ਮੈਂ ਬੰਦ ਕਰਾਵਾਂਗਾ ਦੇਨੋਵਾਲ ਖ਼ੁਰਦ ’ਚ ਵਿਕਦਾ ਨਸ਼ਾ, ਕਿਹਨੂੰ ਕਿਥੋਂ ਕੀ-ਕੀ ਜਾਂਦਾ ਉਹਦਾ ਵੀ ਕਰਾਂਗਾ ਖੁਲਾਸਾ-ਗੁਰਤੇਜ ਸਿੰਘ ਪਨੂੰ
ਗੜ੍ਹਸ਼ੰਕਰ, 20 ਅਕਤੂਬਰ (ਧਾਲੀਵਾਲ)- ਬੀਤੇ ਦਿਨੀਂ ਪਿੰਡ ਦੇਨੋਵਾਲ ਖ਼ੁਰਦ ’ਚ ਨਸ਼ੇ ਦੇ ਮਾਮਲੇ ’ਚ ਸਟਿੰਗ ਕਰਨ ਸਮੇਂ ਇਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ’ਚ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਂਗਰਸੀ ਆਗੂ ਗੁਰਤੇਜ ਸਿੰਘ ਪਨੂੰ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਕਿ ਪਿੰਡ ਦੇਨੋਵਾਲ ਖ਼ੁਰਦ ’ਚ ਮੈਂ ਨਸ਼ਾ ਬੰਦ ਕਰਾਵਾਂਗਾ ਤੇ ਕਿਹਨੂੰ ਕਿਥੋਂ ਕੀ-ਕੀ ਹਿੱਸਾ ਜਾਂਦਾ ਉਹਦਾ ਵੀ ਖ਼ੁਲਾਸਾ ਜਲਦ ਕਰਾਂਗਾ। ਸਟਿੰਗ ਆਪ੍ਰੇਸ਼ਨ ਬਾਰੇ ਗੁਰਤੇਜ ਸਿੰਘ ਪਨੂੰ ਨੇ ਕਿਹਾ ਕਿ ਸਟਿੰਗ ਕਰਨ ਤੋਂ ਪਹਿਲਾ ਸੋਸ਼ਲ ਮੀਡੀਆ ’ਤੇ ਦੇਨੋਵਾਲ ’ਚ ਨਸ਼ਾ ਬੰਦ ਕਰਨ ਦਾ ਐਲਾਨ ਅਤੇ ਮੈਨੂੰ ਆਈ ਧਮਕੀ ਭਰੀ ਫ਼ੋਨ ਕਾਲ ਦਾ ਜ਼ਿਕਰ ਕੀਤਾ ਸੀ ਤੇ ਪੁਲਿਸ ਨੇ ਸਟਿੰਗ ਦੌਰਾਨ ਵੀਡੀਓ ਬਣਾਉਣ ਵਾਲੇ ਇਕ ਲੜਕੇ ਨੂੰ ਮੌਕੇ ਤੋਂ ਕਾਬੂ ਕਰਕੇ, ਸਾਨੂੰ ਗੁਮਰਾਹ ਕਰਕੇ ਉਸਤੇ ਪਰਚਾ ਦਰਜ਼ ਕੀਤਾ।
ਗ
ਗੜ੍ਹਸ਼ੰਕਰ ਵਿਖੇ ਕਾਂਗਰਸੀ ਆਗੂ ਗੁਰਤੇਜ ਸਿੰਘ ਪਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ। ਤਸਵੀਰ : ਧਾਲੀਵਾਲ
21-10-2026
ਗੜ੍ਹਸ਼ੰਕਰ, 20 ਅਕਤੂਬਰ (ਧਾਲੀਵਾਲ)- ਬੀਤੇ ਦਿਨੀਂ ਪਿੰਡ ਦੇਨੋਵਾਲ ਖ਼ੁਰਦ ’ਚ ਨਸ਼ੇ ਦੇ ਮਾਮਲੇ ’ਚ ਸਟਿੰਗ ਕਰਨ ਸਮੇਂ ਇਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ’ਚ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਂਗਰਸੀ ਆਗੂ ਗੁਰਤੇਜ ਸਿੰਘ ਪਨੂੰ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਕਿ ਪਿੰਡ ਦੇਨੋਵਾਲ ਖ਼ੁਰਦ ’ਚ ਮੈਂ ਨਸ਼ਾ ਬੰਦ ਕਰਾਵਾਂਗਾ ਤੇ ਕਿਹਨੂੰ ਕਿਥੋਂ ਕੀ-ਕੀ ਹਿੱਸਾ ਜਾਂਦਾ ਉਹਦਾ ਵੀ ਖ਼ੁਲਾਸਾ ਜਲਦ ਕਰਾਂਗਾ। ਸਟਿੰਗ ਆਪ੍ਰੇਸ਼ਨ ਬਾਰੇ ਗੁਰਤੇਜ ਸਿੰਘ ਪਨੂੰ ਨੇ ਕਿਹਾ ਕਿ ਸਟਿੰਗ ਕਰਨ ਤੋਂ ਪਹਿਲਾ ਸੋਸ਼ਲ ਮੀਡੀਆ ’ਤੇ ਦੇਨੋਵਾਲ ’ਚ ਨਸ਼ਾ ਬੰਦ ਕਰਨ ਦਾ ਐਲਾਨ ਅਤੇ ਮੈਨੂੰ ਆਈ ਧਮਕੀ ਭਰੀ ਫ਼ੋਨ ਕਾਲ ਦਾ ਜ਼ਿਕਰ ਕੀਤਾ ਸੀ ਤੇ ਪੁਲਿਸ ਨੇ ਸਟਿੰਗ ਦੌਰਾਨ ਵੀਡੀਓ ਬਣਾਉਣ ਵਾਲੇ ਇਕ ਲੜਕੇ ਨੂੰ ਮੌਕੇ ਤੋਂ ਕਾਬੂ ਕਰਕੇ, ਸਾਨੂੰ ਗੁਮਰਾਹ ਕਰਕੇ ਉਸਤੇ ਪਰਚਾ ਦਰਜ਼ ਕੀਤਾ। ਪਨੂੰ ਨੇ ਪੁਲਿਸ ’ਤੇ ਭੁਲੇਖੇ ਨਾਲ ਮੋਬਾਈਲ ਫ਼ੋਨ ਲੈ ਕੇ ਵੀਡੀਓ ਡਿਲੀਟ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਸਾਡੇ ਸਟਿੰਗ ਨੂੰ ਫ਼ੇਲ੍ਹ ਕਰਨ ਲਈ ਟ੍ਰੇਪ ਲਗਾ ਕੇ ਗੰਦੀ ਖੇਡ ਖੇਡੀ ਹੈ ਤੇ ਇਕ ਸਧਾਰਨ ਵਿਅਕਤੀ ਨੂੰ ਧੱਕੇ ਨਾਲ ਬੁਲਵਾਇਆ ਤੇ ਉਸਤੇ ਪਰਚਾ ਦਰਜ਼ ਕਰ ਦਿੱਤਾ। ਪਨੂੰ ਨੇ ਕਿਹਾ ਕਿ ਇਸ ਸਭ ਦਾ ਭਾਂਡਾ ਉਦੋਂ ਫੁੱਟ ਗਿਆ ਜਦੋਂ ਸਾਡੇ ਬੰਦੇ ਦੇ ਡੋਪ ਟੈੱਸਟ ਵਿਚ ਕੁੱਝ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਕ ਜਵਾਕ ਦੀ ਜ਼ਿੰਦਗੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਵੰਗਾਰਦੇ ਹੋਏ ਕਾਂਗਰਸੀ ਆਗੂ ਪਨੂੰ ਨੇ ਕਿਹਾ ਕਿ ਮੈਂ ਕਿਸੇ ਤੋਂ ਨਹੀਂ ਡਰਦਾ, ਪੁਲਿਸ ਭਾਵੇਂ ਮੇਰੇ ’ਤੇ ਕਤਲ ਦਾ ਹੀ ਮੁਕੱਦਮਾ ਕਿਉਂ ਨਾ ਦਰਜ਼ ਕਰ ਦੇਵੇ। ਉਸਨੇ ਕਿਹਾ ਕਿ ਮੈਨੂੰ ਜੇਲ੍ਹ ਜਾਣ ਦੀ ਵੀ ਪ੍ਰਵਾਹ ਨਹੀਂ ਪਰ ਮੈਂ ਉਨ੍ਹਾਂ ਲੀਡਰਾਂ ਵਾਂਗ ਨਹੀਂ ਜੋ ਸਿਰ ਝੁਕਾ ਕੇ ਕੁੱਝ ਲੈ ਦੇ ਕੇ ਘੁੰਮ ਰਹੇ ਹਨ। ਗੁਰਤੇਜ ਸਿੰਘ ਪਨੂੰ ਨੇ ਕਿਹਾ ਕਿ ਮਾਈਨਿੰਗ ਸਬੰਧੀ ਹਾਈਕੋਰਟ ਵਿਚ ਦਾਖਲ ਜਨਹਿਤ ਪਟੀਸ਼ਨ ਵਾਪਸ ਲੈਣ ਲਈ ਅਤੇ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਨੂੰ ਧਮਕੀਆਂ ਤੱਕ ਦਿੱਤੀਆਂ ਜਾ ਰਹੀਆਂ ਹਨ, ਪਰ ਮੈਂ ਨਾ ਤਾਂ ਕਿਸੇ ਤੋਂ ਡਰਨ ਵਾਲਾ ਤੇ ਨਾ ਹੀ ਕਿਸੇ ਦੀ ਚਲਾਕੀਆਂ ਵਿਚ ਆਉਣ ਵਾਲਾ ਹਾਂ। ਗੁਰਤੇਜ ਪਨੂੰ ਨੇ ਕਿਹਾ ਕਿ ਜਿਸ ਨੂੰ ਜੋ ਜੋ ਜਾਂਦਾ, ਉਸਦਾ ਸਾਰਾ ਕਾਲਾ ਚਿੱਠਾ ਸੀ.ਬੀ.ਆਈ. ਅਤੇ ਅਦਾਲਤ ’ਚ ਰੱਖਾਂਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਰੱਬ ਭੁੱਲ ਚੁੱਕਾ ਹੈ ਤੇ ਸ਼ਰੇਆਮ ਦਹਿਸ਼ਤ ਫੈਲਾਅ ਰਿਹਾ ਹੈ। ਇਸ ਸਬੰਧੀ ਜਦੋਂ ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਗੁਰਤੇਜ ਸਿੰਘ ਪਨੂੰ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਅਸੀਂ ਜੋ ਸੱਚ ਸੀ ਉਸਦੇ ਮੁਤਾਬਿਕ ਹੀ ਕਾਰਵਾਈ ਕੀਤੀ ਹੈ ਤੇ ਵਿਅਕਤੀ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਅਦਾਲਤ ਦੇ ਫ਼ੈਸਲੇ ਵਿਚ ਸਭ ਕੁੱਝ ਸਾਫ਼ ਹੋ ਜਾਵੇਗਾ।