ਬਾਹਟੀਵਾਲ ਵਿਖੇ ਮਾਤਾ ਵੈਸ਼ਨੋ ਦੇਵੀ ਦਾ ਜਾਗਰਣ ਕਰਵਾਇਆ
ਪੱਸੀ ਕੰਢੀ, 26 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਪਿੰਡ ਬਾਹਟੀਵਾਲ ਵਿਖੇ ਸ੍ਰੀ ਬਾਲਾ ਜੀ (ਹਨੂੰਮਾਨ ਜੀ) ਦੇ ਦਿਵਿਆ ਦਰਬਾਰ ਵਿਖੇ ਸੂਫ਼ੀ ਲੇਖਕ ਬਾਬਾ ਰਾਮਜੀ ਗੱਦੀਨਸ਼ੀਨ ਦਰਬਾਰ ਸ੍ਰੀ ਬਾਲਾ ਜੀ ਬਾਹਟੀਵਾਲ ਵਲੋਂ ਜਗਤ ਮਾਤਾ ਵੈਸ਼ਨੋ ਜੀ ਦਾ ਜਾਗਰਨ ਕਰਵਾਇਆ, ਜਿਸ ’ਚ ਨਰਾਇਣ ਚੰਦ ਐਂਡ ਪਾਰਟੀ ਵਲੋਂ ਸਾਰੀ ਰਾਤ ਮਾਤਾ ਵੈਸ਼ਨੋ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ, ਜਿਸ ’ਚ ਦੂਰੋਂ ਨੇੜਿਉਂ ਸੰਗਤਾਂ ਨੇ ਸ਼ਰਧਾ ਪੂਰਵਕ ਹਾਜ਼ਰੀਆਂ ਲਗਾਈਆਂ, ਜਿਸ ਵਿਚ ਮਾਤਾ ਵੈਸ਼ਨੋ ਦੇਵੀ, ਮਾਤਾ ਲਕਸ਼ਮੀ, ਮਾਤਾ ਕਾਲੀ, ਸ਼ਿਵ ਸ਼ੰਕਰ, ਸ੍ਰੀ ਹਨੂੰਮਾਨ ਜੀ ਤੇ ਬਾਬਾ ਭੈਰੋ ਜੀ ਦੀਆਂ ਸੁੰਦਰ ਝਾਕੀਆਂ ਸਜਾਈਆਂ ਗਈਆਂ। ਜਾਗਰਣ ’ਚ ਬਾਬਾ ਪ੍ਰਿਥੀ ਚੰਦ ਬਾਲੀ ਸ਼ਾਮ ਚੁਰਾਸੀ, ਬਾਬਾ ਜੋਗਿੰਦਰ ਦਾਸ ਬਡਾਲਾ ਮਾਹੀ, ਬਾਬਾ ਸਾਬੀ ਸਰਕਾਰ ਸ਼ਾਮ ਚੁਰਾਸੀ, ਬਾਬਾ ਭਗਵੰਤ, ਬਾਬਾ ਸ਼ਾਦੀ ਲਾਲ, ਬਾਬਾ ਚੰਦਰ ਸ਼ੇਖਰ, ਬਾਬਾ ਭੁਪਿੰਦਰ ਸਿੰਘ, ਬਾਬਾ ਮੋਹਣੀ ਤੇ ਆਦਿ ਸੰਤ ਮਹਾਤਮਾਂ ਵਿਸ਼ੇਸ਼ ਤੌਰ ’ਤੇ ਸੰਗਤਾਂ ਨੂੰ ਆਸ਼ੀਰਵਾਦ ਤੇ ਦਰਸ਼ਨ ਦੇਣ ਲਈ ਪਹੁੰਚੇ।
ਪੱਸੀ ਕੰਢੀ, 26 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਪਿੰਡ ਬਾਹਟੀਵਾਲ ਵਿਖੇ ਸ੍ਰੀ ਬਾਲਾ ਜੀ (ਹਨੂੰਮਾਨ ਜੀ) ਦੇ ਦਿਵਿਆ ਦਰਬਾਰ ਵਿਖੇ ਸੂਫ਼ੀ ਲੇਖਕ ਬਾਬਾ ਰਾਮਜੀ ਗੱਦੀਨਸ਼ੀਨ ਦਰਬਾਰ ਸ੍ਰੀ ਬਾਲਾ ਜੀ ਬਾਹਟੀਵਾਲ ਵਲੋਂ ਜਗਤ ਮਾਤਾ ਵੈਸ਼ਨੋ ਜੀ ਦਾ ਜਾਗਰਨ ਕਰਵਾਇਆ, ਜਿਸ ’ਚ ਨਰਾਇਣ ਚੰਦ ਐਂਡ ਪਾਰਟੀ ਵਲੋਂ ਸਾਰੀ ਰਾਤ ਮਾਤਾ ਵੈਸ਼ਨੋ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ, ਜਿਸ ’ਚ ਦੂਰੋਂ ਨੇੜਿਉਂ ਸੰਗਤਾਂ ਨੇ ਸ਼ਰਧਾ ਪੂਰਵਕ ਹਾਜ਼ਰੀਆਂ ਲਗਾਈਆਂ, ਜਿਸ ਵਿਚ ਮਾਤਾ ਵੈਸ਼ਨੋ ਦੇਵੀ, ਮਾਤਾ ਲਕਸ਼ਮੀ, ਮਾਤਾ ਕਾਲੀ, ਸ਼ਿਵ ਸ਼ੰਕਰ, ਸ੍ਰੀ ਹਨੂੰਮਾਨ ਜੀ ਤੇ ਬਾਬਾ ਭੈਰੋ ਜੀ ਦੀਆਂ ਸੁੰਦਰ ਝਾਕੀਆਂ ਸਜਾਈਆਂ ਗਈਆਂ। ਜਾਗਰਣ ’ਚ ਬਾਬਾ ਪ੍ਰਿਥੀ ਚੰਦ ਬਾਲੀ ਸ਼ਾਮ ਚੁਰਾਸੀ, ਬਾਬਾ ਜੋਗਿੰਦਰ ਦਾਸ ਬਡਾਲਾ ਮਾਹੀ, ਬਾਬਾ ਸਾਬੀ ਸਰਕਾਰ ਸ਼ਾਮ ਚੁਰਾਸੀ, ਬਾਬਾ ਭਗਵੰਤ, ਬਾਬਾ ਸ਼ਾਦੀ ਲਾਲ, ਬਾਬਾ ਚੰਦਰ ਸ਼ੇਖਰ, ਬਾਬਾ ਭੁਪਿੰਦਰ ਸਿੰਘ, ਬਾਬਾ ਮੋਹਣੀ ਤੇ ਆਦਿ ਸੰਤ ਮਹਾਤਮਾਂ ਵਿਸ਼ੇਸ਼ ਤੌਰ ’ਤੇ ਸੰਗਤਾਂ ਨੂੰ ਆਸ਼ੀਰਵਾਦ ਤੇ ਦਰਸ਼ਨ ਦੇਣ ਲਈ ਪਹੁੰਚੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਟਾਂਡਾ ਤੇ ਪ੍ਰਧਾਨ ਹਰਮੀਤ ਔਲਖ ਨੇ ਸੰਗਤਾਂ ਨੂੰ ਮਾਤਾ ਦੇ ਜਾਗਰਣ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਮਾਤਾ ਦੇ ਪ੍ਰੋਗਰਾਮ ਵਿਚ ਹਾਜ਼ਰੀ ਲਗਾ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਵਿਸ਼ੇਸ਼ ਮਹਿਮਾਨ ਦੇ ਤੌਰ ਪ੍ਰਧਾਨ ਸ਼ੁਭਮ ਸਹੋਤਾ, ਸਰਦਾਰ ਜੁਝਾਰ ਸਿੰਘ ਕੇਸ਼ੋਪੁਰ ਕਿਸਾਨ ਸਭਾ ਪੰਜਾਬ, ਪ੍ਰਧਾਨ ਯੋਗੇਸ਼ ਸਪਰਾ, ਐਡਵੋਕੇਟ ਲਖਵੀਰ ਸਿੰਘ ਵੇਰਛਾ ਤੇ ਉੱਘੇ ਗੀਤਕਾਰ ਸੁਖਜੀਤ ਚਾਂਸਾ ਵਾਲਾ ਸ਼ਾਮਿਲ ਹੋਏ। ਆਏ ਹੋਏ ਸਾਧੂ ਸੰਤਾਂ ਤੇ ਮੁੱਖ ਮਹਿਮਾਨਾਂ ਨੂੰ ਸੂਫ਼ੀ ਲੇਖਕ ਬਾਬਾ ਰਾਮਜੀ ਬਾਹਟੀਵਾਲ ਵਲੋਂ ਸਿਰੋਪਾਓ ਤੇ ਮਾਤਾ ਦੀ ਪ੍ਰਤਿਮਾ ਨਾਲ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ਾਲ ਲੰਗਰ ਲਗਾਏ ਗਏ। ਇਸ ਮੌਕੇ ਨੰਬਰਦਾਰ ਦਲਜੀਤ ਕੁਮਾਰ, ਸਾਬਕਾ ਸਰਪੰਚ ਅਨਿਲ ਕੁਮਾਰ, ਰਾਜੀਵ ਕੁਮਾਰ, ਰੋਹਿਤ ਸ਼ਰਮਾ, ਉਮੇਸ਼ ਸ਼ਰਮਾ, ਚਮਨ ਲਾਲ, ਗੁਰਪ੍ਰੀਤ ਸਿੰਘ ਗੋਪੀ ਟੁੰਡ, ਸਰਪੰਚ ਹਰਜੀਤ ਸਿੰਘ ਰਾਜਾ ਕਲਾ, ਸਰਪੰਚ ਗੁਰਦੀਪ ਸਿੰਘ ਬਰੀਆਣਾ ਪਿੰਡ ਮਾਂਗਾ, ਵਿਨੋਦ ਕਲਿਆਣ, ਵਿਵੇਕ ਗੁਪਤਾ, ਰਾਜੂ ਗੁਪਤਾ, ਪ੍ਰੇਮ ਸਿੰਘ ਖੱਬਲਾ, ਜੀਵਨ ਕੁਮਾਰ ਗੰਭੋਵਾਲ, ਓਮਪਾਲ ਫ਼ਤਿਹਪੁਰ, ਸਾਬਕਾ ਸਰਪੰਚ ਰਣਜੀਤ ਸਿੰਘ ਨੈਨੋਵਾਲ, ਛਿੰਦਾ ਵਡਿਆਲ ਪਿੰਡ ਕੁੱਲੀਆ, ਸਰਪੰਚ ਰਜਿੰਦਰ ਸਿੰਘ ਚਾਂਗ ਬਸੋਆ ਅਤੇ ਬਾਲਾ ਜੀ ਦੇ ਦਰਬਾਰ ਦੇ ਸਮੂਹ ਸੇਵਾਦਾਰ ਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।