀ। ਉਹ ਬੰਨੀਆਂ ਹੋਈਆਂ ਗੱਠਾਂ ਤਾਂ ਲੈ ਗਏ, ਪਰ ਖੁੱਲ੍ਹੀਆਂ ਗੱਠਾਂ ਇੱਥੇ ਖੇਤ ਵਿਚ ਹੀ ਛੱਡ ਗਏ। ਕਿਸਾਨ ਨੇ ਫ਼ਸਲ ਬੀਜਣ ਲਈ ਉਸ ਖਿੱਲਰੀ ਪਈ ਪਰਾਲੀ ਨੂੰ ਅੱਗ ਲਗਾ ਦਿੱਤੀ ਸੀ।