ਸੜਕ ਕਿਨਾਰੇ ਲੱਗੀਆਂ ਰੇਹੜੀਆਂ ਕਿਸੇ ਵੇਲੇ ਵੀ ਬਣ ਸਕਦੀਆਂ ਹਨ ਜਾਨੀ ਖ਼ਤਰਾ
ਸਿੱਧਵਾਂ ਬੇਟ, 26 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਕਸਬਾ ਸਿੱਧਵਾਂ ਬੇਟ ਸੜਕ ਕਿਨਾਰੇ ਲੱਗੀਆਂ ਫ਼ਲਾਂ, ਸਬਜੀਆਂ ਅਤੇ ਹੋਰ ਫਾਸਟ ਫੂਡ ਦੀਆਂ ਰੇਹੜੀਆਂ ਰਾਹ ਚੱਲਦੇ ਰਾਹਗੀਰਾਂ ਲਈ ਕਿਸੇ ਸਮੇਂ ਵੀ ਜਾਨੀ ਖਤਰਾ ਬਣ ਸਕਦੀਆਂ ਹਨ। ਇੰਨ੍ਹਾਂ ਰੇਹੜੀ ਮਾਲਕਾਂ ਜਿੰਨ੍ਹਾਂ ਵਿੱਚ ਜ਼ਿਆਦਾਤਰ ਪ੍ਰਵਾਸੀ ਹੁੰਦੇ ਹਨ, ਵੱਲੋਂ ਆਪਣੀਆਂ ਰੇਹੜੀਆਂ ਸੜਕ ਦੇ ਬਿਲਕੁਲ ਕਿਨਾਰੇ ਤੱਕ ਲਗਾ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਉੱਪਰ ਵੱਡੀ ਸਾਰੀ ਛਤਰੀ ਜੋ ਕਿ ਸੜਕ ਦੇ ਉੱਪਰ ਤੱਕ ਆਉਂਦੀ ਹੈ, ਲਗਾ ਦਿੱਤੀ ਜਾਂਦੀ ਹੈ, ਜਿਸਦਾ ਸੜਕ ’ਤੇ ਚੱਲ ਰਹੇ ਵਾਹਨਾਂ ਦੀ ਲਪੇਟ ’ਚ ਆਉਣ ਦਾ ਖਤਰਾ ਹਮੇਸ਼ਾ ਬਾਣਿਆ ਰਹਿੰਦਾ ਹੈ।
ਪ
ਪਿੰਡ ਖੱਟੜਾ ਵਿਖੇ ਮੀਟਿੰਗ ਕਰਦੇ ਇਲਾਕਾ ਵਾਸੀ। ਤਸਵੀਰ : ਸੋਨੀ ਗਿੱਲ
27-08-2026
ਸਿੱਧਵਾਂ ਬੇਟ, 26 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਕਸਬਾ ਸਿੱਧਵਾਂ ਬੇਟ ਸੜਕ ਕਿਨਾਰੇ ਲੱਗੀਆਂ ਫ਼ਲਾਂ, ਸਬਜੀਆਂ ਅਤੇ ਹੋਰ ਫਾਸਟ ਫੂਡ ਦੀਆਂ ਰੇਹੜੀਆਂ ਰਾਹ ਚੱਲਦੇ ਰਾਹਗੀਰਾਂ ਲਈ ਕਿਸੇ ਸਮੇਂ ਵੀ ਜਾਨੀ ਖਤਰਾ ਬਣ ਸਕਦੀਆਂ ਹਨ। ਇੰਨ੍ਹਾਂ ਰੇਹੜੀ ਮਾਲਕਾਂ ਜਿੰਨ੍ਹਾਂ ਵਿੱਚ ਜ਼ਿਆਦਾਤਰ ਪ੍ਰਵਾਸੀ ਹੁੰਦੇ ਹਨ, ਵੱਲੋਂ ਆਪਣੀਆਂ ਰੇਹੜੀਆਂ ਸੜਕ ਦੇ ਬਿਲਕੁਲ ਕਿਨਾਰੇ ਤੱਕ ਲਗਾ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਉੱਪਰ ਵੱਡੀ ਸਾਰੀ ਛਤਰੀ ਜੋ ਕਿ ਸੜਕ ਦੇ ਉੱਪਰ ਤੱਕ ਆਉਂਦੀ ਹੈ, ਲਗਾ ਦਿੱਤੀ ਜਾਂਦੀ ਹੈ, ਜਿਸਦਾ ਸੜਕ ’ਤੇ ਚੱਲ ਰਹੇ ਵਾਹਨਾਂ ਦੀ ਲਪੇਟ ’ਚ ਆਉਣ ਦਾ ਖਤਰਾ ਹਮੇਸ਼ਾ ਬਾਣਿਆ ਰਹਿੰਦਾ ਹੈ। ਇੰਨ੍ਹਾਂ ਰੇਹੜੀਆਂ ਕਾਰਨ ਸੜਕ ਕਿਨਾਰੇ ਪੈਦਲ ਚਲਦੇ ਰਾਹਗੀਰਾਂ ਲਈ ਵੱਡੀ ਮੁਸ਼ਕਿਲ ਪੈਦਾ ਹੁੰਦੀ ਹੈ ਕਿਉਂਕਿ ਸੜਕ ਕਿਨਾਰੇ ਇੰਨ੍ਹਾਂ ਰੇਹੜੀਆਂ ਦੇ ਨਜ਼ਦੀਕ ਦੀ ਲੰਘਣ ਸਮੇਂ ਰਾਹਗੀਰਾਂ ਨੂੰ ਸੜਕ ਦੀ ਉਪਰੋਂ ਦੀ ਹੋ ਕੇ ਤੁਰਨਾ ਪੈਂਦਾ ਹੈ। ਉਸ ਸਮੇਂ ਪਿੱਛੇ ਤੋਂ ਆ ਰਿਹਾ ਤੇਜ਼ ਰਫਤਾਰ ਵਹੀਕਲ ਪੈਦਲ ਚੱਲ ਰਹੇ ਰਾਹਗੀਰ ਖਤਰਾ ਸਾਬਿਤ ਹੋ ਸਕਦਾ ਹੈ। ਇਹ ਰੇਹੜੀਆਂ ਜਿੱਥੇ ਆਮ ਰਾਹਗੀਰਾਂ ਲਈ ਜਾਨ ਦਾ ਖਤਰਾ ਬਣੀਆਂ ਹੋਈਆਂ ਹਨ ਉਥੇ ਇੰਨ੍ਹਾਂ ਰੇਹੜੀ ਮਾਲਕਾਂ ਲਈ ਵੀ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ। ਪਹਿਲਾਂ ਵੀ ਅਜਿਹੀਆਂ ਕਈ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਹਨ ਜਦੋਂ ਸੜਕ ਕਿਨਾਰੇ ਰੇਹੜੀ ਫੜ੍ਹੀ ਲਗਾਈ ਬੈਠੇ ਇਹ ਲੋਕ ਉਥੋਂ ਦੀ ਗੁਜ਼ਰਦੇ ਵਹੀਕਲਾਂ ਦੀ ਲਪੇਟ ਵਿੱਚ ਆ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਭਾਵੇਂ ਕਿ ਸੜਕ ਸੁਰੱਖਿਆ ਫੋਰਸ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਕਈ ਕੀਮਤੀ ਬਚਾਈਆਂ ਗਈਆਂ ਹਨ ਪ੍ਰੰਤੂ ਇਹਨਾਂ ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਵੱਲ ਵੀ ਧਿਆਨ ਦਿੰਦਿਆਂ ਇੰਨ੍ਹਾਂ ਨੂੰ ਪਿੱਛੇ ਹਟਾ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ।