06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

-ਖ਼ਾਲਸਾ ਕਾਲਜ ਮਾਹਿਲਪੁਰ ’ਚ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦਾ ਤੀਜੇ ਦਿਨ- ਥੀਏਟਰ ਅਤੇ ਕਲਾਤਮਿਕ ਵੰਨਗੀਆਂ ਦੇ ਦਿਲਕਸ਼ ਮੁਕਾਬਲਿਆਂ ’ਚ ਦਰਸ਼ਕਾਂ ਦਾ ਮਨ ਮੋਹਿਆ

ਮਾਹਿਲਪੁਰ, 5 ਨਵੰਬਰ (ਰਜਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਹੁਸ਼ਿਆਰਪੁਰ (ਜ਼ੋਨ-5) ਤਹਿਤ ਆਉਂਦੇ 30 ਕਾਲਜਾਂ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਸਿਰਜਣਾਤਮਿਕ, ਕਲਾਤਮਿਕ ਅਤੇ ਵਿਰਾਸਤੀ ਗਤੀਵਿਧੀਆਂ ਨਾਲ ਸਬੰਧਿਤ ਚਾਰ ਦਿਨਾਂ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਦੇ ਅੱਜ ਤੀਜੇ ਦਿਨ ਵਿਰਾਸਤ ਨਾਲ ਜੁੜੀਆਂ ਕਲਾਤਮਿਕ ਵੰਨਗੀਆਂ ਸਮੇਤ ਨਾਟ ਵੰਨਗੀਆਂ ਦੇ ਦਿਲਕਸ਼ ਮੁਕਾਬਲਿਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਅੱਜ ਵੱਖ -ਵੱਖ ਸੈਸ਼ਨਾਂ ਵਿਚ ਮੁੱਖ ਮਹਿਮਾਨ ਵਜੋਂ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਦੇ ਚੇਅਰਪਰਸਨ ਮੈਡਮ ਸੁਖਵਿੰਦਰ ਕੌਰ, ਪਿ੍ਰੰ ਮੀਤੂ ਮਹਾਜਨ, ਪਿ੍ਰੰ.

Ad Position 21
No active advertisement
ਮਾਹਿਲਪੁਰ ਵਿਖੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਥਾਣਾ ਮੁਖੀ ਮੈਡਮ ਰਮਨਦੀਪ ਕੌਰ ਅਤੇ ਹੋਰ ਪੁਲਿਸ ਕਰਮਚਾਰੀ। ਤਸਵੀਰ:ਗੁਰਨਾਮ ਸਟੂਡੀਓ 06-11-2026
ਮਾਹਿਲਪੁਰ, 5 ਨਵੰਬਰ (ਰਜਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਹੁਸ਼ਿਆਰਪੁਰ (ਜ਼ੋਨ-5) ਤਹਿਤ ਆਉਂਦੇ 30 ਕਾਲਜਾਂ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਸਿਰਜਣਾਤਮਿਕ, ਕਲਾਤਮਿਕ ਅਤੇ ਵਿਰਾਸਤੀ ਗਤੀਵਿਧੀਆਂ ਨਾਲ ਸਬੰਧਿਤ ਚਾਰ ਦਿਨਾਂ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਦੇ ਅੱਜ ਤੀਜੇ ਦਿਨ ਵਿਰਾਸਤ ਨਾਲ ਜੁੜੀਆਂ ਕਲਾਤਮਿਕ ਵੰਨਗੀਆਂ ਸਮੇਤ ਨਾਟ ਵੰਨਗੀਆਂ ਦੇ ਦਿਲਕਸ਼ ਮੁਕਾਬਲਿਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਅੱਜ ਵੱਖ -ਵੱਖ ਸੈਸ਼ਨਾਂ ਵਿਚ ਮੁੱਖ ਮਹਿਮਾਨ ਵਜੋਂ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਦੇ ਚੇਅਰਪਰਸਨ ਮੈਡਮ ਸੁਖਵਿੰਦਰ ਕੌਰ, ਪਿ੍ਰੰ ਮੀਤੂ ਮਹਾਜਨ, ਪਿ੍ਰੰ.ਡਾ ਭਾਨੂ ਗੁਪਤਾ, ਸੁਰਿੰਦਰਪਾਲ ਝੱਲ, ਹਰਪ੍ਰੀਤ ਸਿੰਘ ਹਾਲੈਂਡ ਨੇ ਸ਼ਿਰਕਤ ਕੀਤੀ। ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਪ੍ਰੋ . ਅਪਿੰਦਰ ਸਿੰਘ ਮਾਹਿਲਪੁਰੀ, ਖ਼ਜ਼ਾਨਚੀ ਵੀਰਇੰਦਰ ਸ਼ਰਮਾ, ਗੁਰਦਿਆਲ ਸਿੰਘ ਕਹਾਰਪੁਰ, ਪਿ੍ਰੰ.ਡਾ.ਰੋਹਤਾਸ਼ ਸਮੇਤ ਹੋਰ ਅਹੁਦੇਦਾਰਾਂ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਪਿ੍ਰੰ . ਡਾ ਪਰਵਿੰਦਰ ਸਿੰਘ ਨੇ ਯੁਵਕ ਮੇਲੇ ਦੇ ਤੀਜੇ ਦਿਨ ਹਾਜ਼ਰ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਹਾਜ਼ਰ ਮਹਿਮਾਨਾਂ ਨੇ ਜ਼ੋਨਲ ਅਤੇ ਇੰਟਰ ਜ਼ੋਨਲ ਯੁਵਕ ਮੇਲੇ ਦਾ ਆਯੋਜਨ ਕਰਵਾਉਣ ’ਤੇ ਕਾਲਜ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਨਾਟਕ ਦੇ ਮੁਕਾਬਲੇ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਡੀ.ਏ.ਵੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਅਤੇ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭੰਡ ਦੇ ਮੁਕਾਬਲੇ ਵਿਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਅਤੇ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ। ਹਿਸਟਰਾਨਿਕਸ ਵੰਨਗੀ ਵਿਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਅਤੇ ਐੱਸ.ਪੀ.ਐਨ ਕਾਲਜ ਮੁਕੇਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁਲਕਾਰੀ ਮੁਕਾਬਲੇ ਵਿਚ ਡੀ.ਏ.ਵੀ ਕਾਲਜ ਗੜ੍ਹਸ਼ੰਕਰ ਨੇ ਪਹਿਲਾ, ਜੀ.ਟੀ.ਬੀ ਕਾਲਜ ਦਸੂਹਾ ਨੇ ਦੂਜਾ ਅਤੇ ਖ਼ਾਲਸਾ ਕਾਲਜ ਮਾਹਿਲਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਰਾਸਤੀ ਕੁਇਜ਼ ਮੁਕਾਬਲੇ ਵਿਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਅਤੇ ਜੀ.ਟੀ.ਬੀ ਕਾਲਜ ਦਸੂਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਹਾਜ਼ਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ, ਗੁਰਜਿੰਦਰ ਸਿੰਘ ਕੈਲਗਰੀ, ਬਾਲ ਕ੍ਰਿਸ਼ਨ ਅਗਨੀਹੋਤਰੀ, ਜਸਜੀਤ ਸਿੰਘ ਭਾਰਟਾ, ਗੁਰਮਿੰਦਰ ਕੈਂਡੋਵਾਲ, ਇਕਬਾਲ ਸਿੰਘ ਖੇੜਾ, ਹਰਪ੍ਰੀਤ ਸਿੰਘ ਬੈਂਸ, ਲੇਖਕ ਵਿਜੇ ਬੰਬੇਲੀ, ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਵਿਕਰਾਂਤ ਰਾਣਾ, ਪਿ੍ਰੰ ਸੁਰਜੀਤ ਸਿੰਘ, ਪ੍ਰੋ . ਸਰਵਣ ਸਿੰਘ, ਪ੍ਰੋ. ਬਿਮਲਾ ਜਸਵਾਲ, ਡਾ.ਜਸਵਿੰਦਰ ਸਿੰਘ, ਡਾ ਸਾਂਵਲ ਧਾਮੀ, ਸਰਪੰਚ ਹਰਨੇਕ ਸਿੰਘ, ਸਤਵਿੰਦਰ ਸਿੰਘ ਬਿੱਟੂ ਸਮੇਤ ਵੱਖ ਵੱਖ ਕਾਲਜਾਂ ਤੋਂ ਪਿ੍ਰੰਸੀਪਲ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਮੰਚ ਦੀ ਕਾਰਵਾਈ ਡਾ. ਜੇ.ਬੀ.ਸੇਖੋਂ ਅਤੇ ਡਾ. ਦੇਵ ਕੁਮਾਰ ਨੇ ਚਲਾਈ।
Ad Position 22
No active advertisement
ਪਿਛਲੀ ਖ਼ਬਰ ਮਰਹੂਮ ਰਘਬੀਰ ਸਿੰਘ ਪ੍ਰਧਾਨ ਦੀ ਯਾਦ ’ਚ ਦੂਜਾ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸਿਹਤ ਵਿਭਾਗ ਨੇ ਪਿੰਡ ਸੰਘਵਾਲ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ
Ad Position 24