20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕਾਲਰਾ ਮੋੜ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ

ਗੜ੍ਹਦੀਵਾਲਾ, 20 ਅਕਤੂਬਰ (ਚੱਗਰ)-ਗੜ੍ਹਦੀਵਾਲਾ-ਕਾਲਰਾ ਮੋੜ ਨੇੜੇ ਸਕਾਰਪੀਓ ਤੇ ਮੈਸਟਰੋ ਸਕੂਟਰੀ ਦੌਰਾਨ ਵਾਪਰੇ ਸੜਕ ਹਾਦਸੇ ’ਚ 1 ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਤੋ ਗੁਰਦਾਸਪੁਰ ਨੂੰ ਜਾ ਰਹੀ ਸਕਾਰਪੀਓ ਨੰਬਰ-ਪੀ.

Ad Position 21
No active advertisement
ਹਾਦਸੇ ਦੌਰਾਨ ਨੁਕਸਾਨੀ ਗਈ ਸਕੂਟਰੀ । ਤਸਵੀਰ:ਚੱਗਰ 21-10-2026
ਗੜ੍ਹਦੀਵਾਲਾ, 20 ਅਕਤੂਬਰ (ਚੱਗਰ)-ਗੜ੍ਹਦੀਵਾਲਾ-ਕਾਲਰਾ ਮੋੜ ਨੇੜੇ ਸਕਾਰਪੀਓ ਤੇ ਮੈਸਟਰੋ ਸਕੂਟਰੀ ਦੌਰਾਨ ਵਾਪਰੇ ਸੜਕ ਹਾਦਸੇ ’ਚ 1 ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਤੋ ਗੁਰਦਾਸਪੁਰ ਨੂੰ ਜਾ ਰਹੀ ਸਕਾਰਪੀਓ ਨੰਬਰ-ਪੀ.ਬੀ.-06 ਬੀ.ਕੇ.-0718 ਅਤੇ ਦਸੂਹਾ ਵੱਲੋਂ ਆ ਰਹੀ ਮੈਸਟਰੋ ਸਕੂਟਰੀ ਨੰਬਰ-ਪ.ਬੀ.-07 ਬੀ.ਕੇ. 6194 ਦੀ ਕਾਲਰਾ ਮੋੜ ਗੜ੍ਹਦੀਵਾਲਾ ਵਿਖੇ ਟੱਕਰ ਹੋ ਗਈ ਜਿਸ ਨਾਲ ਸਕੂਟਰੀ ਸਵਾਰ ਅਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਾਹਲਾ ਥਾਣਾ ਗੜ੍ਹਦੀਵਾਲਾ ਅਤੇ ਸਰਬਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ (26) ਵਾਸੀ ਪਿੰਡ ਜੰਡੋਰ ਹਾਲ ਵਾਸੀ ਗੜ੍ਹਦੀਵਾਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸੇ ਦੌਰਾਨ ਸਰਬਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਜੰਡੋਰ ਦੇ ਗੰਭੀਰ ਸੱਟਾਂ ਲੱਗਣ ਕਰਕੇ ਮੌਤ ਹੋ ਗਈ ਜਦਕਿ ਅਮਨਦੀਪ ਸਿੰਘ ਹਸਪਤਾਲ ਵਿਖੇ ਜੇਰੇ ਇਲਾਜ ਹੈ। ਗੜ੍ਹਦੀਵਾਲਾ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਮ੍ਰਿਤਕ ਲੜਕੀ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਟਰੱਕ ਅਤੇ ਕਾਰ ਦੀ ਟੱਕਰ ’ਚ 2 ਗੰਭੀਰ ਜ਼ਖ਼ਮੀ ਅਗਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਵਲੋਂ ਵੇਲਣਿਆਂ ਦੀ ਚੈਕਿੰਗ, ਗੁੜ ਤੇ ਸ਼ੱਕਰ ਤੇ ਸੈਂਪਲ ਭਰੇ
Ad Position 24