ਮੂਰਤੀ ਸਥਾਪਨਾ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ
ਤਲਵਾੜਾ, 5 ਨਵੰਬਰ (ਮਨੀਸ਼ਾ ਮਹਿਤਾ)-ਨਜ਼ਦੀਕੀ ਪਿੰਡ ਰੱਕੜੀ ਵਿਖੇ ਸ਼ਨੀ ਦੇਵਾ ਮੰਦਰ ਦੇ ਨਜ਼ਦੀਕ ਨਵ-ਨਿਰਮਿਤ ਸੰਕਟ ਮੋਚਨ ਮੰਦਿਰ ਵਿਖੇ ਬੀਰ ਬਜਰੰਗੀ ਹਨੂਮਾਨ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਧਾਰਮਿਕ ਸਮਾਗਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਮੰਦਰ ਦੇ ਮੁੱਖ ਪ੍ਰਬੰਧਕ ਸੋਰਵ ਮਹਿਤਾ ਨੇ ਦੱਸਿਆ ਕਿ ਮੂਰਤੀ ਸਥਾਪਨਾ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ 6 ਨਵੰਬਰ ਨੂੰ ਸਵੇਰੇ 11 ਵਜੇ ਆਰੰਭ ਹੋਵੇਗੀ।
ਤਲਵਾੜਾ, 5 ਨਵੰਬਰ (ਮਨੀਸ਼ਾ ਮਹਿਤਾ)-ਨਜ਼ਦੀਕੀ ਪਿੰਡ ਰੱਕੜੀ ਵਿਖੇ ਸ਼ਨੀ ਦੇਵਾ ਮੰਦਰ ਦੇ ਨਜ਼ਦੀਕ ਨਵ-ਨਿਰਮਿਤ ਸੰਕਟ ਮੋਚਨ ਮੰਦਿਰ ਵਿਖੇ ਬੀਰ ਬਜਰੰਗੀ ਹਨੂਮਾਨ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਧਾਰਮਿਕ ਸਮਾਗਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਮੰਦਰ ਦੇ ਮੁੱਖ ਪ੍ਰਬੰਧਕ ਸੋਰਵ ਮਹਿਤਾ ਨੇ ਦੱਸਿਆ ਕਿ ਮੂਰਤੀ ਸਥਾਪਨਾ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ 6 ਨਵੰਬਰ ਨੂੰ ਸਵੇਰੇ 11 ਵਜੇ ਆਰੰਭ ਹੋਵੇਗੀ। ਉਸ ਤੋਂ ਬਾਅਦ 6 ਤੋਂ 8 ਨਵੰਬਰ ਤੱਕ ਮੂਰਤੀ ਸਥਾਪਨਾ ਨੂੰ ਸਮਰਪਿਤ ਪਾਠ ਹੋਵੇਗਾ, 8 ਨਵੰਬਰ ਨੂੰ ਬੀਰ ਬਜਰੰਗੀ ਹਨੂਮਾਨ ਜੀ ਦੀ ਮੂਰਤੀ ਸਥਾਪਨਾ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਜਾਵੇਗਾ।