ਬਾਲੂ ਰਾਮ ਬੀਟਨ ਬਣੇ ਹਰੋਲੀ ਬਲਾਕ ਕਾਂਗਰਸ ਸੇਵਾ ਦਲ ਦੇ ਪ੍ਰਧਾਨ
ਬੀਣੇਵਾਲ, 19 ਅਕਤੂਬਰ (ਬੈਜ ਚੌਧਰੀ)-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਪੈਂਦੇ ਬੀਤ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਬਾਲੂ ਰਾਮ ਬੀਟਨ ਨੂੰ ਵਿਧਾਨ ਸਭਾ ਹਲਕਾ ਹਰੋਲੀ ਬਲਾਕ ਕਾਂਗਰਸ ਸੇਵਾਦਲ ਦਾ ਪ੍ਰਧਾਨ ਨਿਯੁਕਤ ਕੀਤਾ। ਬਾਲੂ ਰਾਮ ਬੀਟਨ ਸਰਕਾਰੀ ਨੌਕਰੀ ਤੋਂ ਸੇਵਾ-ਮੁਕਤੀ ਤੋਂ ਬਾਅਦ ਵਿਚ ਕਾਂਗਰਸ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਬਾਲੂ ਰਾਮ ਬੀਟਨ ਵਿਧਾਇਕ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਕਰੀਬੀ ਦੱਸੇ ਜਾਂਦੇ ਹਨ।
ਬੀਣੇਵਾਲ, 19 ਅਕਤੂਬਰ (ਬੈਜ ਚੌਧਰੀ)-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਪੈਂਦੇ ਬੀਤ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਬਾਲੂ ਰਾਮ ਬੀਟਨ ਨੂੰ ਵਿਧਾਨ ਸਭਾ ਹਲਕਾ ਹਰੋਲੀ ਬਲਾਕ ਕਾਂਗਰਸ ਸੇਵਾਦਲ ਦਾ ਪ੍ਰਧਾਨ ਨਿਯੁਕਤ ਕੀਤਾ। ਬਾਲੂ ਰਾਮ ਬੀਟਨ ਸਰਕਾਰੀ ਨੌਕਰੀ ਤੋਂ ਸੇਵਾ-ਮੁਕਤੀ ਤੋਂ ਬਾਅਦ ਵਿਚ ਕਾਂਗਰਸ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਬਾਲੂ ਰਾਮ ਬੀਟਨ ਵਿਧਾਇਕ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਕਰੀਬੀ ਦੱਸੇ ਜਾਂਦੇ ਹਨ। ਪਿੰਡ ਬੀਟਨ ਨਿਵਾਸੀ ਤੇ ਗੁੱਜਰ ਬਿਰਾਦਰੀ ਨਾਲ ਸੰਬੰਧਿਤ ਬਾਲੂ ਰਾਮ ਬੀਟਨ ਇਲਾਕੇ ਦੇ ਤਜਰਬੇਕਾਰ ਤੇ ਤੇਜ਼ ਤਰਾਰ ਆਗੂਆਂ ਵਿਚ ਸ਼ੁਮਾਰ ਹਨ। ਬਾਲੂ ਰਾਮ ਬੀਟਨ ਨੇ ਆਪਣੀ ਨਿਯੁਕਤੀ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਸੂਬਾ ਕਾਂਗਰਸ ਸੇਵਾਦਲ ਪ੍ਰਧਾਨ ਅਨੁਰਾਗ ਸ਼ਰਮਾ, ਜ਼ਿਲ੍ਹਾ ਕਾਂਗਰਸ ਸੇਵਾਦਲ ਪ੍ਰਧਾਨ ਰਾਜ ਪਾਲ ਸਿੰਘ ਤੇ ਹਰੋਲੀ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।