ਚੰਦੇਲੀ ਦੇ ਛਿੰਝ ਮੇਲੇ ਦੀ ਪਟਕੇ ਦੀ ਕੁਸ਼ਤੀ ਪਹਿਲਵਾਲ ਸਾਗਰ ਗੁਰਦਾਸਪੁਰ ਨੇ ਜਿੱਤੀ
ਮਾਹਿਲਪੁਰ, 26 ਅਕਤੂਬਰ (ਰਜਿੰਦਰ ਸਿੰਘ)-ਗੁੱਗਾ ਜਾਹਰ ਪੀਰ ਪਿੰਡ ਚੰਦੇਲੀ ਵਿਖੇ ਪ੍ਰਵਾਸੀ ਭਾਰਤੀ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀ ਅਮਰੀਕ ਸਿੰਘ ਨਿਊਜ਼ੀਲੈਂਡ ਤੇ ਸੁਰਦਰਸ਼ਨ ਸਿੰਘ ਇੰਗਲੈਂਡ ਦੇ ਵਿਸ਼ੇਸ਼ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਦੀ ਸ਼ੁਰੂਆਤ ਡੇਰਾ ਸ਼ੇਰਪੁਰ ਕੱਲਰਾਂ ਦੇ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਵਲੋਂ ਪਹਿਲਵਾਨਾਂ ਨੂੰ ਆਸ਼ੀਰਵਾਦ ਕੇ ਕੀਤੀ।
ਮਾਹਿਲਪੁਰ, 26 ਅਕਤੂਬਰ (ਰਜਿੰਦਰ ਸਿੰਘ)-ਗੁੱਗਾ ਜਾਹਰ ਪੀਰ ਪਿੰਡ ਚੰਦੇਲੀ ਵਿਖੇ ਪ੍ਰਵਾਸੀ ਭਾਰਤੀ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀ ਅਮਰੀਕ ਸਿੰਘ ਨਿਊਜ਼ੀਲੈਂਡ ਤੇ ਸੁਰਦਰਸ਼ਨ ਸਿੰਘ ਇੰਗਲੈਂਡ ਦੇ ਵਿਸ਼ੇਸ਼ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਦੀ ਸ਼ੁਰੂਆਤ ਡੇਰਾ ਸ਼ੇਰਪੁਰ ਕੱਲਰਾਂ ਦੇ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਵਲੋਂ ਪਹਿਲਵਾਨਾਂ ਨੂੰ ਆਸ਼ੀਰਵਾਦ ਕੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੋੇਵਾਲ ਨੇ ਜੇਤੂ ਪਹਿਲਵਾਨਾਂ ਦਾ ਸਨਮਾਨ ਕੀਤਾ। ਕੁਸ਼ਤੀ ਮੇਲੇ ‘ਚ ਪੰਜਾਬ ਭਰ ਦੇ ਨਾਮਵਰ ਪਹਿਲਵਾਨਾ 31 ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ‘ਚ ਪਟਕੇ ਦੀ ਕੁਸ਼ਤੀ ਸਾਗਰ ਗੁਰਦਾਸਪੁਰ ਨੇ ਗੁਰਨਾਮ ਬਾਬਾ ਫਲਾਹੀ ਨੂੰ ਹਰਾ ਜਿੱਤੀ। ਇਸ ਮੌਕੇ ਅਮਰਦੀਪ ਸਿੰਘ, ਜਸਵਿੰਦਰ ਸਿੰਘ ਕਾਲਾ ਪੰਚ, ਜਗਜੀਤ ਸਿੰਘ, ਰਜਨੀਸ਼ ਕੁਮਾਰ, ਫੁੱਟਬਾਲ ਪ੍ਰਮੋਟਰ ਸਰਬਜੀਤ ਸਿੰਘ, ਸਮਾਜ ਸੇਵੀ ਜੀਵਨ ਕੁਮਾਰ ਚੰਦੇਲੀ, ਰਾਜੇਸ਼ ਕੁਮਾਰ, ਸਰਪੰਚ ਕਮਲਾ ਦੇਵੀ, ਅਮਰਜੀਤ ਸਿੰਘ, ਪਿਤਾ ਪ੍ਰੀਤਮ ਸਿੰਘ, ਰਾਮ ਲੁਭਾਇਆ, ਠੇਕੇਦਾਰ ਭਜਨ ਲਾਲ, ਮਾ. ਸੁਰਿੰਦਰ ਕੁਮਾਰ, ਅਕਾਲੀ ਆਗੂ ਜਸਪਾਲ ਸਿੰਘ ਪਾਲਾ ਖ਼ਾਨਪੁਰ, ਮਲਕੀਤ ਸਿੰਘ ਬਾਹੋਵਾਲ, ਰਾਮ ਆਸਰਾ, ਜਸਰਾਜ ਸਿੰਘ, ਵਿਜੇ ਕੁਮਾਰ, ਜੁਗਿੰਦਰ ਸਿੰਘ ਬੈਂਸ, ਬਗੀਚਾ ਸਿੰਘ, ਰਤਨ ਸਿੰਘ ਬੈਂਸ, ਜੁਝਾਰ ਸਿੰਘ, ਨੰਬਰਦਾਰ ਤਜਿੰਦਰ ਸਿੰਘ, ਸਰਪੰਚ ਸੁਰਿੰਦਰ ਸਿੰਘ ਘੋਲੀ ਗੋਹਗੜੋ, ਤਰਸੇਮ ਭਾਅ, ਹਰਦੇਵ ਸਿੰਘ ਬੈਂਸ ਤੇ ਇਲਾਕੇ ਦੀਆਂ ਪ੍ਰਮੱਖ ਸ਼ਖ਼ਸੀਅਤਾਂ ਹਾਜ਼ਰ ਸਨ।