ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲੇ ਕਰਵਾਏ
ਦਸੂਹਾ, 5 ਨਵੰਬਰ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬਾਮੂ ਵਿਖੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਬਲਾਕ ਦੇ ਦਸੂਹਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਥੀਮ ਸਾਇੰਸ ਫ਼ਾਰ ਰੂਰਲ ਟਰਾਂਸਫਾਰਮੇਸ਼ਨ ਵਿਚ ਸਰਕਾਰੀ ਮਿਡਲ ਸਕੂਲ ਬੇਰਸ਼ਾ ਦਾ ਵਿਦਿਆਰਥੀ ਰਣਬੀਰ ਸਿੰਘ ਪਹਿਲੇ ਸਥਾਨ ਤੇ ਰਿਹਾ।
ਦਸੂਹਾ, 5 ਨਵੰਬਰ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬਾਮੂ ਵਿਖੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਬਲਾਕ ਦੇ ਦਸੂਹਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਥੀਮ ਸਾਇੰਸ ਫ਼ਾਰ ਰੂਰਲ ਟਰਾਂਸਫਾਰਮੇਸ਼ਨ ਵਿਚ ਸਰਕਾਰੀ ਮਿਡਲ ਸਕੂਲ ਬੇਰਸ਼ਾ ਦਾ ਵਿਦਿਆਰਥੀ ਰਣਬੀਰ ਸਿੰਘ ਪਹਿਲੇ ਸਥਾਨ ਤੇ ਰਿਹਾ। ਥੀਮ ਆਰਟੀਫਿਸ਼ੀਅਲ ਇੰਟੈਲੀਜੈਂਸ ਫ਼ਾਰ ਬੈਟਰ ਲਾਈਫ਼ ਵਿਚ ਮਨਮੀਤ ਕੌਰ ਸਰਕਾਰੀ ਮਿਡਲ ਸਕੂਲ ਭੂਸ਼ਾ ਪਹਿਲਾ ਸਥਾਨ, ਰਣਬੀਰ ਠਾਕੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਫਦਰਪੁਰ ਦੂਸਰਾ ਸਥਾਨ, ਦਕਸ਼ਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਣ ਤੀਸਰੇ ਸਥਾਨ ਤੇ ਰਿਹਾ। ਥੀਮ ਗਰੀਨ ਐਨਰਜੀ ਐਂਡ ਇਨਵਾਇਰਮੈਂਟਲ ਕਨਵਰਸੇਸ਼ਨ ਵਿਚ ਅਰਸ਼ਦੀਪ ਸਿੰਘ ਸਰਕਾਰੀ ਮਿਡਲ ਸਕੂਲ ਪਵੇ ਪਹਿਲਾ ਸਥਾਨ, ਨਿਹਾਰਕਾ ਸਰਕਾਰੀ ਮਿਡਲ ਸਕੂਲ ਪੰਡੋਰੀ ਅਰਾਈਆਂ ਦੂਸਰਾ ਸਥਾਨ, ਮਨਮੀਤ ਕੌਰ ਸਰਕਾਰੀ ਮਿਡਲ ਸਕੂਲ ਗੋਰਸ਼ੀਆ ਤੀਸਰਾ ਸਥਾਨ, ਹੈਲਥ ਹਾਈਜੀਨ ਅਤੇ ਸੈਨੀਟੇਸ਼ਨ ਵਿਚ ਰਾਣੀ ਨਈਅਰ ਸਰਕਾਰੀ ਮਿਡਲ ਸਕੂਲ ਰੱਲਣਾ ਪਹਿਲਾ ਸਥਾਨ, ਨਵਨੀਤ ਕੌਰ ਸਰਕਾਰੀ ਮਿਡਲ ਸਕੂਲ ਉੱਚੀ ਬੱਸੀ ਦੂਸਰਾ ਸਥਾਨ, ਹਰਲੀਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਗਲਾ ਤੀਸਰਾ ਸਥਾਨ, ਆਈ.ਏ ਪ੍ਰੈਕਟਿਸ ਵਿਚ ਗੁਰਵਿੰਦਰ ਕੌਰ ਸਰਕਾਰੀ ਮਿਡਲ ਸਕੂਲ ਉਸਮਾਨ ਸ਼ਹੀਦ ਪਹਿਲਾ ਸਥਾਨ, ਡਿਜਾਸਟਰ ਮੈਨੇਜਮੈਂਟ ਵਿਚ ਰਾਜਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਦਲ ਪਹਿਲਾ ਸਥਾਨ, ਹਰਲੀਨ ਕੌਰ ਸਰਕਾਰੀ ਮਿਡਲ ਸਕੂਲ ਉੱਚੀ ਬੱਸੀ ਦੂਸਰਾ ਸਥਾਨ, ਯੁਵਰਾਜ ਸਿੰਘ ਸਰਕਾਰੀ ਮਿਡਲ ਸਕੂਲ ਪੱਸੀ ਬੇਟ ਤੀਸਰੇ ਸਥਾਨ ਤੇ ਰਿਹਾ। ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਅਜੋਕਾ ਜੁੱਗ ਮੁਕਾਬਲੇਬਾਜ਼ੀ ਦਾ ਯੁੱਗ ਹੈ। ਮਿਹਨਤੀ ਵਿਦਿਆਰਥੀ ਹੀ ਅੱਗੇ ਆ ਸਕਦੇ ਹਨ। ਇਸ ਮੌਕੇ ਪ੍ਰਿੰਸੀਪਲ ਬਲਜੀਤ ਕੌਰ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।