27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਧਰਮ ਦਾ ਪਾਲਣ ਅਤੇ ਏਕਤਾ ਦਾ ਸੰਦੇਸ਼ ਦੇ ਰਿਹਾ ਮੀਰੀ ਪੀਰੀ ਖ਼ਾਲਸਾ ਮਾਰਚ-ਗਿਆਨੀ ਕੁਲਦੀਪ ਸਿੰਘ ਗੜਗੱਜ

ਲੋਹਟਬੱਦੀ, 26 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਸਿੱਖੀ ਸਿਧਾਂਤਾਂ ’ਚ ਪ੍ਰਪੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਤਖਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਤੱਕ ਆਰੰਭ ਹੋਏ ਦੂਜੇ ਪੜਾਅ ਦੇ ਮੀਰੀ ਪੀਰੀ ਖਾਲਸਾ ਮਾਰਚ ਦਾ ਅੱਜ ਚੌਥੇ ਦਿਨ ਕਲਿਆਣ ਪੁਲ (ਲੋਹਟਬੱਦੀ) ਵਿਖੇ ਪਹੁੰਚਣ ’ਤੇ ਵੱਖ-ਵੱਖ ਸੰਪਰਦਾਵਾਂ ਦੇ ਸੰਤਾਂ ਮਹਾਂਪੁਰਸ਼ਾਂ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਮਹੋਲੀ ਸੰਚਾਲਕ ਪ੍ਰਕਾਸ਼ ਕੁਟੀਆ ਪਿੰਡ ਮਹੋਲ਼ੀ ਖੁਰਦ, ਗੁਰਮਤਿ ਪ੍ਰਚਾਰ ਮਿਸ਼ਨ ਸੁਸਾਇਟੀ ਪਿੰਡ ਡਾਂਗੋਂ ਦੇ ਸਰਪ੍ਰਸਤ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਸੰਚਾਲਕ ਨਾਨਕਸਰ ਠਾਠ ਡਾਂਗੋਂ ਵਲੋਂ ਉਨ੍ਹਾਂ ਦੇ ਸਪੁੱਤਰ ਈਸ਼ਰਪ੍ਰੀਤ ਸਿੰਘ, ਭਾਈ ਪ੍ਰੇਮ ਸਿੰਘ ਕਲਿਆਣਾ, ਸੰਤ ਬਾਬਾ ਵਿਸਾਖਾ ਸਿੰਘ ਗੁਰਦੁਆਰਾ ਈਸ਼ਰਸਰ ਸਾਹਿਬ ਸੰਪਰਦਾਇ ਰਾੜਾ ਸਾਹਿਬ ਕਲਿਆਣ ਪੁਲ, ਬਾਬਾ ਚਮਕੌਰ ਸਿੰਘ ਨਿਰਮਲੇ ਵਲੋਂ ਸੰਗਤਾਂ ਨਾਲ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 27-08-2026
ਲੋਹਟਬੱਦੀ, 26 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਸਿੱਖੀ ਸਿਧਾਂਤਾਂ ’ਚ ਪ੍ਰਪੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਤਖਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਤੱਕ ਆਰੰਭ ਹੋਏ ਦੂਜੇ ਪੜਾਅ ਦੇ ਮੀਰੀ ਪੀਰੀ ਖਾਲਸਾ ਮਾਰਚ ਦਾ ਅੱਜ ਚੌਥੇ ਦਿਨ ਕਲਿਆਣ ਪੁਲ (ਲੋਹਟਬੱਦੀ) ਵਿਖੇ ਪਹੁੰਚਣ ’ਤੇ ਵੱਖ-ਵੱਖ ਸੰਪਰਦਾਵਾਂ ਦੇ ਸੰਤਾਂ ਮਹਾਂਪੁਰਸ਼ਾਂ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਮਹੋਲੀ ਸੰਚਾਲਕ ਪ੍ਰਕਾਸ਼ ਕੁਟੀਆ ਪਿੰਡ ਮਹੋਲ਼ੀ ਖੁਰਦ, ਗੁਰਮਤਿ ਪ੍ਰਚਾਰ ਮਿਸ਼ਨ ਸੁਸਾਇਟੀ ਪਿੰਡ ਡਾਂਗੋਂ ਦੇ ਸਰਪ੍ਰਸਤ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਸੰਚਾਲਕ ਨਾਨਕਸਰ ਠਾਠ ਡਾਂਗੋਂ ਵਲੋਂ ਉਨ੍ਹਾਂ ਦੇ ਸਪੁੱਤਰ ਈਸ਼ਰਪ੍ਰੀਤ ਸਿੰਘ, ਭਾਈ ਪ੍ਰੇਮ ਸਿੰਘ ਕਲਿਆਣਾ, ਸੰਤ ਬਾਬਾ ਵਿਸਾਖਾ ਸਿੰਘ ਗੁਰਦੁਆਰਾ ਈਸ਼ਰਸਰ ਸਾਹਿਬ ਸੰਪਰਦਾਇ ਰਾੜਾ ਸਾਹਿਬ ਕਲਿਆਣ ਪੁਲ, ਬਾਬਾ ਚਮਕੌਰ ਸਿੰਘ ਨਿਰਮਲੇ ਵਲੋਂ ਸੰਗਤਾਂ ਨਾਲ ਸਵਾਗਤ ਕੀਤਾ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਪੰਜਾਬ ਦੀ ਸਰਜਮੀਂ ’ਤੇ ਖ਼ਾਲਸਾ ਮਾਰਚ ਦੌਰਾਨ ਕੀਤੀ ਜਾ ਰਹੀ ਯਾਤਰਾ ਦੌਰਾਨ ਜਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ ਉਸ ਤੋਂ ਸਪੱਸ਼ਟ ਹੈ ਕਿ ਪੰਜਾਬ ਅਤੇ ਧਰਮ ਵਿਰੋਧੀ ਤਾਕਤਾਂ ਹਮੇਸ਼ਾ ਹੀ ਜ਼ਬਰ ਅਤੇ ਜੁਲਮ ਦਾ ਟਾਕਰਾ ਕਰਨ ਵਾਲੇ ਪੰਜਾਬ ਦੇ ਨੌਜਵਾਨਾਂ ਦੀ ਸੋਚ ਨੂੰ ਖੁੰਢਾ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ। ਕੋਈ ਗੱਲ ਨਹੀਂ ਇਹ ਸਿੱਖ ਕੌਮ ਨੂੰ ਬਹੁਤ ਸਾਰੀਆਂ ਸਿਰ ਫਿਰੀਆਂ ਤਾਕਤਾਂ ਨੇ ਮਿਟਾਉਣ ਦੀ ਕੋਸ਼ਿਸ ਕੀਤੀ ਪਰੰਤੂ ਖਾਲੀ ਹੱਥ ਹੀ ਨਹੀਂ ਮੁੜਨਾ ਪਿਆ ਸਗੋਂ ਸੋਧਾ ਵੀ ਲਗਾਇਆ ਗਿਆ ਹੈ। ਉਨ੍ਹਾਂ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਬਦਾਲੀ ਅਤੇ ਨਾਦਰ ਸ਼ਾਹ ਵਰਗੇ ਅਨੇਕਾਂ ਹਮਲਾਵਰ ਆਏ ਅਤੇ ਖ਼ਤਮ ਹੋ ਗਏ ਪ੍ਰੰਤੂ ਗੁਰੂ ਦਾ ਪੰਥ ਸਦਾ ਅਡੋਲ ਰਿਹਾ ਹੈ ਅਤੇ ਅਡੋਲ ਹੀ ਰਹੇਗਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮਾਰਚ ਦਾ ਮੁੱਖ ਮੰਤਵ ਸਮੁੱਚੀ ਲੋਕਾਈ ਨੂੰ ਗੁਰੂ ਦੇ ਦਰ ਨਾਲ ਜੋੜਨਾ, ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਕਰਨਾ, ਕੌਮ ਵਿੱਚ ਏਕਤਾ ਦਾ ਸੁਨੇਹਾ ਦੇਣਾ ਹੈ। ਸਿੰਘ ਸਾਹਿਬ ਗਿਆਨੀ ਗੜਗੱਜ ਨੇ ਨਸ਼ਿਆਂ ਬਾਰੇ ਬੋਲਦਿਆਂ ਕਿਹਾ ਕਿ ਅੱਜ ਪਿੰਡਾਂ/ਸ਼ਹਿਰਾਂ ਅੰਦਰ ਅਜਿਹੇ ਨੌਜਵਾਨ ਮਿਲ ਰਹੇ ਹਨ ਜੋ ਕਿ ਸਿੱਧੇ ਤੌਰ ’ਤੇ ਆ ਕੇ ਰੋਂਦੇ ਹੋਏ ਦੱਸ ਰਹੇ ਹਨ ਕਿ ਉਹ ਨਸ਼ੇ ਦੀ ਭੈੜੀ ਅਲਾਮਤ ਦਾ ਸ਼ਿਕਾਰ ਹਨ ਅਤੇ ਅੱਜ ਨਸ਼ਾ ਛੱਡਣਾ ਚਾਹੁੰਦੇ ਹਨ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਮਨਦੀਪ ਸਿੰਘ ਖੁਰਦ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਪ੍ਰੇਮ ਸਿੰਘ ਕਲਿਆਣ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਸਹਿਬਾਜਪੁਰਾ, ਫੌਜੀ ਰਣਜੀਤ ਸਿੰਘ ਮਹੋਲ਼ੀ, ਰਘਵੀਰ ਸਿੰਘ ਡਾਂਗੋਂ ਸਾਬਕਾ ਪੰਚ, ਗੁਰਸੇਵਕ ਸਿੰਘ, ਰਾਗੀ ਭਾਈ ਬਲਵੀਰ ਸਿੰਘ ਡਾਂਗੋਂ, ਸੇਵਾ ਸਿੰਘ ਡਾਂਗੋਂ ਪ੍ਰਧਾਨ, ਰਣਜੀਤ ਸਿੰਘ, ਅੰਗਦ ਸਿੰਘ ਡਾਂਗੋਂ, ਹਰਜੋਬਨ ਸਿੰਘ, ਬਲਵੰਤ ਸਿੰਘ ਮਹੇਰਨਾਂ ਕਲਾਂ, ਸਿਵਜੋਤ ਸਿੰਘ, ਪ੍ਰਭਦੀਪ ਸਿੰਘ, ਰਾਜਵੀਰ ਸਿੰਘ ਮਹੋਲੀ, ਮਨਿੰਦਰ ਸਿੰਘ, ਸੱਤਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਜਲ ਸਰੋਤ ਨਿਗਮ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਗੁਰਦੁਆਰਾ ਰਾੜਾ ਸਾਹਿਬ ਵਿਖੇ ਸੰਤ ਈਸ਼ਰ ਸਿੰਘ ਤੇ ਸੰਤ ਬਲਜਿੰਦਰ ਸਿੰਘ ਦੇ ਬਰਸੀ ਸਮਾਗਮ ਸਮਾਪਤ
Ad Position 24