ਪਰਾਲੀ ਪ੍ਰਬੰਧਨ ਦੇ ਵਿਸ਼ੇ ’ਤੇ ਪਿੰਡਾਂ ‘ਚ ਜਾਗਰੂਕਤਾ ਨੁੱਕੜ ਨਾਟਕ ਕਰਵਾਏ
ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਿਸਾਨਾਂ ਨੂੰ ਫ਼ਸਲੀ ਰਹਿੰਦ ਖੂੰਹਦ (ਨਾੜ/ਪਰਾਲੀ) ਦੇ ਸੁਚੱਜੇ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਸੀ. ਆਰ.
ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਿਸਾਨਾਂ ਨੂੰ ਫ਼ਸਲੀ ਰਹਿੰਦ ਖੂੰਹਦ (ਨਾੜ/ਪਰਾਲੀ) ਦੇ ਸੁਚੱਜੇ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਸੀ. ਆਰ. ਐੱਮ. ਸਕੀਮ ਸਾਲ 2026-27 ਦੀਆਂ ਆਈ. ਈ. ਸੀ. ਗਤੀਵਿਧੀਆਂ ਤਹਿਤ ਸਹਿਕਾਰੀ ਸਭਾ, ਪਿੰਡ ਰਾਜਪੁਰ ਭਾਈਆਂ, ਦਾਣਾ ਮੰਡੀ ਪਿੰਡ ਚੱਬੇਵਾਲ ਤੇ ਦਾਣਾ ਮੰਡੀ ਪਿੰਡ ਜਿਆਣ ਵਿਖੇ ਤਿੰਨ ਨੁੱਕੜ ਨਾਟਕ ਕਰਵਾਏ ਗਏ। ਇਹ ਨਾਟਕ ਕਿਰਦਾਰ ਥੀਏਟਰ ਗਰੁੱਪ ਦੇ ਅਦਾਕਾਰ ਸਾਗਰ ਪੁੱਤਰ ਰਵੀ ਕਾਂਤ (ਨਾਰਾ), ਲੱਕੀ ਝਿਮ ਪੁੱਤਰ ਰਿੰਕੂ ਕੁਮਾਰ (ਹੁਸ਼ਿਆਰਪੁਰ), ਮਨਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ (ਬਜਵਾੜਾ), ਚੈਰੀ ਪੁੱਤਰੀ ਮੱਖਣ ਸਿੰਘ (ਸੈਂਚਾਂ) ਅਤੇ ਮਾਨਸੀ (ਨਾਰਾ) ਵਲੋਂ ਪੇਸ਼ ਕੀਤੇ ਗਏ। ਇਨ੍ਹਾਂ ਨਾਟਕਾਂ ਦੇ ਜਰੀਏ ਪਾਤਰਾਂ ਵਲੋਂ ਕਿਸਾਨਾਂ ਨੂੰ ਝੋਨੇ ਦੀ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਪ੍ਰੇਰਿਤ ਕੀਤਾ। ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੇ ਧੂੰਏਂ ਦੇ ਮਨੁੱਖੀ ਸਿਹਤ ’ਤੇ ਅਸਰ ਤੇ ਵਾਤਾਵਰਨ ਵਿਚ ਫੈਲ ਰਹੇ ਪ੍ਰਦੂਸ਼ਣ ਬਾਰੇ ਜਾਗਰੂਕ ਕੀਤਾ। ਇਸ ਮੌਕੇ ਮੌਜੂਦ ਧਰਮਵੀਰ ਸ਼ਾਰਦ ਖੇਤੀਬਾੜੀ ਵਿਕਾਸ ਅਫ਼ਸਰ ਹੁਸ਼ਿਆਰਪੁਰ 2 ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਮਿਲਾ ਕੇ ਕਣਕ ਦੀ ਬਿਜਾਈ ਕਰਨ ਦੀ ਗੁਜ਼ਾਰਿਸ਼ ਕੀਤੀ ਤਾਂ ਜੋ ਜ਼ਮੀਨ ਵਿਚ ਜੈਵਿਕ ਮਾਦਾ ਵਧਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ‘ਚ ਵਾਧਾ ਹੋਵੇ। ਇਸ ਤੋਂ ਇਲਾਵਾ ਇਨ੍ਹਾਂ ਨੁੱਕੜ ਨਾਟਕਾਂ ‘ਚ ਜ਼ਿਲ੍ਹਾ ਸਿਖਲਾਈ ਅਫ਼ਸਰ ਦਫ਼ਤਰ ਹੁਸ਼ਿਆਰਪੁਰ ਤੋਂ ਕਿਰਨਜੀਤ ਸਿੰਘ ਖੇਤੀਬਾੜੀ ਅਫ਼ਸਰ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਰਮੇਸ਼ ਕੁਮਾਰ ਖੇਤੀਬਾੜੀ ਉਪ-ਨਿਰੀਖਕ ਹੁਸ਼ਿਆਰਪੁਰ 2, ਸੁਖਜਿੰਦਰ ਸਿੰਘ ਸੈਕਟਰੀ ਸਹਿਕਾਰੀ ਸਭਾ, ਰਾਜਪੁਰ ਭਾਈਆਂ, ਦਲਜੀਤ ਸਿੰਘ ਸੈਕਟਰੀ ਸਹਿਕਾਰੀ ਸਭਾ ਚੱਬੇਵਾਲ ਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨ ਆਦਿ ਹਾਜ਼ਰ ਸਨ।