ਗੁਰੂ ਤੇਗ਼ ਬਹਾਦਰ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ ਵਿਦੇਸ਼ੀ ਵਿੱਦਿਅਕ ਦੌਰੇ ਤੋਂ ਵਾਪਸ ਪਰਤੇ
ਦਸੂਹਾ, 19 ਅਕਤੂਬਰ (ਭੁੱਲਰ)-ਗੁਰੂ ਤੇਗ਼ ਬਹਾਦਰ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ ਵਿਦੇਸ਼ੀ ਵਿੱਦਿਅਕ ਦੌਰੇ ਤੋਂ ਵਾਪਸ ਪਰਤੇ ਆਏ ਹਨ। ਉਨ੍ਹਾਂ ਦੇ ਵਾਪਸ ਆਉਣ ’ਤੇ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਸੂਹਾ ਵਿਖੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ।
ਦਸੂਹਾ, 19 ਅਕਤੂਬਰ (ਭੁੱਲਰ)-ਗੁਰੂ ਤੇਗ਼ ਬਹਾਦਰ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ ਵਿਦੇਸ਼ੀ ਵਿੱਦਿਅਕ ਦੌਰੇ ਤੋਂ ਵਾਪਸ ਪਰਤੇ ਆਏ ਹਨ। ਉਨ੍ਹਾਂ ਦੇ ਵਾਪਸ ਆਉਣ ’ਤੇ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਸੂਹਾ ਵਿਖੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ। ਉਹ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੇ ਵੱਖ - ਵੱਖ ਸਥਾਨਾਂ ’ਤੇ ਗਏ ਜਿਥੇ ਪ੍ਰਵਾਸੀ ਭਾਰਤੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸ. ਰੰਧਾਵਾ ਨੇ ਵਿਕਟੋਰੀਆ ਯੂਨੀਵਰਸਿਟੀ ਕੈਨੇਡਾ, ਬਰਮਿੰਘਮ ਯੂਨੀਵਰਸਿਟੀ ਵਲੈਤ ਤੋਂ ਇਲਾਵਾ ਪਾਰਲੀਮੈਂਟ ਅਤੇ ਹੋਰ ਵਿੱਦਿਅਕ ਸੰਸਥਾਵਾਂ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਵਿੱਦਿਅਕ ਖੇਤਰ ਸੰਬੰਧੀ ਨਵੇਂ ਤਜਰਬੇ ਹਾਸਿਲ ਕੀਤੇ। ਉਨ੍ਹਾਂ ਬਰਮਿੰਘਮ ਯੂਨੀਵਰਸਿਟੀ ਵਿਖੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਵਿਚ 16 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇਸ ਮੌਕੇ ਐਡਵੋਕੇਟ ਬਲਜੀਤ ਸਿੰਘ ਰੰਧਾਵਾ, ਨਾਨਕ ਸਿੰਘ ਥਿਆੜਾ, ਮਨਦੀਪ ਕੌਰ ਥਿਆੜਾ , ਦਿਲ ਸ਼ੇਰ ਸਿੰਘ ਰੰਧਾਵਾ, ਅੰਮ੍ਰਿਤ ਪਾਲ ਸਿੰਘ ਰੰਧਾਵਾ ਤੇ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ।