08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕੁਲ ਹਿੰਦ ਕਿਸਾਨ ਸਭਾ ਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਡੀ. ਐਸ. ਪੀ. ਦਫ਼ਤਰ ਮੂਹਰੇ ਧਰਨਾ ਪ੍ਰਦਰਸ਼ਨ

ਮੁਕੇਰੀਆਂ, 6 ਅਕਤੂਬਰ (ਰਾਮਗੜ੍ਹੀਆ)-ਕੁਲ ਹਿੰਦ ਕਿਸਾਨ ਸਭਾ ਤੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਵਲੋਂ ਮੁਕੇਰੀਆਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਡੀ. ਐੱਸ.

Ad Position 21
No active advertisement
ਕੁਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਡੀ. ਐਸ. ਪੀ. ਦਫ਼ਤਰ ਮੂਹਰੇ ਧਰਨਾ ਪ੍ਰਦਰਸ਼ਨ ਕਰਦੇ ਹੋਏ। ਤਸਵੀਰ : ਰਾਮਗੜ੍ਹੀਆ 07-10-2026
ਮੁਕੇਰੀਆਂ, 6 ਅਕਤੂਬਰ (ਰਾਮਗੜ੍ਹੀਆ)-ਕੁਲ ਹਿੰਦ ਕਿਸਾਨ ਸਭਾ ਤੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਵਲੋਂ ਮੁਕੇਰੀਆਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਡੀ. ਐੱਸ. ਪੀ. ਦਫਤਰ ਦੇ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ। ਧਰਨੇ ਦੀ ਅਗਵਾਈ ਸਾਥੀ ਰਘਬੀਰ ਸਿੰਘ ਪੰਡੋਰੀ, ਤਰਸੇਮ ਲਾਲ ਭੰਗਾਲਾ ਅਤੇ ਰਾਮ ਲੁਭਾਇਆ ਮਲਕੋਵਾਲ ਨੇ ਕੀਤੀ, ਜਿਸ ਵਿਚ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਸਾਥੀ ਆਸ਼ਾ ਨੰਦ ਤੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਸਾਥੀ ਯਸ਼ਪਾਲ ਚਨੌਰ ਨੇ ਵੀ ਸ਼ਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੁਲਿਸ ਦੀ ਕਾਰਗੁਜ਼ਾਰੀ ਇੰਨੀ ਢਿੱਲੀ ਹੈ ਕਿ ਦੋ- ਦੋ ਮਹੀਨੇ ਬੀਤ ਜਾਣ ਬਾਅਦ ਵੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਜਾਂ ਤਾਂ ਪੁਲਿਸ ਆਪਣੀ ਡਿਊਟੀ ਦੇ ਕਾਬਲ ਨਹੀਂ ਹੈ, ਜਾਂ ਫਿਰ ਦੋਸ਼ੀਆਂ ਨਾਲ ਮਿਲੀਭੁਗਤ ਨਾਲ ਮੁਕੱਦਮੇ ਨੂੰ ਲਮਕਾਇਆ ਜਾਂਦਾ ਹੈ ਤਾਂ ਕਿ ਦਰਖਾਸਤ ਕਰਤਾ ਥੱਕ ਹਾਰ ਕੇ ਮੁਕੱਦਮੇ ਦੀ ਪੈਰਵਾਈ ਕਰਨਾ ਛੱਡ ਦੇਵੇ। ਉਨ੍ਹਾਂ ਕਿਹਾ ਕਿ ਇਸ ਦੀਆਂ ਦੋ ਉਦਾਹਰਣਾਂ ਹਨ, ਪਹਿਲੀ ਮੌਲੇ ਪੁਤਰੀ ਕੇਵਲ ਰਾਮ ਵਾਸੀ ਚਨੌਰ ਦੀ, ਉਸ ਦਾ ਪਤੀ ਤੇ ਸਹੁਰਾ ਪਰਿਵਾਰ ਵਿਆਹ ਤੋਂ ਬਾਅਦ ਤੋਂ ਹੀ ਕੁੱਟਮਾਰ ਕਰਦਾ ਆ ਰਿਹਾ ਹੈ ਅਤੇ ਦਾਜ ਘੱਟ ਲਿਆਉਣ ਦੇ ਤਾਹਨੇ ਮਿਹਣੇ ਮਾਰਦੇ ਹਨ। ਉਸ ਦੀ ਦਰਖਾਸਤ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੈ। ਦੂਜਾ ਮਾਮਲਾ ਪਿੰਡ ਪਟਿਆਲ ਦੀ ਸਰੂਪ ਕੌਰ ਦਾ ਹੈ, ਜਿਸ ਦੀ ਪੋਤੀ ਨੂੰ ਪਿੰਡ ਮਲਕੋਵਾਲ ਦਾ ਇਕ ਵਿਅਕਤੀ ਗਲਤ ਨੀਅਤ ਨਾਲ ਅਗਵਾ ਕਰਕੇ ਲੈ ਗਿਆ ਸੀ, ਪਰ ਮਹੀਨਾ ਬੀਤ ਜਾਣ ਬਾਅਦ ਵੀ ਉਸ ਦਰਖਾਸਤ ’ਤੇ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਆਪਣੀ ਕਾਰਗੁਜ਼ਾਰੀ ਦਰੁਸਤ ਨਾ ਕੀਤੀ ਤਾਂ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਡੀ. ਐਸ. ਪੀ. ਦੀ ਗੈਰ ਹਾਜ਼ਰੀ ਵਿਚ ਉਸ ਦੁਆਰਾ ਭੇਜੇ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਧਰਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਗਿਲੇ ਸ਼ਿਕਵੇ ਤੁਰੰਤ ਦੂਰ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਮੁਕੇਰੀਆਂ ਪੁਲਿਸ ਨੇ ਮਲਕੋਵਾਲ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਵਿਜੇ ਸਿੰਘ ਪੋਤਾ, ਸੋਮ ਰਾਜ ਬਰਿਆਹਾਂ, ਗੁਰਮੇਲ ਸਿੰਘ ਪਟਿਆਲ, ਪ੍ਰੀਕਸ਼ਤ ਸਿੰਘ ਨੰਗਲ ਅਲਾਣਾ, ਕੇਹਰ ਸਿੰਘ ਮਰੂਲਾ, ਸੁਰੇਸ਼ ਕੁਮਾਰ ਗੋਧਾਂ, ਮੰਗਲ ਦਾਸ ਪੱਪੀ ਵਰਮਾ, ਜੌਹਨੀ ਤਰਗੋਤਰਾ, ਕੀਮਤੀ ਲਾਲ, ਸਰੂਪ ਕੌਰ, ਰੁਲਦਾ ਰਾਮ, ਸੁਖਦੇਵ ਰਾਜ, ਸਾਬੀ, ਕੇਵਲ ਰਾਮ, ਨੀਰਜ ਤੱਖੀ, ਸ਼ੁਭਮ, ਅਮਨ ਬੰਸੋ, ਸੰਤੋਸ਼ ਕੁਮਾਰੀ, ਸੁਨੀਤਾ ਦੇਵੀ, ਭੁੱਟੋ, ਸੀਮਾ ਦੇਵੀ, ਸੋਨੂੰ, ਪਰਮਜੀਤ, ਕਾਂਤਾ ਦੇਵੀ, ਕੁਲਦੀਪ ਸਿੰਘ, ਸੁਸ਼ਾਂਤ ਅਤੇ ਸ਼ਰੂਤੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਆਈ. ਐੱਮ. ਤਹਿਸੀਲ ਗੜ੍ਹਸ਼ੰਕਰ ਵਲੋਂ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਦੀ ਰਿਹਾਇਸ਼ ਅੱਗੇ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਨੂੰ ਹਲਕਾ ਦਸੂਹਾ ਦਾ ਇੰਚਾਰਜ ਬਣਾਉਣ ’ਤੇ ਜਥੇਦਾਰ ਧਾਮੀ ਵਲੋਂ...
Ad Position 24