07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਇਕੋਤਰੀ ਸਮਾਗਮ ਮੌਕੇ ਕਰਵਾਇਆ ਵਿਸ਼ਾਲ ਕਵੀ ਦਰਬਾਰ

ਟਾਂਡਾ ਉੜਮੁੜ, 7 ਅਕਤੂਬਰ (ਦੀਪਕ ਬਹਿਲ)- ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਦੇ ਚਲਦਿਆਂ ਜਿੱਥੇ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ਕਥਾਵਾਚਕ ਪ੍ਰਚਾਰਕ ਤੇ ਰਾਗੀ ਢਾਡੀ ਜਥੇ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਥੇ ਅੱਜ ਦੇ ਸਮਾਗਮ ਦੌਰਾਨ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਪੰਜਾਬ ਦੇ ਨਾਮਵਰ ਕਵੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈਂਦਿਆਂ ਜਿੱਥੇ ਪਿਛਲੇ ਚਾਰ ਦਰਸ਼ਕਾਂ ਤੋਂ ਮਨਾਏ ਜਾਂਦੇ ਇਸ ਇਕੋਤਰੀ ਸਮਾਗਮ ਨੂੰ ਪ੍ਰੇਰਨਾ ਦਾ ਸਰੋਤ ਦੱਸਿਆ ਉੱਥੇ ਸੰਗਤਾਂ ਨੂੰ ਇਸ ਸਮਾਗਮ ਮੌਕੇ ਹੋਣ ਵਾਲੇ ਅੰਮ੍ਰਿਤ ਸੰਚਾਰ ਦਾ ਲਾਹਾ ਖੱਟ ਕੇ ਸਦਾ ਸਦਾ ਲਈ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਦੇ ਮੁੱਖ ਆਕਰਸ਼ਣ ਵਜੋਂ ਜਾਣੇ ਜਾਂਦੇ ਅਲੋਕਿਕ ਨਗਰ ਕੀਰਤਨ 25 ਅਕਤੂਬਰ ਨੂੰ ਸਜਾਏ ਜਾਣਗੇ ਜਦਕਿ 101 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ 26 ਅਕਤੂਬਰ ਨੂੰ ਪੂਰਨ ਗੁਰ ਮਰਿਆਦਾ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਏ ਜਾਣਗੇ।

Ad Position 21
No active advertisement
ਸੰਤ ਬਾਬਾ ਗੁਰਦਿਆਲ ਸਿੰਘ ਕਵੀਆਂ ਤੇ ਹੋਰ ਮਹਾਂਪੁਰਸ਼ਾਂ ਦਾ ਸਨਮਾਨ ਕਰਦੇ ਹੋਏ। ਤਸਵੀਰ : ਦੀਪਕ ਬਹਿਲ 08-10-2026
ਟਾਂਡਾ ਉੜਮੁੜ, 7 ਅਕਤੂਬਰ (ਦੀਪਕ ਬਹਿਲ)- ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਦੇ ਚਲਦਿਆਂ ਜਿੱਥੇ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ਕਥਾਵਾਚਕ ਪ੍ਰਚਾਰਕ ਤੇ ਰਾਗੀ ਢਾਡੀ ਜਥੇ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਥੇ ਅੱਜ ਦੇ ਸਮਾਗਮ ਦੌਰਾਨ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਪੰਜਾਬ ਦੇ ਨਾਮਵਰ ਕਵੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈਂਦਿਆਂ ਜਿੱਥੇ ਪਿਛਲੇ ਚਾਰ ਦਰਸ਼ਕਾਂ ਤੋਂ ਮਨਾਏ ਜਾਂਦੇ ਇਸ ਇਕੋਤਰੀ ਸਮਾਗਮ ਨੂੰ ਪ੍ਰੇਰਨਾ ਦਾ ਸਰੋਤ ਦੱਸਿਆ ਉੱਥੇ ਸੰਗਤਾਂ ਨੂੰ ਇਸ ਸਮਾਗਮ ਮੌਕੇ ਹੋਣ ਵਾਲੇ ਅੰਮ੍ਰਿਤ ਸੰਚਾਰ ਦਾ ਲਾਹਾ ਖੱਟ ਕੇ ਸਦਾ ਸਦਾ ਲਈ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਦੇ ਮੁੱਖ ਆਕਰਸ਼ਣ ਵਜੋਂ ਜਾਣੇ ਜਾਂਦੇ ਅਲੋਕਿਕ ਨਗਰ ਕੀਰਤਨ 25 ਅਕਤੂਬਰ ਨੂੰ ਸਜਾਏ ਜਾਣਗੇ ਜਦਕਿ 101 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ 26 ਅਕਤੂਬਰ ਨੂੰ ਪੂਰਨ ਗੁਰ ਮਰਿਆਦਾ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਏ ਜਾਣਗੇ। 26 ਅਕਤੂਬਰ ਨੂੰ ਹੋਣ ਵਾਲੀ ਸੰਪੂਰਨਤਾ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਗੁਰਮਤਿ ਕੀਰਤਨ ਦਰਬਾਰ ਨਾਲ ਸੰਪੰਨ ਹੋਣਗੇ। ਤਪ ਅਸਥਾਨ ਬਾਬਾ ਬਲਵੰਤ ਸਿੰਘ ਤੋਂ 25 ਅਕਤੂਬਰ ਨੂੰ ਸਵੇਰੇ 10 ਵਜੇ ਇਹ ਨਗਰ ਕੀਰਤਨ ਪੂਰੇ ਸਿੱਖੀ ਜਾਹੋ ਜਲਾਲ ਨਾਲ ਰਵਾਨਾ ਹੋਣਗੇ। ਇਕੋਤਰੀ ਸਮਾਗਮ ਨੂੰ ਸਮਰਪਿਤ ਹਰ ਰੋਜ਼ 7 ਤੋਂ 10 ਵਜੇ ਤੱਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿਚ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਜੀ ਤੋਂ ਇਲਾਵਾ ਹੋਰ ਕਈ ਸੰਤ ਮਹਾਂਪੁਰਸ਼ ਅਤੇ ਸਿੰਘ ਸਾਹਿਬਾਨ ਹਾਜ਼ਰ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੀ ਮਹਾਨਤਾ ਨਾਲ ਜੋੜ ਕੇ ਸਦਾ ਲਈ ਗੁਰੂ ਵਾਲੇ ਬਣਨ ਲਈ ਪ੍ਰੇਰਤ ਕੀਤਾ। ਸਮਾਗਮ ਮੌਕੇ ਬਲਵੀਰ ਸਿੰਘ ਕਮਲ, ਕਵੀ ਕਰਮਜੀਤ ਸਿੰਘ ਨੂਰ, ਡਾਕਟਰ ਹਰੀ ਸਿੰਘ ਜਾਚਕ ਆਦਿ ਤੋਂ ਇਲਾਵਾ ਹੋਰ ਕਈ ਮਹਾਂਪੁਰਸ਼ਾਂ ਨੇ ਹਾਜਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਮੁਕੇਰੀਆਂ ਨਜ਼ਦੀਕ ਨੈਸ਼ਨਲ ਹਾਈਵੇ ’ਤੇ ਗੈੱਸ ਟੈਂਕਰ ਸਮੇਤ ਚਾਰ ਵਾਹਨਾਂ ਦੀ ਜ਼ੋਰਦਾਰ ਟੱਕਰ, 4 ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ
Ad Position 24