ਸੀ. ਪੀ. ਆਈ. ਐੱਮ. ਤਹਿਸੀਲ ਗੜ੍ਹਸ਼ੰਕਰ ਵਲੋਂ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਦੀ ਰਿਹਾਇਸ਼ ਅੱਗੇ ਧਰਨਾ
ਗੜ੍ਹਸ਼ੰਕਰ, 6 ਅਕਤੂਬਰ (ਧਾਲੀਵਾਲ)-ਸੀ. ਪੀ.
ਗੜ੍ਹਸ਼ੰਕਰ, 6 ਅਕਤੂਬਰ (ਧਾਲੀਵਾਲ)-ਸੀ. ਪੀ. ਆਈ. ਐੱਮ. ਤਹਿਸੀਲ ਗੜ੍ਹਸ਼ੰਕਰ ਵਲੋਂ ਮਜ਼ਦੂਰਾਂ, ਕਿਸਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਹਲਕਾ ਵਿਧਾਇਕ ਦੀ ਰਿਹਾਇਸ਼ ਅੱਗੇ ਧਰਨਾ ਦਿੰਦਿਆਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੁਰਨੇਕ ਸਿੰਘ ਭੱਜਲ, ਮਹਿੰਦਰ ਕੁਮਾਰ ਬੱਡੋਆਣ, ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ ਅਤੇ ਨੀਲਮ ਬੱਡੋਆਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਜ਼ਦੂਰ ਤੇ ਕਿਸਾਨ ਵਿਰੋਧੀ ਸਾਬਤ ਹੋਈਆਂ ਹਨ। ਦੇਸ਼ ਅੰਦਰ ਮਹਿਗਾਈ, ਰਸੋਈ, ਗੈਸ, ਖੰਡ, ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਅਤੇ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ। ਗੈਰ ਕਾਨੂੰਨੀ ਮਾਈਨਿੰਗ, ਨਸ਼ਾ, ਭ੍ਰਿਸ਼ਟਾਚਾਰ, ਲਗਾਤਾਰ ਵੱਧ ਰਿਹਾ ਹੈ, ਲੁੱਟਾਂ-ਖੋਹਾਂ, ਕਤਲ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ 4 ਲੇਬਰ ਕੋਡ ਰੱਦ ਕੀਤੇ ਜਾਣ, ਜੀ. ਬੀ. ਰਾਮ. ਜੀ ਨੂੰ ਰੱਦ ਕਰਕੇ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ, 12 ਘੰਟੇ ਡਿਊਟੀ ਦਾ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ, ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ 10000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਮਰਦ, ਔਰਤ ਦੀ ਪੈਨਸ਼ਨ ਬਰਾਬਰ ਕੀਤੀ ਜਾਵੇ ਅਤੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਇਸ ਮੌਕੇ ਹਰਭਜਨ ਸਿੰਘ ਅਟਵਾਲ ਨੇ ਪਹੁੰਚੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਇਕੱਠ ਨੂੰ ਕੁਲਵਿੰਦਰ ਸੰਘਾ, ਬਲਦੇਵ ਰਾਜ, ਮੋਹਣ ਲਾਲ, ਬੀਣੇਵਾਲ, ਸਤਨਾਮ ਸਿੰਘ ਢਿੱਲੋਂ, ਜਸਵਿੰਦਰ ਕੌਰ, ਜੋਗਿੰਦਰ ਸਿੰਘ, ਸੁਰਿੰਦਰ, ਸੁਰਿੰਦਰ ਕੌਰ, ਨਿਰਮਲ ਸਿੰਘ ਮੱਟੂ, ਸਰਬਜੀਤ ਸਿੰਘ ਗਿੱਲ, ਅਮਰਜੀਤ ਸਿੰਘ ਬੱਡੋਆਣ, ਬਲਵੀਰ ਪੰਡਿਤ, ਹਰਭਜਨ ਸਿੰਘ ਮੱਟੂ, ਸੁਰਿੰਦਰ ਕੌਰ, ਬਲਵੀਰ ਸਿੰਘ, ਸਤਵਿੰਦਰ ਸਿੰਘ, ਨਰੇਸ਼ ਕੁਮਾਰ, ਮਹਿੰਗਾ ਰਾਮ, ਪ੍ਰਮੋ ਕੁਮਾਰ, ਸਤਨਾਮ ਲੰਗੇਰੀ, ਗੁਰਮੇਲ ਕਲਸੀ, ਅਵਤਾਰ ਸਿੰਘ, ਨਿਹਾਲ ਸਿੰਘ ਜੀਵਨਪੁਰ ਜੱਟਾਂ ਨੇ ਸੰਬੋਧਨ ਕੀਤਾ।