27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਕਿਸਾਨ ਆਪਣੀਆਂ ਹੱਕੀ ਮੰਗਾਂ ਮਨਵਾ ਕੇ ਹੀ ਦਮ ਲੈਣਗੇ- ਕਿਸਾਨ ਆਗੂ

ਮਲੌਦ, 25 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮਲੌਦ ਦੀ ਮੀਟਿੰਗ ਬਲਾਕ ਆਗੂ ਜਗਦੇਵ ਸਿੰਘ ਸਿਹੌੜਾ ਦੀ ਅਗਵਾਈ ਹੇਠ ਗੁਰਦੁਆਰਾ ਸਿੱਧਸਰ ਸਾਹਿਬ ਸਿਹੌੜਾ ਵਿਖੇ ਹੋਈ, ਜਿਸ ਵਿਚ ਬਲਾਕ ਦੀਆਂ ਇਕਾਈਆਂ ਦੇ ਅਹੁਦੇਦਾਰ ਤੇ ਵਰਕਰ ਸ਼ਾਮਿਲ ਹੋਏ। ਬਲਾਕ ਸਕੱਤਰ ਨਾਜ਼ਰ ਸਿੰਘ ਸਿਆੜ੍ਹ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰ ਵਾਰਤਾ, ਲੈਂਡ ਪੁਲਿੰਗ ਪਾਲਸੀ ਖਿਲਾਫ ਕਿਸਾਨਾਂ ਮਜਦੂਰਾਂ ਤੇ ਚੜੇ ਕਰਜਿਆਂ ਤੇ ਲਕੀਰ ਮਰਵਾਉਣ, ਆਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ, ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆ ਸਿਫਾਰਸ਼ਾਂ ਮੁਤਾਬਿਕ ਦੇਣ, ਖਾਦਾਂ ਦੀ ਤੋਟ ਖਤਮ ਕਰਵਾਉਣ ਅਤੇ ਸਸਤੇ ਰੇਟਾਂ ਤੇ ਮੁਹੱਈਆ ਕਰਵਾਉਣ ਦੀਆਂ ਹੋਰ ਮੰਗਾਂ ਨੂੰ ਲੈ ਕੇ ਜਿਲ੍ਹਾ ਹੈੱਡਕੁਆਰਟਰਾਂ ਤੇ ਲਗਾਤਾਰ ਮੋਰਚੇ ਲਗਾਏ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 27-08-2026
ਮਲੌਦ, 25 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮਲੌਦ ਦੀ ਮੀਟਿੰਗ ਬਲਾਕ ਆਗੂ ਜਗਦੇਵ ਸਿੰਘ ਸਿਹੌੜਾ ਦੀ ਅਗਵਾਈ ਹੇਠ ਗੁਰਦੁਆਰਾ ਸਿੱਧਸਰ ਸਾਹਿਬ ਸਿਹੌੜਾ ਵਿਖੇ ਹੋਈ, ਜਿਸ ਵਿਚ ਬਲਾਕ ਦੀਆਂ ਇਕਾਈਆਂ ਦੇ ਅਹੁਦੇਦਾਰ ਤੇ ਵਰਕਰ ਸ਼ਾਮਿਲ ਹੋਏ। ਬਲਾਕ ਸਕੱਤਰ ਨਾਜ਼ਰ ਸਿੰਘ ਸਿਆੜ੍ਹ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰ ਵਾਰਤਾ, ਲੈਂਡ ਪੁਲਿੰਗ ਪਾਲਸੀ ਖਿਲਾਫ ਕਿਸਾਨਾਂ ਮਜਦੂਰਾਂ ਤੇ ਚੜੇ ਕਰਜਿਆਂ ਤੇ ਲਕੀਰ ਮਰਵਾਉਣ, ਆਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ, ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆ ਸਿਫਾਰਸ਼ਾਂ ਮੁਤਾਬਿਕ ਦੇਣ, ਖਾਦਾਂ ਦੀ ਤੋਟ ਖਤਮ ਕਰਵਾਉਣ ਅਤੇ ਸਸਤੇ ਰੇਟਾਂ ਤੇ ਮੁਹੱਈਆ ਕਰਵਾਉਣ ਦੀਆਂ ਹੋਰ ਮੰਗਾਂ ਨੂੰ ਲੈ ਕੇ ਜਿਲ੍ਹਾ ਹੈੱਡਕੁਆਰਟਰਾਂ ਤੇ ਲਗਾਤਾਰ ਮੋਰਚੇ ਲਗਾਏ ਜਾ ਰਹੇ ਹਨ। ਮੀਟਿੰਗ ’ਚ ਜੁੜੇ ਆਗੂਆਂ ਤੇ ਵਰਕਰਾਂ ਪੂਰੇ ਤਾਣ ਨਾਲ ਲਗਾਤਾਰ ਚੱਲਣ ਵਾਲੇ ਮੋਰਚੇ ਵਿਚ ਜ਼ੋਰਦਾਰ ਸਮੂਲੀਅਤ ਕਰਨ ਦਾ ਵਿਸਵਾਸ਼ ਦਿਵਾਇਆ ਅਤੇ ਟਰਾਲੀਆ ਲੈ ਕੇ ਦਿਨ ਪੁਰ ਰਾਤ ਡੱਟਣ ਦੀ ਰੂਪ ਰੇਖਾ ਤਿਆਰ ਕੀਤੀ। ਇਸ ਮੌਕੇ ਪਿੰਡ ਵਾਰ ਡਿਊਟੀਆਂ ਲਗਾਈਆਂ ਗਈਆਂ ਅਤੇ ਦੁੱਧ ਅਤੇ ਹੋਰ ਰੋਜ਼ਾਨਾ ਦੀ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਪਹੁੰਚਾਉਣ ਲਈ ਡਿਊਟੀਆਂ ਲਗਾਈਆਂ। ਇਸ ਮੌਕੇ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ, ਜਗਮੀਤ ਸਿੰਘ ਕਲਾਹੜ ਨੇ ਮੋਰਚੇ ਦੀ ਮਹੱਤਤਾ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਅੱਜ ਦੀ ਮੀਟਿੰਗ ਵਿਚ ਦਰਸ਼ਨ ਸਿੰਘ ਰੱਬੋਂ, ਸੁਰਜੀਤ ਸਿੰਘ ਨਵਾਂ ਪਿੰਡ, ਨਾਜ਼ਰ ਸਿੰਘ ਰਾਮਗੜ੍ਹ, ਗੁਰਮੁੱਖ ਸਿੰਘ ਜੋਗੀ ਮਾਜਰਾ, ਗੁਰਜੀਤ ਸਿੰਘ ਪੰਧੇਰ ਖੇੜੀ, ਮਨੋਹਰ ਸਿੰਘ ਕਲਾਹੜ, ਨਰਿੰਦਰਪਾਲ ਸਿੰਘ ਸਿਆੜ੍ਹ, ਜਸਵੀਰ ਸਿੰਘ ਸਿਆੜ੍ਹ, ਬਲਵਿੰਦਰ ਸਿੰਘ ਨਿਜ਼ਾਮਪੁਰ, ਸੁਖਵਿੰਦਰ ਸਿੰਘ ਕੂਹਲੀ ਖੁਰਦ, ਬਲਵਿੰਦਰ ਸਿੰਘ ਝੱਮਟ, ਮਨਮਿੰਦਰ ਸਿੰਘ ਕੂਹਲੀ ਕਲਾਂ, ਸਵਰਨ ਸਿੰਘ ਸਿਰਥਲਾ ਨੇ ਵੀ ਵਿਚਾਰ ਪ੍ਰਗਟ ਕੀਤੇ ਅਤੇ ਮੋਰਚੇ ਦੀ ਕਾਮਯਾਬੀ ਲਈ ਤਾਣ ਲਾਉਣ ਦਾ ਵਿਸਵਾਸ਼ ਦਿਵਾਇਆ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਜਗਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਅਗਲੀ ਖ਼ਬਰ ਭਾਗਪੁਰ ਦਾ ਸ਼ਹੀਦੀ ਜੋੜ ਮੇਲਾ 29 ਤੋਂ
Ad Position 24