20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਹੀਰੋ ਐਚ. ਆਰ ਆਟੋ ਬੰਗਾ ਵਿਖੇ ਹੀਰੋ ਦੇ ਡੈਸਟਿਨੀ ਸਕੂਟਰ ਦਾ ਲਾਂਚਿੰਗ ਸਮਾਗਮ

ਬੰਗਾ, 20 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਤਿਉਹਾਰਾਂ ਮੌਕੇ ਭਾਰਤ ਦੀ ਮਸ਼ਹੂਰ ਦੁਪਹੀਆ ਵਾਹਨ ਨਿਰਮਾਣ ਕੰਪਨੀ ਹੀਰੋ ਮੋਟੋ ਕੌਰਪ ਦੀ ਹਰਮਨ ਪਿਆਰੀ ਐਚ. ਆਰ.

Ad Position 21
No active advertisement
ਅਜੀਤ ਡੈਸਕ 21-10-2026
ਬੰਗਾ, 20 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਤਿਉਹਾਰਾਂ ਮੌਕੇ ਭਾਰਤ ਦੀ ਮਸ਼ਹੂਰ ਦੁਪਹੀਆ ਵਾਹਨ ਨਿਰਮਾਣ ਕੰਪਨੀ ਹੀਰੋ ਮੋਟੋ ਕੌਰਪ ਦੀ ਹਰਮਨ ਪਿਆਰੀ ਐਚ. ਆਰ. ਹੀਰੋ ਆਟੋ ਏਜੰਸੀ ਗੜ੍ਹਸ਼ੰਕਰ ਰੋਡ ਬੰਗਾ ਵਿੱਚ ਹੀਰੋ ਕੰਪਨੀ ਦੇ ਨਵੇਂ ਸਕੂਟਰ ਡੈਸਟਿਨੀ ਦਾ ਲਾਂਚਿੰਗ ਸਮਾਗਮ ਧੂਮ ਧਾਮ ਨਾਲ ਕਰਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਲਾਂਚਿੰਗ ਦੀ ਰਸਮ ਨਵੇਂ ਸਕੂਟਰ ਡੈਸਟਿਨੀ ਤੋਂ ਪਰਦਾ ਹਟਾ ਕੇ ਨਿਭਾਈ। ਇਸ ਮੌਕੇ ਏਜੰਸੀ ਦੇ ਮੁੱਖ ਮੈਨੇਜਿੰਗ ਡਾਇਰੈਕਟਰ ਸ. ਹਰਜਿੰਦਰ ਸਿੰਘ ਲਧਾਣਾ ਉੱਚਾ, ਸ. ਗੁਰਚਰਨ ਸਿੰਘ ਕਾਹਮਾ ਐਮ. ਡੀ ਜੀ. ਐਸ ਫਾਇਨੈਂਸ, ਸੋਹਣ ਲਾਲ ਢੰਡਾ ਆਪ ਆਗੂ, ਸ. ਮਨਜੀਤ ਸਿੰਘ ਬੱਬਲ ਐਮ. ਸੀ ਨਗਰ ਕੌਂਸਲ ਬੰਗਾ, ਪਵਨਜੀਤ ਸਿੰਘ ਸਿੱਧੂ, ਪਛਮਿੰਦਰ ਸਿੰਘ ਮੈਨੇਜਰ, ਸਰਬਜੀਤ ਸਿੰਘ ਹਿੰਦੂਜਾ ਫਾਇਨੈਂਸ ਕੰਪਨੀ, ਉਂਕਾਰ ਸਿੰਘ ਅਤੇ ਉਮਰਾਓ ਸਿੰਘ ਇੰਡਸਿੰਡ ਬੈਂਕ, ਸ਼ਮੀਰ, ਹਰਮਨ ਸਿੰਘ, ਹਰਜਸ ਸਿੰਘ, ਅੰਮ੍ਰਿਤਪਾਲ ਸਿੰਘ, ਭੁਪਿੰਦਰ ਸਿੰਘ ਗੋਬਿੰਦਪੁਰੀ, ਮੈਡਮ ਪੂਜਾ ਸ਼ਰਮਾ, ਮੈਡਮ ਨੀਰਜ ਸ਼ਰਮਾ, ਮੈਡਮ ਜਸਪ੍ਰੀਤ ਕੌਰ ਸੁੱਜੋਂ, ਅਰਚਨਾ, ਕੋਮਲਪ੍ਰੀਤ ਕੌਰ ਆਦਿ ਸ਼ਖਸ਼ੀਅਤਾਂ ਅਤੇ ਏਜੰਸੀ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਏਜੰਸੀ ਦੇ ਮੁੱਖ ਪ੍ਰਬੰਧਕ ਸ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਸਕੂਟਰ ਖ੍ਰੀਦਣ ’ਤੇ ਗਾਹਕਾਂ ਨੂੰ ਹੀਰੋ ਕੰਪਨੀ ਅਤੇ ਹੀਰੋ ਐਚ. ਆਰ. ਏਜੰਸੀ ਵਲੋਂ ਐਚ. ਆਰ ਦੀਵਾਲੀ ਗੱਫੇ ਸਕੀਮ ਤਹਿਤ ਬੇਹੱਦ ਦਿਲਕਸ਼ ਤੋਹਫੇ ਅਤੇ ਹੋਰ ਗਿਫਟ ਦਿੱਤੇ ਜਾ ਰਹੇ ਹਨ। ਦਸ ਹਜ਼ਾਰ ਰੁਪਏ ਤੱਕ ਡਿਸਕਾਊਂਟ, ਇਕਵੰਜਾ ਸੌ ਰੁਪਏ ਤੱਕ ਐਕਸਚੇਂਜ ਬੋਨਸ, ਇਕ ਮੋਟਰ ਸਾਈਕਲ ਜਿੱਤਣ ਦਾ ਵੀ ਮੌਕਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਇਸ ਸ਼ੋਅ ਰੂਮ ’ਚ ਆ ਕੇ ਇਸ ਤਿਉਹਾਰਾਂ ਦੇ ਮੌਕੇ ਆਪਣੀ ਜਿੰਦਗੀ ਦੇ ਅਭੁੱਲ ਵਕਤ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਦਾ ਮੌਕਾ ਮਿਲ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਦੇ ਵਿਸ਼ੇ ’ਤੇ ਪਿੰਡਾਂ ‘ਚ ਜਾਗਰੂਕਤਾ ਨੁੱਕੜ ਨਾਟਕ ਕਰਵਾਏ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਗਾਂਜਾ ਅਤੇ ਹੈਰੋਇਨ ਸਮੇਤ 3 ਕਾਬੂ
Ad Position 24