27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

1.52 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਬਾਕਰਪੁਰ–ਈਸਾਪੁਰ–ਸਤਾਬਗੜ੍ਹ ਕਾਜਵੇਅ

ਡੇਰਾਬੱਸੀ (ਮੁਹਾਲੀ, 27 ਅਕਤੂਬਰ (ਗੁਰਮੀਤ ਸਿੰਘ) - ਜ਼ੀਰਕਪੁਰ- ਡੇਰਾਬੱਸੀ ਦੀ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਬਾਕਰਪੁਰ ਤੋਂ ਵਾਇਆ ਈਸਾਪੁਰ...

Ad Position 21
No active advertisement
ਅਜੀਤ ਡੈਸਕ 27-10-2026

ਡੇਰਾਬੱਸੀ (ਮੁਹਾਲੀ, 27 ਅਕਤੂਬਰ (ਗੁਰਮੀਤ ਸਿੰਘ) - ਜ਼ੀਰਕਪੁਰ- ਡੇਰਾਬੱਸੀ ਦੀ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਬਾਕਰਪੁਰ ਤੋਂ ਵਾਇਆ ਈਸਾਪੁਰ ਅਤੇ ਸਤਾਬਗੜ੍ਹ ਕਾਜਵੇਅ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਪ੍ਰੋਜੈਕਟ ਲਈ 1.52 ਕਰੋੜ ਰੁਪਏ ਦੀ ਲਾਗਤ ਤੈਅ ਕੀਤੀ ਗਈ ਹੈ ਅਤੇ ਟੈਂਡਰ ਵੀ ਲੱਗ ਚੁੱਕਾ ਹੈ। ਸਰਕਾਰ ਵਲੋਂ ਇਸ ਨੂੰ 31 ਮਾਰਚ 2027 ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਵਿਚ ਇਹ ਮੁੱਦਾ ਉਠਾਉਂਦਿਆਂ ਜ਼ੀਰਕਪੁਰ ਵਿਚ ਵਧ ਰਹੇ ਟ੍ਰੈਫ਼ਿਕ ਦੇ ਦਬਾਅ ਦਾ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਂਦਾ ਸੀ। ਉਨ੍ਹਾਂ ਕਾਜਵੇਅ ਦੇ ਨਿਰਮਾਣ ਦੀ ਸਥਿਤੀ ਬਾਰੇ ਵੀ ਜਾਣਕਾਰੀ ਮੰਗੀ ਸੀ।
ਵਿਧਾਇਕ ਦੇ ਸਵਾਲ ਦੇ ਜਵਾਬ ਵਿਚ ਸੰਬੰਧਿਤ ਮੰਤਰੀ ਨੇ ਦੱਸਿਆ ਕਿ ਪ੍ਰੋਜੈਕਟ ਲਈ ਟੈਂਡਰ ਲੱਗ ਚੁੱਕਾ ਹੈ। ਕਾਜਵੇਅ ਬਣਨ ਨਾਲ ਬਾਕਰਪੁਰ, ਈਸਾਪੁਰ, ਸਤਾਬਗੜ੍ਹ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਆਵਾਜਾਈ ਵਿਚ ਸਹੂਲਤ ਮਿਲਣ ਅਤੇ ਜ਼ੀਰਕਪੁਰ ਦੀ ਟ੍ਰੈਫਿਕ ਸਮੱਸਿਆ ਘਟਣ ਦੀ ਉਮੀਦ ਹੈ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਾਰਵੇ ਸੰਸਦ ਦੇ ਪ੍ਰਧਾਨ ਮਸੂਦ ਗ੍ਹਰਾਹਖਾਨੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਤੀਜੇ ਟੀ-20 'ਚ ਭਾਰਤ ਨੇ 6 ਵਿਕਟਾਂ ਨਾਲ ਹਰਾਇਆ ਨਿਊਜ਼ੀਲੈਂਡ ਨੂੰ, 5 ਮੈਚਾਂ ਦੀ ਲੜੀ ਉੱਪਰ ਕੀਤਾ ਕਬਜ਼ਾ
Ad Position 24