ਜਲੰਧਰ, 20 ਅਕਤੂਬਰ (ਅ.ਬ.)-ਹੌਂਡਾ ਕਾਰਜ਼ ਇੰਡੀਆ ਲਿਮਟਿਡ ਵਲੋਂ ਗਲੈਕਸੀ ਹੌਂਡਾ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਵਿਖੇ ਇਕ ਸ਼ਾਨਦਾਰ ਸਮਾਗਮ ਦੌਰਾਨ ਨਵੀਂ ਹੌਂਡਾ ਐਲੀਵੇਟ ਨੂੰ ਲਾਂਚ ਕੀਤਾ ਗਿਆ ਹੈ। ਇਸ ਮੌਕੇ ਗਲੈਕਸੀ ਹੌਂਡਾ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਘ ਪਰੂਥੀ ਤੇ ਕਰਮਜੋਤ ਸਿੰਘ ਪਰੂਥੀ ਨੇ ਜਾਣਕਾਰੀ ਦਿੱਤੀ ਕਿ ਨਵੀਂ ਹੌਂਡਾ ਐਲੀਵੇਟ ਨੂੰ ਨਵੇਂ ਤੇ ਡਾਇਨਾਮਿਕ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ। ਇਸ ’ਚ ਆਧੁਨਿਕ ਤੇ ਐਡਵਾਂਸ ਫੀਚਰਜ਼ ਸ਼ਾਮਲ ਕੀਤੇ ਗਏ ਹਨ, ਤਾਂ ਜੋ ਗਾਹਕਾਂ ਨੂੰ ਪ੍ਰੀਮੀਅਮ ਡਰਾਈਵਿੰਗ ਦਾ ਬਿਹਤਰੀਨ ਤਜਰਬਾ ਦਿੱਤਾ ਜਾ ਸਕੇ। ਇਸ ਮੌਕੇ ਬਾਬਾ ਹਰਮਨਜੀਤ ਸਿੰਘ (ਸਿੰਗਰੀਵਾਲ, ਹੁਸ਼ਿਆਰਪੁਰ), ਡੀ.ਜੀ.ਐੱਮ ਅਜੇ ਸ਼ਰਮਾ, ਬ੍ਰਾਂਚ ਹੈੱਡ ਰਾਜਨ ਮਸੀਹ ਸਮੇਤ ਟੀਮ ਦੇ ਹੋਰ ਮੈਂਬਰ ਅਤੇ ਕਈ ਪਤਵੰਤੇ ਮਹਿਮਾਨ ਵੀ ਹਾਜ਼ਰ ਸਨ।