20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਟਰੱਕ ਅਤੇ ਕਾਰ ਦੀ ਟੱਕਰ ’ਚ 2 ਗੰਭੀਰ ਜ਼ਖ਼ਮੀ

ਚੱਬੇਵਾਲ, 20 ਅਕਤੂਬਰ (ਰਾਜੀਵ ਭਾਰਦਵਾਜ)-ਚੱਬੇਵਾਲ-ਚੰਡੀਗੜ੍ਹ ਮੁੱਖ ਮਾਰਗ ‘ਤੇ ਪਿੰਡ ਜਿਆਣ ਨਜ਼ਦੀਕ ਟਰੱਕ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਕਾਰ ਸਵਾਰ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਤੜਕਸਾਰ ਸਵੇਰੇ ਤਿੰਨ ਕੁ ਵਜੇ ਕਾਰ ਨੰਬਰ ਪੀ.

Ad Position 21
No active advertisement
ਅਜੀਤ ਡੈਸਕ 21-10-2026
ਚੱਬੇਵਾਲ, 20 ਅਕਤੂਬਰ (ਰਾਜੀਵ ਭਾਰਦਵਾਜ)-ਚੱਬੇਵਾਲ-ਚੰਡੀਗੜ੍ਹ ਮੁੱਖ ਮਾਰਗ ‘ਤੇ ਪਿੰਡ ਜਿਆਣ ਨਜ਼ਦੀਕ ਟਰੱਕ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਕਾਰ ਸਵਾਰ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਤੜਕਸਾਰ ਸਵੇਰੇ ਤਿੰਨ ਕੁ ਵਜੇ ਕਾਰ ਨੰਬਰ ਪੀ.ਬੀ. 32 ਜੀ-0256 ਮਾਹਿਲਪੁਰ ਵਲੋਂ ਆ ਰਹੀ ਸੀ ਅਤੇ ਟਰੱਕ ਨੰਬਰ ਐਚ.ਪੀ. 38 ਸੀ.-6685 ਹੁਸ਼ਿਆਰਪੁਰ ਵਲੋਂ ਆ ਰਿਹਾ ਸੀ ਅਤੇ ਪਿੰਡ ਜਿਆਣ ਨਜ਼ਦੀਕ ਇਕ ਢਾਬੇ ਨੇੜੇ ਇਹ ਵਾਹਨ ਆਪਸ ‘ਚ ਟਕਰਾ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਕਿਰਨਦੀਪ ਸਿੰਘ ਪੁੱਤਰ ਕਰਮ ਸਿੰਘ ਵਾਸੀ ਲੰਗੇਰੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਜਿਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ ਹੈ, ਜਦਕਿ ਦੂਸਰਾ ਨੌਜਵਾਨ ਰਮਨ ਪੁੱਤਰ ਰਾਜ ਕੁਮਾਰ ਵਾਸੀ ਲੰਗੇਰੀ ਨੂੰ ਪੀ.ਜੀ.ਆਈ. ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਦੋਨੋਂ ਵਾਹਨ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਟੱਕਰ ਤੋਂ ਬਾਅਦ ਕਾਰ ਦੀ ਡਿੱਕੀ ‘ਚ ਪਿਆ ਸਾਮਾਨ ਵੀ ਕੋਈ ਅਣਪਛਾਤਾ ਚੋਰੀ ਕਰਕੇ ਲੈ ਗਿਆ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਏਗਾ ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ-ਵਿਜੇ ਅਰੋੜਾ ਅਗਲੀ ਖ਼ਬਰ ਕਾਲਰਾ ਮੋੜ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
Ad Position 24