ਪਿੰਡ ਕਰਟੋਲੀ ਵਿਖੇ 5 ਰੋਜ਼ਾ ਗਊ ਕਥਾ ਸ਼ੁਰੂ
ਰਾਮਗੜ੍ਹ ਸੀਕਰੀ, 28 ਨਵੰਬਰ (ਕਟੋਚ)- ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਵਿਖੇ ਸ੍ਰੀ ਰਾਧਾ ਕ੍ਰਿਸ਼ਨ ਸੇਵਾ ਸੁਸਾਇਟੀ ਦੀ ਅਗਵਾਈ ਵਿਚ ਪੰਜ ਰੋਜ਼ਾ ਗਊ ਕਥਾ ਕਰਵਾਈ ਜਾ ਰਹੀ ਹੈ ਜਿਸ ਸਬੰਧ ਵਿਚ ਬੀਤੇ ਦਿਨੀਂ ਕਲਸ਼ ਯਾਤਰਾ ਕੱਢੀ ਗਈ । ਇਸ ਯਾਤਰਾ ਵਿਚ ਕਰੀਬ 51 ਮਹਿਲਾਵਾਂ ਨੇ ਭਾਗ ਲਿਆ।
ਰਾਮਗੜ੍ਹ ਸੀਕਰੀ, 28 ਨਵੰਬਰ (ਕਟੋਚ)- ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਵਿਖੇ ਸ੍ਰੀ ਰਾਧਾ ਕ੍ਰਿਸ਼ਨ ਸੇਵਾ ਸੁਸਾਇਟੀ ਦੀ ਅਗਵਾਈ ਵਿਚ ਪੰਜ ਰੋਜ਼ਾ ਗਊ ਕਥਾ ਕਰਵਾਈ ਜਾ ਰਹੀ ਹੈ ਜਿਸ ਸਬੰਧ ਵਿਚ ਬੀਤੇ ਦਿਨੀਂ ਕਲਸ਼ ਯਾਤਰਾ ਕੱਢੀ ਗਈ । ਇਸ ਯਾਤਰਾ ਵਿਚ ਕਰੀਬ 51 ਮਹਿਲਾਵਾਂ ਨੇ ਭਾਗ ਲਿਆ। ਪ੍ਰਸਿੱਧ ਕਥਾ ਵਾਚਕ ਅਤੇ ਸ਼ਾਸਤਰਾਂ ਦੇ ਗਿਆਤਾ ਸ੍ਰੀ ਸੁਰੇਸ਼ਾ ਚੰਦ ਅਤੇ ਸੁਸਾਇਟੀ ਪ੍ਰਧਾਨ ਆਸ਼ਾ ਸ਼ਰਮਾ, ਸੁਨੀਲ ਕੌਸ਼ਲ, ਸੁਰਜੀਤ ਪਰਮਾਰ ਅਤੇ ਹੋਰ ਮੈਂਬਰਾਂ ਦੀ ਅਗਵਾਈ ਵਿਚ ਉਕਤ ਕਲਸ਼ ਯਾਤਰਾ ਪਿੰਡ ਕਰਟੋਲੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਕਰਟੋਲੀ, ਰਾਮਗੜ੍ਹ ਸੀਕਰੀ ਅਤੇ ਭਵਨੌਰ ਰਾਹੀਂ ਗੁਜ਼ਰਦੀ ਹੋਈ ਵਾਪਸ ਕਥਾ ਸਥਾਨ ’ਤੇ ਪਹੁੰਚੀ। ਇਸ ਕਲਸ਼ ਯਾਤਰਾ ਵਿਚ ਪਿ੍ਰੰਸੀਪਲ ਰਾਮ ਪ੍ਰਕਾਸ਼, ਸੁਸ਼ੀਲ ਕੁਮਾਰ, ਦਿਲਬਾਗ ਸਿੰਘ, ਬਿਕਰਮ ਸਿੰਘ, ਉਪਦੇਸ਼ ਕੁਮਾਰ, ਦਿਨੇਸ਼ ਕੌਸ਼ਲ, ਰਣਵੀਰ ਪਟਿਆਲ, ਜਗਰੂਪ ਕਟੋਚ, ਮੀਨਾ ਸ਼ਰਮਾ, ਪੂਨਮ, ਰਾਜ ਕੁਮਾਰੀ, ਕਿਰਨ ਦੇਵੀ, ਊਸ਼ਾ ਸ਼ਰਮਾ, ਪਿੰਕੀ ਸ਼ਰਮਾ ਤੋਂ ਇਲਾਵਾ ਵੱਡੀ ਸੰਖਿਆ ਵਿਚ ਪਿੰਡ ਵਾਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ ।