26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੁਧਾਰ ਦਾ ਦੁਸਹਿਰਾ ਤੇ ਸੱਭਿਆਚਾਰਕ ਮੇਲਾ ਇਸ ਵਾਰ ਹੋਵੇਗਾ ਇਤਿਹਾਸਕ-ਪ੍ਰਧਾਨ ਗੈਰੀ

ਗੁਰੂਸਰ ਸੁਧਾਰ , 26 ਅਗਸਤ (ਧਾਲੀਵਾਲ)-ਹਰ ਸਾਲ ਮਨਾਏ ਜਾਂਦੇ ਅਨਾਜ ਮੰਡੀ ਸੁਧਾਰ ਵਿਖੇ ਦੁਸਹਿਰਾ ਤੇ ਸੱਭਿਆਚਾਰਕ ਮੇਲਾ ਪਿਛਲੇ ਕਈ ਸਾਲਾਂ ਦੇ ਵਕਫੇ ਤੋਂ ਬਾਅਦ ਇਸ ਵਾਰ ਵਿਲੱਖਣ ਤੇ ਇਤਿਹਾਸਕ ਹੋਣ ਜਾ ਰਿਹਾ ਹੈ ਤੇ ਅਕਤੂਬਰ ਮਹੀਨੇ ਕਰਵਾਏ ਜਾਣ ਵਾਲੇ ਦੁਸਹਿਰਾ ਸਮਾਗਮ ਦੌਰਾਨ ਜਿਥੇ ਇਸ ਵਾਰ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪਹਿਲੀ ਵਾਰ ਤਿੰਨ ਵੱਡ ਆਕਾਰੀ ਪੁਤਲੇ ਸਥਾਪਿਤ ਕੀਤੇ ਜਾਣਗੇ ਉਥੇ ਕੱਢੀਆਂ ਜਾਣ ਵਾਲੀਆਂ ਸੁੰਦਰ ਝਾਕੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੀਆਂ। ਉਕਤ ਪ੍ਰਗਟਾਵਾ ਸੁਧਾਰ ਬਾਜ਼ਾਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਗੈਰੀ ਸਹੌਲੀ ਨੇ ਸਮੁੱਚੇ ਅਹੁਦੇਦਾਰਾਂ ਦੀ ਹਾਜ਼ਰੀ ਦੌਰਾਨ ਦੁਸਹਿਰਾ ਤੇ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਆਰੰਭ ਕਰਨ ਸਬੰਧੀ ਕੀਤੀ ਅਹਿਮ ਮੀਟਿੰਗ ਦੌਰਾਨ ਕੀਤਾ।

Ad Position 21
No active advertisement
ਅਜੀਤ ਡੈਸਕ 27-08-2026
ਗੁਰੂਸਰ ਸੁਧਾਰ , 26 ਅਗਸਤ (ਧਾਲੀਵਾਲ)-ਹਰ ਸਾਲ ਮਨਾਏ ਜਾਂਦੇ ਅਨਾਜ ਮੰਡੀ ਸੁਧਾਰ ਵਿਖੇ ਦੁਸਹਿਰਾ ਤੇ ਸੱਭਿਆਚਾਰਕ ਮੇਲਾ ਪਿਛਲੇ ਕਈ ਸਾਲਾਂ ਦੇ ਵਕਫੇ ਤੋਂ ਬਾਅਦ ਇਸ ਵਾਰ ਵਿਲੱਖਣ ਤੇ ਇਤਿਹਾਸਕ ਹੋਣ ਜਾ ਰਿਹਾ ਹੈ ਤੇ ਅਕਤੂਬਰ ਮਹੀਨੇ ਕਰਵਾਏ ਜਾਣ ਵਾਲੇ ਦੁਸਹਿਰਾ ਸਮਾਗਮ ਦੌਰਾਨ ਜਿਥੇ ਇਸ ਵਾਰ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪਹਿਲੀ ਵਾਰ ਤਿੰਨ ਵੱਡ ਆਕਾਰੀ ਪੁਤਲੇ ਸਥਾਪਿਤ ਕੀਤੇ ਜਾਣਗੇ ਉਥੇ ਕੱਢੀਆਂ ਜਾਣ ਵਾਲੀਆਂ ਸੁੰਦਰ ਝਾਕੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੀਆਂ। ਉਕਤ ਪ੍ਰਗਟਾਵਾ ਸੁਧਾਰ ਬਾਜ਼ਾਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਗੈਰੀ ਸਹੌਲੀ ਨੇ ਸਮੁੱਚੇ ਅਹੁਦੇਦਾਰਾਂ ਦੀ ਹਾਜ਼ਰੀ ਦੌਰਾਨ ਦੁਸਹਿਰਾ ਤੇ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਆਰੰਭ ਕਰਨ ਸਬੰਧੀ ਕੀਤੀ ਅਹਿਮ ਮੀਟਿੰਗ ਦੌਰਾਨ ਕੀਤਾ। ਸਮੂਹ ਅਹੁਦੇਦਾਰਾਂ ਨੇ ਦੱਸਿਆ ਕਿ ਧੂਮਧਾਮ ਨਾਲ ਮਨਾਏ ਜਾਣ ਵਾਲੇ ਇਸ ਤਿਉਹਾਰ ਦੌਰਾਨ ਸੂਬੇ ਦੇ ਨਾਮੀ ਕਲਾਕਾਰ ਤੇ ਗਾਇਕ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ ਤੇ ਦਰਸ਼ਕਾਂ ਦੇ ਬੈਠਣ ਸਮੇਤ ਸਮੁੱਚੇ ਇੰਤਜ਼ਾਮ ਵਧੀਆ ਤੇ ਬਿਹਤਰੀਨ ਢੰਗ ਨਾਲ ਕਰਨ ਲਈ ਅੱਜ ਕਮੇਟੀ ਦੇ ਹਰ ਮੈਂਬਰ, ਅਹੁਦੇਦਾਰ ਦੀ ਬਣਦੀ ਡਿਊਟੀ ਲਗਾ ਦਿੱਤੀ ਗਈ ਹੈ। ਇਸ ਮੌਕੇ ਪ੍ਰਧਾਨ ਗੈਰੀ ਸਹੌਲੀ, ਚੇਅਰਮੈਨ ਜੱਗੀ ਸੰਘੇੜਾ, ਮੀਤ ਪ੍ਰਧਾਨ ਮਾ. ਰਾਜ ਕੁਮਾਰ, ਕੋਆਰਡੀਨੇਰ ਸੁਨੀਲ ਕੁਮਾਰ ਸੈਨ, ਮੀਤ ਪ੍ਰਧਾਨ ਹਾਕਮ ਸਿੰਘ ਗਿੱਲ, ਪ੍ਰੈੱਸ ਸਕੱਤਰ ਸੁਭਾਸ਼ ਜਿੰਦਲ, ਸਕੱਤਰ ਰਾਜ ਕਲੇਰ, ਪਲਵਿੰਦਰ ਸਿੰਘ ਸੰਘੇੜਾ, ਇੰਦਰਜੀਤ ਸਿੰਘ ਕੌਂਟੀ, ਵਿਕਾਸ ਸ਼ਰਮਾ ਨੀਨੂੰ, ਜਤਿੰਦਰ ਸਿੰਘ ਤਿੰਦੀ, ਇਕਬਾਲ ਸਿੰਘ ਬੱਬੀ, ਸਮਾਜ ਸੇਵੀ ਇੰਦਰਜੀਤ ਸਿੰਘ ਜੀਤੂ, ਮਨਰਾਜ ਸਿੰਘ ਗੇਰਵਾਲ, ਬਾਬੂ ਸਿੰਘ ਬੀਕਾਨੇਰ, ਸਿਮਰਨਜੀਤ ਸਿੰਘ ਗਰੇਵਾਲ, ਲੱਕੀ ਅੱਬੂਵਾਲ, ਧੂਰੀ ਸੁਧਾਰ, ਹੈਰੀ ਸੁਧਾਰ, ਚੁੰਨੂ ਗਰਗ, ਸ਼ਰਨਾ ਸੁਧਾਰ, ਮੰਨਾ ਬਰ੍ਹਮੀ ਆਦਿ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਹਿਸੀਲ ਪੱਧਰੀ ਧਰਨਾ ਮੁਕੇਰੀਆਂ ਵਿਖੇ ਅੱਜ ਅਗਲੀ ਖ਼ਬਰ ਗੇਜਾ ਰਾਮ ਵਾਲਮੀਕੀ ਅਤੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਵਲੋਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਦਾ ਸ...
Ad Position 24