27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪੰਜਾਬ-ਹਿਮਾਚਲ ਅੰਡਰ-19 ਵਾਲੀਬਾਲ ਟੂਰਨਾਮੈਂਟ ਕਰਵਾਇਆ

ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਸਪੋਰਟਸ ਕਲੱਬ ਵਲੋਂ ਪੰਜਾਬ-ਹਿਮਾਚਲ ਅੰਡਰ-19 ਵਾਲੀਬਾਲ ਟੂਰਨਾਮੈਂਟ ਕਰਵਾਇਆ। ਟੂਰਨਾਮੈਂਟ ਦੇ ਆਖ਼ਰੀ ਦਿਨ ਕਾਂਗਰਸੀ ਆਗੂ ਅਮਰਪਾਲ ਕਾਕਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।

Ad Position 21
No active advertisement
ਅਜੀਤ ਡੈਸਕ 27-10-2026
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਸਪੋਰਟਸ ਕਲੱਬ ਵਲੋਂ ਪੰਜਾਬ-ਹਿਮਾਚਲ ਅੰਡਰ-19 ਵਾਲੀਬਾਲ ਟੂਰਨਾਮੈਂਟ ਕਰਵਾਇਆ। ਟੂਰਨਾਮੈਂਟ ਦੇ ਆਖ਼ਰੀ ਦਿਨ ਕਾਂਗਰਸੀ ਆਗੂ ਅਮਰਪਾਲ ਕਾਕਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਲੱਬ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਹਨਤ ਕਰਨ ਵਾਲੇ ਵਿਦਿਆਰਥੀ ਹਮੇਸ਼ਾ ਕਾਮਯਾਬ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਹਿੱਸਾ ਲੈਣ ਤਾਂ ਜੋ ਨਸ਼ਿਆਂ ਤੇ ਹੋਰਨਾਂ ਸਮਾਜਿਕ ਅਲਾਮਤਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਹੁਸ਼ਿਆਰਪੁਰ ਤੇ ਸ਼ਿਮਲਾ ਦੀ ਟੀਮ ਵਿਚਕਾਰ ਹੋਏ ਫਾਈਨਲ ਮੈਚ ਵਿਚ ਸ਼ਿਮਲਾ ਟੀਮ ਜੇਤੂ ਰਹੀ ਅਤੇ ਹੁਸ਼ਿਆਰਪੁਰ ਦੀ ਟੀਮ ਦੂਜੇ ਨੰਬਰ ’ਤੇ ਰਹੀ। ਇਸ ਮੌਕੇ ਏ. ਆਈ. ਜੀ. ਸੁਖਪਾਲ ਸਿੰਘ ਬਰਾੜ ਅਰਜਨ ਐਵਾਰਡੀ, ਪ੍ਰੇਮ ਚੰਦ ਡੋਗਰਾ ਅਰਜਨ ਐਵਾਰਡੀ, ਪ੍ਰਦੀਪ ਡੋਗਰਾ ਏਸ਼ੀਅਨ ਅਥਲੀਟ, ਕਮਾਡੈਂਟ ਚੰਚਲ ਸਿੰਘ, ਕੁਲਦੀਪ ਸਿੰਘ ਡੀ. ਐੱਸ. ਓ., ਮਲਕੀਤ ਸਿੰਘ, ਐਲ. ਸੀ. ਮਹਿਤਾ, ਐਡਵੋਕੇਟ ਬਲਵਿੰਦਰ, ਅਸ਼ਵਨੀ ਕੁਮਾਰ ਐਨ. ਆਈ. ਐੱਸ. ਕੋਚ, ਐੱਸ. ਪੀ. ਸ਼ਰਮਾ ਤੇ ਕੁਲਵੰਤ ਸਿੰਘ ਬਾਠ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਲਵਾੜਾ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਪੁਲਿਸ ਚੌਕੀ ਭੰਗਾਲਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ
Ad Position 24