26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪਿੰਡ ਬੱਸੀਆਂ ਵਿਖੇ ਸੱਪ ਦੇ ਡੰਗਣ ਨਾਲ ਭੈਣ ਦੀ ਮੌਤ, ਭਰਾ ਜ਼ੇਰੇ ਇਲਾਜ

ਰਾਏਕੋਟ, 26 ਇਲਾਜ਼ (ਸੁਸ਼ੀਲ) ਨੇੜਲੇ ਪਿੰਡ ਬੱਸੀਆਂ ਵਿਖੇ ਵਾਪਰੀ ਇਕ ਦਰਦਨਾਕ ਘਟਨਾਂ ਵਿਚ ਬੀਤੀ ਰਾਤ ਇਕ ਸੱਪ ਵਲੋਂ ਭੈਣ–ਭਰਾ ਨੂੰ ਡੰਗਣ ਨਾਲ ਇਕ ਛੋਟੀ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਉਸ ਦਾ ਭਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੱਸੀਆਂ ਵਿਖੇ ਉੱਪਲਾਂ ਪੱਤੀ ਵਿਖੇ ਰਹਿੰਦੇ ਇੱਕ ਦਲਿਤ ਗਰੀਬ ਪਰਿਵਾਰ ’ਤੇ ਉਸ ਸਮੇਂ ਕਹਿਰ ਟੁੱਟ ਪਿਆ ਜਦ ਲੰਘੀ ਰਾਤ ਘਰ ਦੇ ਵਿਹੜੇ ਵਿਚ ਸੁੱਤੇ ਪਏ ਪਰਿਵਾਰ ਦੇ ਦੋ ਬੱਚਿਆਂ ਨੂੰ ਇਕ ਜ਼ਹਿਰੀਲੇ ਸੱਪ ਵਲੋਂ ਡੰਗ ਲਿਆ ਗਿਆ।

Ad Position 21
No active advertisement
ਮਿ੍ਤਕ ਲੜਕੀ ਜਸਪ੍ਰੀਤ ਕੌਰ ਅਤੇ ਭਰਾ ਜੋਬਨਪ੍ਰੀਤ ਸਿੰਘ (ਜ਼ੇਰੇ ਇਲਾਜ)। 27-08-2026
ਰਾਏਕੋਟ, 26 ਇਲਾਜ਼ (ਸੁਸ਼ੀਲ) ਨੇੜਲੇ ਪਿੰਡ ਬੱਸੀਆਂ ਵਿਖੇ ਵਾਪਰੀ ਇਕ ਦਰਦਨਾਕ ਘਟਨਾਂ ਵਿਚ ਬੀਤੀ ਰਾਤ ਇਕ ਸੱਪ ਵਲੋਂ ਭੈਣ–ਭਰਾ ਨੂੰ ਡੰਗਣ ਨਾਲ ਇਕ ਛੋਟੀ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਉਸ ਦਾ ਭਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੱਸੀਆਂ ਵਿਖੇ ਉੱਪਲਾਂ ਪੱਤੀ ਵਿਖੇ ਰਹਿੰਦੇ ਇੱਕ ਦਲਿਤ ਗਰੀਬ ਪਰਿਵਾਰ ’ਤੇ ਉਸ ਸਮੇਂ ਕਹਿਰ ਟੁੱਟ ਪਿਆ ਜਦ ਲੰਘੀ ਰਾਤ ਘਰ ਦੇ ਵਿਹੜੇ ਵਿਚ ਸੁੱਤੇ ਪਏ ਪਰਿਵਾਰ ਦੇ ਦੋ ਬੱਚਿਆਂ ਨੂੰ ਇਕ ਜ਼ਹਿਰੀਲੇ ਸੱਪ ਵਲੋਂ ਡੰਗ ਲਿਆ ਗਿਆ। ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ ਤਿੰਨ ਵਜੇ ਜੋਬਨਪ੍ਰੀਤ ਸਿੰਘ (ਉਮਰ 8 ਸਾਲ) ਪੁੱਤਰ ਅਮਨਦੀਪ ਸਿੰਘ ਅਚਾਨਕ ਸੁੱਤਾ ਹੋਇਆ ਉੱਠ ਗਿਆ ਅਤੇ ਨੇੜੇ ਸੁੱਤੀ ਹੋਈ ਆਪਣੀ ਦਾਦੀ ਨੂੰ ਉਠਾ ਕੇ ਦੱਸਿਆ ਕਿ ਉਸ ਦੇ ਹੱਥ ’ਤੇ ਕੁਝ ਲੜ ਗਿਆ ਹੈ, ਜਦ ਪਰਿਵਾਰਿਕ ਮੈਂਬਰਾਂ ਨੇ ਉੱਠ ਕੇ ਧਿਆਨ ਨਾਲ ਦੇਖਿਆ ਤਾਂ ਮੰਜੇ ਹੇਠਾਂ ਇਕ ਸੱਪ ਬੈਠਾ ਹੋਇਆ ਦਿਖਾਈ ਦਿੱਤਾ। ਜਿਸ ਤੋਂ ਉਹ ਖਤਰੇ ਨੂੰ ਭਾਂਪਦੇ ਹੋਏ ਲੜਕੇ ਜੋਬਨਪ੍ਰੀਤ ਸਿੰਘ ਨੂੰ ਘਰੋਂ ਮੁੱਢਲੀ ਸਹਾਇਤਾ ਦੇ ਕੇ ਗੁਆਂਢੀਆਂ ਦੀ ਮੱਦਦ ਨਾਲ ਤੁਰੰਤ ਰਾਏਕੋਟ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆ ਗਏ, ਜਿੱਥੇ ਲੜਕੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਸੀ.ਐੱਮ.ਸੀ ਹਸਪਤਾਲ ਲਈ ਰੈੱਫਰ ਕਰ ਦਿੱਤਾ ਗਿਆ। ਜਿੱਥੇ ਲੜਕੇ ਦਾ ਇਲਾਜ ਚੱਲ ਰਿਹਾ ਹੈ। ਪ੍ਰੰਤੂੂ ਨੇੜੇ ਹੀ ਮੰਜੇ ’ਤੇ ਸੁੱਤੀ ਹੋਈ ਉਸ ਲੜਕੇ ਦੀ ਛੋਟੀ ਭੈਣ ਜਸਪ੍ਰੀਤ ਕੌਰ (ਉਮਰ 6 ਸਾਲ) ਸ਼ਾਇਦ ਇੰਨ੍ਹੀ ਕਿਸਮਤ ਵਾਲੀ ਨਹੀਂ ਸੀ, ਸਵੇਰੇ ਪੰਜ ਵਜ਼ੇ ਦੇ ਕਰੀਬ ਲੜਕੀ ਨੇ ਦੱਸਿਆ ਕਿ ਉਸ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ, ਦੇਖਦੇ ਹੀ ਦੇਖਦੇ ਲੜਕੀ ਦੇ ਮੂੂੰਹ ਵਿਚੋਂ ਝੱਗ ਨਿੱਕਲਣੀ ਸ਼ੁਰੂ ਹੋ ਗਈ, ਘਰ ਵਾਲੇ ਜਦ ਉਸ ਨੂੰ ਰਾਏਕੋਟ ਸਿਵਲ ਹਸਤਾਲ ਲਿਆਂਦਾ ਗਿਆ ਤਾਂ ਡਾਕਟਰ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਇਸ ਘਟਨਾਂ ਤੋਂ ਬਾਅਦ ਜਿੱਥੇ ਪਰਿਵਾਰ ਸਦਮੇਂ ਵਿਚ ਹੈ, ਉੱਥੇ ਪਿੰਡ ਵਿਚ ਸੋਗ ਦਾ ਮਾਹੌਲ ਹੈੈ।
Ad Position 22
No active advertisement
ਪਿਛਲੀ ਖ਼ਬਰ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਕਿਸੇ ਵੇਲੇ ਵੀ ਬਣ ਸਕਦੀਆਂ ਹਨ ਜਾਨੀ ਖ਼ਤਰਾ ਅਗਲੀ ਖ਼ਬਰ ਪੈਗ਼ੰਬਰ ਹਜ਼ਰਤ ਮੁਹੰਮਦ ਮੁਸਤਫਾ ਸਾਹਿਬ (ਸਲ) ਦੇ ਜਨਮ ਦਿਨ ਮੌਕੇ ਕੱਢੀ ਗਈ ਵਿਸ਼ਾਲ ਯਾਤਰਾ
Ad Position 24