27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਡੱਬਵਾਲੀ (ਹਰਿਆਣਾ), - ਕੂੜਾ ਚੁੱਕਣ ਦੇ ਵਿਰੋਧ ’ਚ ਜੇਸੀਬੀ ਅੱਗੇ ਲੇਟੇ ਸਫ਼ਾਈ ਮੁਲਾਜਮ, 50 ਨੂੰ ਪੁਲਿਸ ਲਾਈਨ ਭੇਜਿਆ

ਡੱਬਵਾਲੀ (ਹਰਿਆਣਾ), 27 ਅਗਸਤ (ਇਕਬਾਲ ਸਿੰਘ ਸ਼ਾਂਤ) - ਬੀਤੀ 6 ਅਗਸਤ ਤੋਂ ਰਾਜ ਪੱਧਰੀ ਹੜਤਾਲ ਤਹਿਤ ਨਗਰ ਕੌਂਸਲ ਡੱਬਵਾਲੀ ਵਿਚ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਸਫ਼ਾਈ ਮੁਲਾਜਮਾਂ, ਪ੍ਰਸ਼ਾਸਨ ਅਤੇ ਠੇਕੇਦਾਰ ਵਿਚਕਾਰ ਅੱਜ

Ad Position 21
No active advertisement
ਅਜੀਤ ਡੈਸਕ 27-08-2026

ਡੱਬਵਾਲੀ (ਹਰਿਆਣਾ), 27 ਅਗਸਤ (ਇਕਬਾਲ ਸਿੰਘ ਸ਼ਾਂਤ) - ਬੀਤੀ 6 ਅਗਸਤ ਤੋਂ ਰਾਜ ਪੱਧਰੀ ਹੜਤਾਲ ਤਹਿਤ ਨਗਰ ਕੌਂਸਲ ਡੱਬਵਾਲੀ ਵਿਚ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਸਫ਼ਾਈ ਮੁਲਾਜਮਾਂ, ਪ੍ਰਸ਼ਾਸਨ ਅਤੇ ਠੇਕੇਦਾਰ ਵਿਚਕਾਰ ਅੱਜ ਤਿੱਖਾ ਟਕਰਾਅ ਹੋ ਗਿਆ। ਰਾਮਲੀਲ੍ਹਾ ਗਰਾਊਂਡ ਨੇੜੇ ਕੂੜਾ ਚੁੱਕਣ ਦਾ ਵਿਰੋਧ ਕਰ ਰਹੇ ਨਗਰ ਕੌਂਸਲ ਸਫ਼ਾਈ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਸਮੇਤ ਕਰੀਬ 50 ਹੜਤਾਲੀ ਮੁਲਾਜਮਾਂ ਨੂੰ ਪੁਲਿਸ ਬੱਸਾਂ ਵਿਚ ਬਿਠਾ ਕੇ  ਡੱਬਵਾਲੀ ਸਥਿਤ ਪੁਲਿਸ ਲਾਈਨ ਲੈ ਗਈ। ਇਸ ਉਪਰੰਤ ਕੂੜੇ ਦੇ ਵਿਸ਼ਾਲ ਢੇਰ ਨੂੰ ਜੇਸੀਬੀ ਨਾਲ ਚੁਕਵਾਇਆ ਗਿਆ।
ਸਵੇਰ ਤੋਂ ਹੀ ਕੂੜੇ ਦੇ ਢੇਰ ਚੁਕਵਾਉਣ ਨੂੰ ਲੈ ਕੇ ਮੁਲਾਜਮਾਂ ਅਤੇ ਪ੍ਰਸ਼ਾਸਨ ਵਿਚਕਾਰ ਤਣਾਅ ਰਿਹਾ। ਪ੍ਰਸ਼ਾਸਨ ਨੇ ਸਵੇਰੇ ਸਵਾ ਪੰਜ ਵਜੇ ਇੰਪਰੂਵਮੈਂਟ ਟਰੱਸਟ ਪਾਰਕ ਮੂਹਰੇ ਤੋਂ ਕੂੜਾ ਚੁਕਵਾਇਆ, ਜਦਕਿ ਕਬੀਰ ਬਸਤੀ ਨੇੜੇ ਹੜਤਾਲੀ ਮੁਲਾਜਮਾਂ ਨੇ ਜੇਸੀਬੀ ਨੂੰ ਵਿਰੋਧ ਕਰਕੇ ਵਾਪਸ ਭੇਜ ਦਿੱਤਾ। ਇਸ ਮਗਰੋਂ ਪੂਜਾ ਵੇਸਟ ਮੈਨੇਜਮੈਂਟ ਦੇ ਠੇਕੇਦਾਰ ਨੇ ਦੁਪਹਿਰ 3 ਵਜੇ ਤੱਕ ਕੰਮ ’ਤੇ ਪਰਤਣ ਜਾਂ ਨਵੇਂ ਮੁਲਾਜਮ ਰੱਖਣ ਦਾ ਅਲਟੀਮੇਟਮ ਦਿੱਤਾ।
ਦੁਪਹਿਰ ਕਰੀਬ 2:45 ਵਜੇ ਰਾਮਲੀਲ੍ਹਾ ਗਰਾਊਂਡ ਨੇੜੇ ਪੁਲਿਸ ਬਲ ਦੀ ਮੌਜੂਦਗੀ ਵਿਚ ਜੇਸੀਬੀ ਨਾਲ ਕੂੜਾ ਚੁੱਕਣ ਦੀ ਕੋਸ਼ਿਸ਼ ਹੋਈ ਤਾਂ ਮੁਲਾਜਮ ਕੂੜੇ ਦੇ ਢੇਰਾਂ ਅਤੇ ਜੇਸੀਬੀ ਮੂਹਰੇ ਲੇਟ ਗਏ। ਪੁਲਿਸ ਨੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਸਮੇਤ ਹੋਰ ਮੁਲਾਜਮਾਂ ਨੂੰ ਚੁੱਕ ਕੇ ਪੁਲਿਸ ਲਾਈਨ ਲੈ ਗਈ, ਜਿਸ ਉਪਰੰਤ ਕੂੜਾ ਚੁਕਵਾਇਆ ਗਿਆ।
 ਪੁਰਸ਼ ਮੁਲਾਜਮਾਂ ਨੂੰ ਕਥਿਤ ਤੌਰ ’ਤੇ ਹਿਰਾਸਤ ਵਿਚ ਲਏ ਜਾਣ ਮਗਰੋਂ ਔਰਤ ਪਰਿਵਾਰਿਕ ਮੈਂਬਰਾਂ ਨੇ ਮੋਰਚਾ ਸੰਭਾਲ ਲਿਆ। ਉਹ ਨਗਰ ਕੌਂਸਲ ਕੰਪਲੈਕਸ ਵਿਚ ਬੰਦ ਡੋਰ-ਟੂ-ਡੋਰ ਕੂੜਾ ਪ੍ਰਬੰਧਨ ਗੱਡੀਆਂ ਅੱਗੇ ਧਰਨੇ ’ਤੇ ਬੈਠ ਗਈਆਂ। ਔਰਤਾਂ ਨੇ ਦੋਸ਼ ਲਾਇਆ ਕਿ ਕੋਰੋਨਾ ਮਹਾਮਾਰੀ ਦੌਰਾਨ ਜਾਨ ਜੋਖ਼ਮ ਵਿਚ ਪਾ ਕੇ ਸੇਵਾਵਾਂ ਦੇਣ ਵਾਲੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਬਜਾਏ ਨਵੀਂ ਲੇਬਰ ਲਗਾ ਕੇ ਉਨ੍ਹਾਂ ਦੇ ਢਿੱਡ ’ਤੇ ਲੱਤ ਮਾਰੀ ਜਾ ਰਹੀ ਹੈ। ਦੇਰ ਸ਼ਾਮ ਤੱਕ ਧਰਨਾ ਜਾਰੀ ਸੀ।
ਓਧਰ ਜ਼ਿਲ੍ਹਾ ਪੁਲਿਸ ਦੇ ਬੁਲਾਰੇ ਆਨੰਦ ਕੁਮਾਰ ਨੇ ਦੱਸਿਆ ਕਿ ਡਿਊਟੀ ਮੈਜਿਸਟਰੇਟ ਦੀਪਕ ਕੁਮਾਰ ਦੀ ਨਿਗਰਾਨੀ ਹੇਠ ਕੂੜੇ ਦੇ ਢੇਰ ਚੁਕਵਾਉਣ ਲਈ ਮੁਹਿੰਮ ਚਲਾਈ ਗਈ। ਕੂੜਾ ਚੁੱਕਣ ਦਾ ਵਿਰੋਧ ਕਰ ਰਹੇ ਹੜਤਾਲੀ ਸਫ਼ਾਈ ਮੁਲਾਜਮਾਂ ਨੂੰ ਬੱਸਾਂ ਵਿਚ ਬਿਠਾ ਕੇ ਗੱਲਬਾਤ ਲਈ ਪਿੰਡ ਡੱਬਵਾਲੀ ਸਥਿਤ ਪੁਲਿਸ ਲਾਈਨ ਲੈ ਜਾਇਆ ਗਿਆ ਹੈ।
ਨਗਰ ਕੌਂਸਲ ਦੇ ਈਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹੜਤਾਲ ਕਾਰਨ ਸਫ਼ਾਈ ਮੁਲਾਜਮਾਂ ਨੇ ਡੋਰ-ਟੂ-ਡੋਰ ਕੂੜਾ ਪ੍ਰਬੰਧਨ ਗੱਡੀਆਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਪਰਸੋਂ ਗੱਡੀਆਂ ਕੱਢਣ ਦੌਰਾਨ ਕਰੀਬ ਡੇਢ ਦਰਜਨ ਮਹਿਲਾਵਾਂ ਨੇ ਉਨ੍ਹਾਂ ਅੱਗੇ ਧਰਨਾ ਦੇ ਕੇ ਗੱਡੀਆਂ ਨੂੰ ਨਿਕਲਣ ਨਹੀਂ ਦਿੱਤਾ। ਕਰੀਬ ਤਿੰਨ ਦਿਨ ਪਹਿਲਾਂ ਹੜਤਾਲੀ ਮੁਲਾਜਮ ਕੂੜੇ ਨਾਲ ਭਰੀਆਂ ਗੱਡੀਆਂ ਨੂੰ ਨਪ ਦਫ਼ਤਰ ਵਿਚ ਲੈ ਆਏ ਸਨ।

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨਸ਼ਾ ਮੁਕਤੀ ਮੋਰਚਾ ਦੇ 619 ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਅਗਲੀ ਖ਼ਬਰ ਸ਼ਿਵਰਾਜ ਸਿੰਘ ਚੌਹਾਨ ਨੇ ਇਕ ਵਿਸ਼ੇਸ਼ ਆਜ਼ਾਦੀ ਦਿਵਸ-ਥੀਮ ਵਾਲੀ ਮੈਟਰੋ ਟ੍ਰੇਨ ਨੂੰ ਦਿਖਾਈ ਹਰੀ ਝੰਡੀ
Ad Position 24