11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਲੋੜਵੰਦ ਕੱਚੇ ਮਕਾਨਾਂ ਨੂੰ ਪੱਕੇ ਕਰਵਾਉਣ ਦੇ ਚੱਕਰ ’ਚ ਫਾਰਮ ਭਰਨ ਤੱਕ ਹੀ ਸੀਮਤ-ਧੀਮਾਨ

ਚੱਬੇਵਾਲ, 10 ਅਕਤੂਬਰ (ਰਾਜੀਵ ਭਾਰਦਵਾਜ)-ਲੋੜਵੰਦ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਜਾਣਬੁੱਝ ਕੇ ਪੂਰਾ ਕਰਨ ਦੀ ਥਾਂ ਉਨ੍ਹਾਂ ਨੂੰ ਵੋਟ ਬੈਂਕ ਵਜੋਂ ਵਰਤਣ ਤੱਕ ਹੀ ਸੀਮਤ ਰੱਖ ਕੇ ਸੰਵਿਧਾਨ ਦੇ ਮੂਲ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਨਾ ਪੂਰੀ ਤਰ੍ਹਾਂ ਗਲਤ ਹੈ। ਮੱਲਮਜਾਰਾ ਵਿਚ ਮਗਨਰੇਗਾ ਵਰਕਰਾਂ ਤੇ ਕੁੱਝ ਵਿਧਵਾ ਔਰਤਾਂ ਵਲੋਂ ਕੱਚੇ ਮਕਾਨਾਂ ਨੂੰ ਪੱਕਾ ਕਰਨ ਤੇ ਘਰਾਂ ਦੀਆਂ ਛੱਤਾਂ ਦੇ ਬਾਲੇ ਬਦਲਣ ਲਈ ਵਾਰ ਵਾਰ ਫਾਰਮ ਭਰਨ ਤੇ ਵੀ ਪੈਸੇ ਨਾ ਮਿਲਣ ਨੂੰ ਲੈ ਕੇ ਮਨਰੇਗਾ ਲੇਬਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਪੂਜਾ ਰਾਣੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਰੋਸ ਪ੍ਰਗਟਾਇਆ ਤੇ ਕਿਹਾ ਕਿ ਜਾਣਬੁੱਝ ਕੇ ਗ਼ਰੀਬਾਂ ਨੂੰ ਸਹੂਲਤਾਂ ਦੇਣ ਦੀ ਥਾਂ ਉਨ੍ਹਾਂ ਨੂੰ ਵੋਟ ਬੈਂਕ ਤੱਕ ਹੀ ਸੀਮਤ ਰੱਖਦੀ ਹੈ।

Ad Position 21
No active advertisement
ਅਜੀਤ ਡੈਸਕ 11-10-2026
ਚੱਬੇਵਾਲ, 10 ਅਕਤੂਬਰ (ਰਾਜੀਵ ਭਾਰਦਵਾਜ)-ਲੋੜਵੰਦ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਜਾਣਬੁੱਝ ਕੇ ਪੂਰਾ ਕਰਨ ਦੀ ਥਾਂ ਉਨ੍ਹਾਂ ਨੂੰ ਵੋਟ ਬੈਂਕ ਵਜੋਂ ਵਰਤਣ ਤੱਕ ਹੀ ਸੀਮਤ ਰੱਖ ਕੇ ਸੰਵਿਧਾਨ ਦੇ ਮੂਲ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਨਾ ਪੂਰੀ ਤਰ੍ਹਾਂ ਗਲਤ ਹੈ। ਮੱਲਮਜਾਰਾ ਵਿਚ ਮਗਨਰੇਗਾ ਵਰਕਰਾਂ ਤੇ ਕੁੱਝ ਵਿਧਵਾ ਔਰਤਾਂ ਵਲੋਂ ਕੱਚੇ ਮਕਾਨਾਂ ਨੂੰ ਪੱਕਾ ਕਰਨ ਤੇ ਘਰਾਂ ਦੀਆਂ ਛੱਤਾਂ ਦੇ ਬਾਲੇ ਬਦਲਣ ਲਈ ਵਾਰ ਵਾਰ ਫਾਰਮ ਭਰਨ ਤੇ ਵੀ ਪੈਸੇ ਨਾ ਮਿਲਣ ਨੂੰ ਲੈ ਕੇ ਮਨਰੇਗਾ ਲੇਬਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਪੂਜਾ ਰਾਣੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਰੋਸ ਪ੍ਰਗਟਾਇਆ ਤੇ ਕਿਹਾ ਕਿ ਜਾਣਬੁੱਝ ਕੇ ਗ਼ਰੀਬਾਂ ਨੂੰ ਸਹੂਲਤਾਂ ਦੇਣ ਦੀ ਥਾਂ ਉਨ੍ਹਾਂ ਨੂੰ ਵੋਟ ਬੈਂਕ ਤੱਕ ਹੀ ਸੀਮਤ ਰੱਖਦੀ ਹੈ। ਧੀਮਾਨ ਨੇ ਕਿਹਾ ਕਿ ਜਦੋਂ ਗਰੀਬ ਲੋਕ ਫਾਰਮ ਭਰਦੇ ਹਨ ਤਾਂ ਉਨ੍ਹਾਂ ਨੂੰ ਨਾ ਤਾਂ ਦਫ਼ਤਰਾਂ ਵਿਚ ਡਾਇਰੀ ਨੰਬਰ ਦਿੱਤਾ ਜਾਂਦਾ ਹੈ ਅਤੇ ਸਿਰਫ਼ ਦਫ਼ਤਰਾਂ ਵਿਚ ਫਾਈਲਾਂ ਲੈ ਕੇ ਰੱਖ ਲਈ ਜਾਂਦੀਆਂ ਹਨ। ਧੀਮਾਨ ਨੇ ਕੱਚੇ ਘਰਾਂ ਵਾਲਿਆਂ ਨੂੰ ਲਾਮਬੰਦ ਹੋਣ ਲਈ ਕਿਹਾ ਤੇ ਸੜਕਾਂ ‘ਤੇ ਆਉਣ ਲਈ ਅਪੀਲ ਕੀਤੀ। ਇਸ ਮੌਕੇ ਸੰਤੋਸ਼ ਕੁਮਾਰੀ, ਗੁਰਬਖ਼ਸ਼ ਕੌਰ, ਮਨਜੀਤ ਕੌਰ, ਸੁਖਵਿੰਦਰ ਕੌਰ, ਮਹਿੰਦਰ ਕੁਮਾਰ, ਦਰਸ਼ਦਾ, ਲਕਸ਼ਮੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਮਹਾਂ ਰੈਲੀ ਲਈ ਭਾਰੀ ਜਥਾ ਰਵਾਨਾ ਅਗਲੀ ਖ਼ਬਰ ਛਾਤੀ ਦੇ ਕੈਂਸਰ ਦੇ 60 ਫ਼ੀਸਦੀ ਮਾਮਲਿਆਂ ’ਚ ਦੇਰ ਨਾਲ ਹੁੰਦੀ ਹੈ ਪਹਿਚਾਣ-ਡਾ. ਹਰਿੰਦਰਪਾਲ ਸਿੰਘ
Ad Position 24