ਟੁੱਟੀ ਸੜਕ ’ਤੇ ਰੱਖੇ ਪੱਥਰਾਂ ਕਰਕੇ ਵਾਪਰ ਸਕਦਾ ਹੈ ਹਾਦਸਾ
ਹਾਜੀਪੁਰ, 18 ਅਕਤੂਬਰ (ਜੋਗਿੰਦਰ ਸਿੰਘ)- ਹਾਜੀਪੁਰ ਮੁਕੇਰੀਆਂ ਸੜਕ ’ਤੇ ਟੀ-ਪੁਆਇੰਟ ਦੇ ਨਜ਼ਦੀਕ ਸੜਕ ’ਤੇ ਪਏ ਵੱਡੇ ਪੱਥਰਾਂ ਕਰਕੇ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਸੰਬੰਧੀ ਸੀਨੀਅਰ ਕਾਂਗਰਸੀ ਆਗੂ ਸੁਧੀਰ ਠਾਕੁਰ ਤੇ ਸਮਾਜ ਸੇਵਕ ਰਮਨ ਭਾਰਦਵਾਜ ਨੇ ਦੱਸਿਆ ਕਿ ਟੀ-ਪੁਆਇੰਟ ਹਾਜੀਪੁਰ ਦੇ ਨਜ਼ਦੀਕ ’ ਤੇ ਪੈਟਰੋਲ ਪੰਪ ਦੇ ਸਾਹਮਣੇ ਤੋ ਪਿਛਲੇ ਲੰਮੇ ਸਮੇਂ ਤੋਂ ਸੜਕ ’ਤੇ ਟੋਏ ਪਏ ਹੋਏ ਸਨ ਤੇ ਹੁਣ ਟੋਇਆਂ ’ਚ ਪੱਥਰ ਰੱਖ ਦਿੱਤੇ ਗਏ ਹਨ।
ਹਾਜੀਪੁਰ, 18 ਅਕਤੂਬਰ (ਜੋਗਿੰਦਰ ਸਿੰਘ)- ਹਾਜੀਪੁਰ ਮੁਕੇਰੀਆਂ ਸੜਕ ’ਤੇ ਟੀ-ਪੁਆਇੰਟ ਦੇ ਨਜ਼ਦੀਕ ਸੜਕ ’ਤੇ ਪਏ ਵੱਡੇ ਪੱਥਰਾਂ ਕਰਕੇ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਸੰਬੰਧੀ ਸੀਨੀਅਰ ਕਾਂਗਰਸੀ ਆਗੂ ਸੁਧੀਰ ਠਾਕੁਰ ਤੇ ਸਮਾਜ ਸੇਵਕ ਰਮਨ ਭਾਰਦਵਾਜ ਨੇ ਦੱਸਿਆ ਕਿ ਟੀ-ਪੁਆਇੰਟ ਹਾਜੀਪੁਰ ਦੇ ਨਜ਼ਦੀਕ ’ ਤੇ ਪੈਟਰੋਲ ਪੰਪ ਦੇ ਸਾਹਮਣੇ ਤੋ ਪਿਛਲੇ ਲੰਮੇ ਸਮੇਂ ਤੋਂ ਸੜਕ ’ਤੇ ਟੋਏ ਪਏ ਹੋਏ ਸਨ ਤੇ ਹੁਣ ਟੋਇਆਂ ’ਚ ਪੱਥਰ ਰੱਖ ਦਿੱਤੇ ਗਏ ਹਨ। ਹਰ ਸਮੇਂ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਗੱਡੀ ਤੇਜ਼ ਪਿੱਛਿਓਂ ਤੇਜ਼ ਰਫ਼ਤਾਰ ਨਾਲ ਆਉਂਦੀ ਹੈ ਤਾਂ ਅਚਾਨਕ ਪੱਥਰ ਦੇਖ ਕੇ ਬਰੇਕ ਮਾਰਨੀ ਬਹੁਤ ਹੀ ਔਖੀ ਹੋ ਜਾਂਦੀ ਹੈ, ਜਿਸ ਕਰਕੇ ਵੱਡਾ ਹਾਦਸਾ ਵਾਪਰਨ ਦਾ ਖਦਸਾ ਬਣਿਆ ਰਹਿੰਦਾ ਹੈ। ਉਥੇ ਇਸ ਜਗ੍ਹਾ ’ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਸੜਕ ਤੋਂ ਪੱਥਰ ਹਟਾ ਕੇ ਸੜਕ ਦੀ ਮੁਰੰਮਤ ਕੀਤੀ ਜਾਵੇ।