07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੈਣੀ ਸਮਾਜ ਦੀ ਭਲਾਈ ਤੇ ਤਰੱਕੀ ਲਈ ਇੱਕਜੁੱਟ ਹੋਣ ਦੀ ਲੋੜ-ਕੁਲਵੰਤ ਸੈਣੀ

ਹੁਸ਼ਿਆਰਪੁਰ, 7 ਅਕਤੂਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਸੈਣੀ ਯੂਥ ਫੈਡਰੇਸ਼ਨ ਪੰਜਾਬ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ’ਚ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਸੰਬੰਧੀ ਰਣਨੀਤੀ ਬਣਾਉਣ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਅੱਜ ਜ਼ਿਲ੍ਹਾ ਹੁਸ਼ਿਆਰਪੁਰ ’ਚ ਸਥਾਨਕ ਸੈਣੀ ਭਵਨ ਵਿਖੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਦੀ ਅਗਵਾਈ ’ਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਕੌਮੀ ਪ੍ਰਧਾਨ ਨਰਿੰਦਰ ਸਿੰਘ ਲਾਲੀ ਹਾਜ਼ਰ ਹੋਏ।

Ad Position 21
No active advertisement
ਸੈਣੀ ਯੂਥ ਫੈਡਰੇਸ਼ਨ ਪੰਜਾਬ ਦੀ ਹੋਈ ਇਕੱਤਰਤਾ 08-10-2026
ਹੁਸ਼ਿਆਰਪੁਰ, 7 ਅਕਤੂਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਸੈਣੀ ਯੂਥ ਫੈਡਰੇਸ਼ਨ ਪੰਜਾਬ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ’ਚ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਸੰਬੰਧੀ ਰਣਨੀਤੀ ਬਣਾਉਣ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਅੱਜ ਜ਼ਿਲ੍ਹਾ ਹੁਸ਼ਿਆਰਪੁਰ ’ਚ ਸਥਾਨਕ ਸੈਣੀ ਭਵਨ ਵਿਖੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਦੀ ਅਗਵਾਈ ’ਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਕੌਮੀ ਪ੍ਰਧਾਨ ਨਰਿੰਦਰ ਸਿੰਘ ਲਾਲੀ ਹਾਜ਼ਰ ਹੋਏ। ਇਸ ਮੀਟਿੰਗ ’ਚ ਮੇਅਰ ਪ੍ਰਵੀਨ ਸੈਣੀ, ਪੰਜਾਬ ਪ੍ਰਧਾਨ ਸੈਣੀ ਯੂਥ ਫੈਡਰੇਸ਼ਨ ਅਮਰਜੀਤ ਸਿੰਘ ਢਾਡੇਕਟਵਾਲ, ਕੌਂਸਲਰ ਸਤੀਸ਼ ਸੈਣੀ, ਦ੍ਰਿਪਨ ਸੈਣੀ, ਬਲਬੀਰ ਸੈਣੀ, ਅਜੇ ਕੁਮਾਰ ਸੈਣੀ, ਕੌਂਸਲਰ ਗੁਰਮੇਲ ਸੈਣੀ, ਗਾਇਕ ਹਰਪਾਲ ਲਾਡਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਵਿੰਦਰ ਸਿੰਘ ਪਾਬਲਾ, ਬਲਦੀਪ ਸਿੰਘ ਸੈਣੀ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ, ਮੰਗਜੀਤ ਸਿੰਘ ਸੈਣੀ ਗੰਬੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੈਣੀ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਅਤੇ ਮੰਗਾਂ ਸੰਬੰਧੀ ਜਾਣੂ ਕਰਵਾਇਆ। ਇਸ ਮੌਕੇ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਸੈਣੀ ਸਮਾਜ ਦੀ ਭਲਾਈ ਲਈ ਇੱਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੈਣੀ ਯੂਥ ਫੈਡਰੇਸ਼ਨ ਪੰਜਾਬ ਦਾ ਮਕਸਦ ਹੈ ਕਿ ਸੈਣੀ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਯਤਨ ਕੀਤੇ ਜਾਣ ਅਤੇ ਸਮਾਜ ਨੂੰ ਇੱਕਜੁੱਟ ਕਰਕੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੈਣੀ ਸਮਾਜ ਦੀ ਤਰੱਕੀ ਕਰਨੀ ਹੈ ਤਾਂ ਸਾਨੂੰ ਰਾਜਸੀ ਤੌਰ ’ਤੇ ਵੀ ਮਜ਼ਬੂਤ ਹੋਣਾ ਹੋਵੇਗਾ। ਇਸ ਮੌਕੇ ਬਲਦੀਪ ਸਿੰਘ ਸੈਣੀ ਦਿਹਾਣਾ, ਸੂਰਜ ਪ੍ਰਕਾਸ਼ ਸੈਣੀ ਆਦਮਵਾਲ, ਪ੍ਰਸ਼ੋਤਮ ਸੈਣੀ, ਭੂਸ਼ਨ ਸੈਣੀ , ਪਿਆਰੇ ਲਾਲ ਸੈਣੀ ਪ੍ਰੇਮਗੜ, ਕਿਰਪਾਲ ਸਿੰਘ ਪਾਲੀ ਜ਼ਿਲ੍ਹਾ ਯੂਥ ਪ੍ਰਧਾਨ, ਸੁਖਦੇਵ ਸਿੰਘ ਸੈਣੀ, ਗੁਰਪ੍ਰੀਤ ਸਿੰਘ ਸੈਣੀ, ਕਾਮਰੇਡ ਬਲਬੀਰ ਸਿੰਘ ਸੈਣੀ, ਪਰਮਿੰਦਰ ਸਿੰਘ ਸੈਣੀ ਡੀ.ਐੱਚ.ਓ, ਸੀਤਲ ਸਿੰਘ ਸੈਣੀ, ਬਲਦੇਵ ਸੈਣੀ, ਸੇਵਾ ਸਿੰਘ ਸੈਣੀ ਜੱਲੋਵਾਲ, ਸੰਸਾਰ ਸਿੰਘ ਸੈਣੀ ਬੱਸੀ ਗ਼ੁਲਾਮ ਹੁਸੈਨ, ਰੌਸ਼ਨ ਲਾਲ ਸੈਣੀ ਨੰਗਲ ਸ਼ਹੀਦਾਂ, ਹਰਿੰਦਰ ਸਿੰਘ ਬਿੱਟੂ ਮੈਂਬਰ ਸੈਣੀ ਭਲਾਈ ਬੋਰਡ, ਮਨਜੀਤ ਸਿੰਘ ਸੈਣੀ, ਹਰਵਿੰਦਰ ਸਿੰਘ ਆਰਕੀਟੈਕਟ, ਦੀਪ ਬਾਗਪੂਰੀ ਸੰਗੀਤਕਾਰ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ’ਚ ਸੰਦੀਪ ਸੈਣੀ ਚੇਅਰਮੈਨ ਬੈਕਫਿੰਕੋ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਰਤਨ ਹਸਪਤਾਲ ਜਲੰਧਰ ਵਿਖੇ ਵਿਸ਼ੇਸ਼ ਸਰਜੀਕਲ ਕੈਂਪ 8 ਤੋਂ 31 ਤੱਕ ਅਗਲੀ ਖ਼ਬਰ ਐਸ.ਪੀ.ਐਨ. ਕਾਲਜ ਮੁਕੇਰੀਆਂ ਦੇ ਆਈ.ਆਈ.ਸੀ. ਨੂੰ ਮਿਲੀ 3.5 ਸਟਾਰ ਰੇਟਿੰਗ
Ad Position 24