27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸ਼ਹੀਦ ਜਗਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਮਲੌਦ, 26 ਅਗਸਤ (ਦਿਲਬਾਗ ਸਿੰਘ ਚਾਪੜਾ)- ਹਲਕਾ ਪਾਇਲ ਦੇ ਪਿੰਡ ਟਿੰਬਰਵਾਲ ਦੇ 14 ਸਿੱਖ ਰੈਜੀਮੈਂਟ ਦੇ ਲਾਂਸ ਹੌਲਦਾਰ ਜਗਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੇ ਰਾਮਗੜ੍ਹ ਰਾਂਚੀ ਵਿਖੇ ਟ੍ਰੇਨਿੰਗ ਦੌਰਾਨ ਅਚਾਨਕ ਤਬੀਅਤ ਵਿਗੜਨ ਕਾਰਨ ਸ਼ਹੀਦ ਹੋ ਗਏ ਸਨ, ਦਾ ਅੱਜ ਪਿੰਡ ਟਿੰਬਰਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਵਿਚ ਜਿੱਥੇ ਫੌਜ ਵੱਲੋਂ ਸਲਾਮੀ ਭੇਂਟ ਕੀਤੀ ਗਈ, ਉਥੇ ਐਸ. ਐਚ.

Ad Position 21
No active advertisement
ਅਜੀਤ ਡੈਸਕ 27-08-2026
ਮਲੌਦ, 26 ਅਗਸਤ (ਦਿਲਬਾਗ ਸਿੰਘ ਚਾਪੜਾ)- ਹਲਕਾ ਪਾਇਲ ਦੇ ਪਿੰਡ ਟਿੰਬਰਵਾਲ ਦੇ 14 ਸਿੱਖ ਰੈਜੀਮੈਂਟ ਦੇ ਲਾਂਸ ਹੌਲਦਾਰ ਜਗਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੇ ਰਾਮਗੜ੍ਹ ਰਾਂਚੀ ਵਿਖੇ ਟ੍ਰੇਨਿੰਗ ਦੌਰਾਨ ਅਚਾਨਕ ਤਬੀਅਤ ਵਿਗੜਨ ਕਾਰਨ ਸ਼ਹੀਦ ਹੋ ਗਏ ਸਨ, ਦਾ ਅੱਜ ਪਿੰਡ ਟਿੰਬਰਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਵਿਚ ਜਿੱਥੇ ਫੌਜ ਵੱਲੋਂ ਸਲਾਮੀ ਭੇਂਟ ਕੀਤੀ ਗਈ, ਉਥੇ ਐਸ. ਐਚ. ਓ. ਮਲੌਦ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਟੁਕੜੀ ਨੇ ਵੀ ਸਲਾਮੀ ਭੇਂਟ ਕੀਤੀ। ਭਰ ਜਵਾਨੀ ਵਿਚ ਸ਼ਹੀਦ ਹੋਏ ਉਚੇ ਲੰਮੇ ਕੱਦ ਦੇ ਸੋਹਣੇ ਸਰਦਾਰ ਅਤੇ ਖਿਡਾਰੀ ਫੌਜੀ ਜਗਦੀਪ ਸਿੰਘ, ਭਰ ਜਵਾਨੀ ਵਿਚ ਵਿਧਵਾ ਹੋਈ ਸ਼ਹੀਦ ਦੀ ਪਤਨੀ ਅਤੇ 11 ਮਹੀਨੇ ਵਿੱਚ ਪਿਤਾ ਦਾ ਸਾਇਆ ਖੋ ਚੁੱਕੇ ਸ਼ਹੀਦ ਦੇ ਬੱਚੇ ਅਤੇ ਮਾਪਿਆਂ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਜਿੱਥੇ ਇਲਾਕੇ ਭਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ, ਉਥੇ ਕਿਸੇ ਵੀ ਸੀਨੀਅਰ ਪ੍ਰਸ਼ਾਸ਼ਨਿਕ ਅਧਿਕਾਰੀ ਜਾਂ ਕਿਸੇ ਵੀ ਸਿਆਸੀ ਪਾਰਟੀ ਦੇ ਸੀਨੀਅਰ ਆਗੂ ਵਲੋਂ ਅੰਤਿਮ ਸੰਸਕਾਰ ’ਚ ਸ਼ਮੂਲੀਅਤ ਨਾ ਕਰਨਾ ਜਿੱਥੇ ਸ਼ਾਇਦ ਪਰਿਵਾਰ ਲਈ ਦੁੱਖਦਾਈ ਹੋਇਆ ਹੋਵੇਗਾ, ਉਥੇ ਆਮ ਲੋਕਾਂ ਦੇ ਮਨਾਂ ਵਿਚ ਵੀ ਰੋਸ ਭਰ ਗਿਆ। ਇਸ ਮੌਕੇ ਫੌਜ ਵਲੋਂ ਸੂਬੇਦਾਰ ਗੁਰਦੀਪ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਆਨਰੇਰੀ ਕੈਪਟਨ ਬਲਜੀਤ ਸਿੰਘ, ਨਾਇਬ ਸੂਬੇਦਾਰ ਰਣਜੀਤ ਸਿੰਘ, ਹੌਲਦਾਰ ਹਰਮੇਸ਼ ਸਿੰਘ, ਹੌਲਦਾਰ ਹੀਰਾ ਸਿੰਘ, ਹੌਲਦਾਰ ਰਿੰਕੂ ਸਿੰਘ, ਐਕਸ ਸਰਵਿਸਮੈਨ ਬਲਵੀਰ ਸਿੰਘ ਨੇ ਸ਼ਮੂਲੀਅਤ ਕੀਤੀ। ਚਿਖਾ ਨੂੰ ਅਗਨੀ ਸ਼ਹੀਦ ਦੇ ਭਰਾ ਜਸਪ੍ਰੀਤ ਸਿੰਘ ਵਲੋਂ ਵਿਖਾਈ ਗਈ। ਜਿਕਰਯੋਗ ਹੈ ਕਿ ਸ਼ਹੀਦ ਜਗਦੀਪ ਸਿੰਘ ਵਾਲੀਵਾਲ ਦਾ ਵੀ ਚੰਗਾ ਖਿਡਾਰੀ ਸੀ ਅਤੇ ਰਾਂਚੀ ਵਿਖੇ ਖੇਡ ਦੇ ਸਿਲਸਿਲੇ ਵਿੱਚ ਹੀ ਟ੍ਰੇਨਿੰਗ ਤੇ ਸੀ ਜ ਿਸ ਉਪਰੰਤ ਉਸਦੀ ਤਰੱਕੀ ਵੀ ਹੋਣੀ ਸੀ। ਇਸ ਮੌਕੇ ਸਾਬਕਾ ਸਰਪੰਚ ਕੁਲਬੀਰ ਸਿੰਘ ਸੋਹੀਆ, ਸਾਬਕਾ ਸਰਪੰਚ ਕ੍ਰਿਸ਼ਨਦੇਵ ਜੋਗੀਮਾਜਰਾ, ਸਰਪੰਚ ਸੰਦੀਪ ਸਿੰਘ ਟਿੰਬਰਵਾਲ, ਕੁਲਵਿੰਦਰ ਸਿੰਘ ਪੰਚ, ਅਜ਼ਮੇਰ ਸਿੰਘ ਟਿੰਬਰਵਾਲ, ਸਿਮਰਨਜੀਤ ਸਿੰਘ, ਮਾ. ਯਾਦਵਿੰਦਰ ਸਿੰਘ, ਸਰਪੰਚ ਵੀਰਦਵਿੰਦਰ ਸਿੰਘ ਆਲਮਪੁਰ, ਆੜ੍ਹਤੀ ਰਜਿੰਦਰ ਸਿੰਘ, ਤਾਇਆ ਜਸਮੇਲ ਸਿੰਘ, ਨਿਰਮਲ ਸਿੰਘ ਭੀਖੀ, ਗੁਰਦੀਪ ਸਿੰਘ ਕਿਲਾ ਹਾਂਸ, ਬਲਦੇਵ ਸਿੰਘ ਤੋਂ ਇਲਾਵਾ ਵੱਡੀ ਗਿਣ ਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ‘ਮਹਾਂ ਹੜਤਾਲ’ ਨੂੰ ਭਾਜਪਾ ਜ਼ਿਲ੍ਹਾ ਜਗਰਾਉਂ ਨੇ ਦਿੱਤਾ ਸਮਰਥਨ ਅਗਲੀ ਖ਼ਬਰ ਕਿਸਾਨ ਆਪਣੀਆਂ ਹੱਕੀ ਮੰਗਾਂ ਮਨਵਾ ਕੇ ਹੀ ਦਮ ਲੈਣਗੇ- ਕਿਸਾਨ ਆਗੂ
Ad Position 24