21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬਲਾਕ ਪੱਧਰੀ ਡਰਾਮਾ ਮੁਕਾਬਲੇ ’ਚ ਸਰਕਾਰੀ ਸਕੂਲ ਡੱਫਰ ਦੇ ਜੇਤੂ ਵਿਦਿਆਰਥੀ ਸਨਮਾਨਿਤ

ਗੜ੍ਹਦੀਵਾਲਾ, 20 ਅਕਤੂਬਰ (ਚੱਗਰ)-ਨੈਸ਼ਨਲ ਸਾਇੰਸ ਸੈਂਟਰ ਮਿਨਿਸਟਰੀ ਆਫ਼ ਕਲਚਰ ਨਿਊ ਦਿੱਲੀ ਵਲੋਂ ਅੱਠਵੀਂ ਤੇ ਦਸਵੀਂ ਜਮਾਤਾਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕਰਵਾਏ ਬਲਾਕ ਪੱਧਰੀ ਉੱਤਰ ਭਾਰਤ ਨੈਸ਼ਨਲ ਸਾਇੰਸ ਡਰਾਮਾ ਮੁਕਾਬਲੇ ਜੋ ਕਿ ਬਲਾਕ ਭੂੰਗਾ-2 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੌੜੀ ਵਿਖੇ ਕਰਵਾਏ ਗਏ ਸਨ, ’ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਸਟਾਫ਼ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਕੂਲ ਦੇ ਵਿਦਿਆਰਥੀਆਂ ਨੂੰ ਡਰਾਮਾ ਤਿਆਰ ਕਰਨ ਵਾਲੀ ਗਾਈਡ ਅਧਿਆਪਕਾ ਰਮਨਦੀਪ ਕੌਰ ਤੇ ਬੱਚਿਆਂ ਨੂੰ ਡੀ.

Ad Position 21
No active advertisement
ਅਜੀਤ ਡੈਸਕ 21-10-2026
ਗੜ੍ਹਦੀਵਾਲਾ, 20 ਅਕਤੂਬਰ (ਚੱਗਰ)-ਨੈਸ਼ਨਲ ਸਾਇੰਸ ਸੈਂਟਰ ਮਿਨਿਸਟਰੀ ਆਫ਼ ਕਲਚਰ ਨਿਊ ਦਿੱਲੀ ਵਲੋਂ ਅੱਠਵੀਂ ਤੇ ਦਸਵੀਂ ਜਮਾਤਾਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕਰਵਾਏ ਬਲਾਕ ਪੱਧਰੀ ਉੱਤਰ ਭਾਰਤ ਨੈਸ਼ਨਲ ਸਾਇੰਸ ਡਰਾਮਾ ਮੁਕਾਬਲੇ ਜੋ ਕਿ ਬਲਾਕ ਭੂੰਗਾ-2 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੌੜੀ ਵਿਖੇ ਕਰਵਾਏ ਗਏ ਸਨ, ’ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਸਟਾਫ਼ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਕੂਲ ਦੇ ਵਿਦਿਆਰਥੀਆਂ ਨੂੰ ਡਰਾਮਾ ਤਿਆਰ ਕਰਨ ਵਾਲੀ ਗਾਈਡ ਅਧਿਆਪਕਾ ਰਮਨਦੀਪ ਕੌਰ ਤੇ ਬੱਚਿਆਂ ਨੂੰ ਡੀ. ਡੀ. ਓ. ਪ੍ਰਿੰਸੀਪਲ ਸੰਜੀਵ ਕੁਮਾਰ ਨੇ ਵਧਾਈ ਦਿੱਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਦਲਜੀਤ ਸਿੰਘ ਪੰਜਾਬੀ ਨੇ ਦੱਸਿਆ ਕਿ ਇਹ ਬਲਾਕ ਪੱਧਰ ’ਤੇ ਜੇਤੂ ਵਿਦਿਆਰਥੀ ਹੁਣ ਜ਼ਿਲ੍ਹਾ ਪੱਧਰੀ ਡਰਾਮਾ ਮੁਕਾਬਲਿਆਂ ਵਿਚ ਭਾਗ ਲੈਣਗੇ। ਇਸ ਮੌਕੇ ਸਟਾਫ਼ ’ਚ ਲੈਕ. ਦਿਨੇਸ਼ ਠਾਕੁਰ, ਲੈਕ. ਇੰਦਰਜੀਤ, ਲੈਕ. ਉਮੇਸ਼ ਕੁਮਾਰ, ਜਗਮੋਹਨ ਸਿੰਘ, ਜਗਵਿੰਦਰ ਸਿੰਘ, ਬਲਵਿੰਦਰਜੀਤ ਕੌਰ, ਰੇਖਾ ਦੇਵੀ, ਸਪਨਾ ਸਲਾਰੀਆ, ਕੁਲਜੀਤ ਕੌਰ, ਅੰਮ੍ਰਿਤ ਜੋਤੀ, ਗੁਰਪ੍ਰੀਤ ਸਿੰਘ, ਅਨੁਰਾਗ ਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਲਵਾੜਾ ’ਚ ਮਿਲਾਵਟੀ ਦੁੱਧ ਤੋਂ ਬਣੇ ਪਨੀਰ ਤੇ ਮਿਠਾਈਆਂ ਦੀ ਧੜੱਲੇ ਨਾਲ ਵਿੱਕਰੀ ਅਗਲੀ ਖ਼ਬਰ ਡੱਲੇਵਾਲ ਵਿਖੇ ਹੋਣ ਵਾਲੇ ਪੁਸਤਕ ਮੇਲੇ ਤੇ ਵਿਰਾਸਤੀ ਉਤਸਵ ਸੰਬੰਧੀ ਵਿਚਾਰ ਵਟਾਂਦਰਾ
Ad Position 24