ਜਲੰਧਰ, 27 ਅਕਤੂਬਰ - 'ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026' ਦਾ ਉਦਘਾਟਨੀ ਮੁਕਾਬਲਾ ਚੀਨ ਅਤੇ ਮਲੇਸ਼ੀਆ ਵਿਚਕਾਰ ਹੋਣ ਜਾ ਰਿਹਾ ਹੈ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਖਿਡਾਰੀਆਂ ਨਾਲ ਜਾਣ ਪਹਿਾਣ ਕੀਤੀ। ਇਸ ਮੌਕੇ ਭੋਲਾ ਨਾਥ ਸਿੰਘ, ਉਪ-ਪ੍ਰਧਾਨ, ਏਸ਼ੀਅਨ ਹਾਕੀ ਫੈਡਰੇਸ਼ਨ ਅਤੇ ਸਕੱਤਰ ਜਨਰਲ, ਹਾਕੀ ਇੰਡੀਆ; ਨਿਤਿਨ ਕੋਹਲੀ, ਪ੍ਰਧਾਨ, ਹਾਕੀ ਪੰਜਾਬ; ਅਭਿਜੀਤ ਕਪਲਿਸ਼, ਆਈ.ਏ.ਐਸ., ਡਾਇਰੈਕਟਰ, ਖੇਡ ਵਿਭਾਗ, ਪੰਜਾਬ, ਸੁਰਿੰਦਰ ਸਿੰਘ, ਪੀ.ਸੀ.ਐਸ., ਕਮਿਸ਼ਨਰ, ਨਗਰ ਨਿਗਮ ਜਲੰਧਰ,, ਕਮਾਂਡਰ ਆਰ. ਕੇ. ਸ੍ਰੀਵਾਸਤਵ, ਡਾਇਰੈਕਟਰ ਜਨਰਲ, ਹਾਕੀ ਇੰਡੀਆ ਵੀ ਮੌਜੂਦ ਸਨ।