ਸਰਕਾਰੀ ਸਕੂਲ ਲੜਕੇ ਮਾਹਿਲਪੁਰ ਵਿਖੇ 70ਵੀਂਆਂ ਅੰਤਰ ਜ਼ਿਲ੍ਹਾ ਫੁੱਟਬਾਲ ਸਕੂਲ ਖੇਡਾਂ ਅੱਜ ਤੋਂ
ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ’ਚ 6 ਤੋਂ 9 ਅਕਤੂਬਰ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਕਰਵਾਈਆਂ ਜਾ ਰਹੀਆਂ 70ਵੀਆਂ ਅੰਤਰ ਜ਼ਿਲ੍ਹਾ ਫੁੱਟਬਾਲ ਸਕੂਲ ਖੇਡਾਂ ਲੜਕੇ ਅੰਡਰ-19 ਲੜਕੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਪਿ੍ੰ. ਸਤਪਾਲ ਸੈਣੀ ਤੇ ਕਨਵੀਨਰ ਲੈਕ ਕੁਲਵਿੰਦਰ ਸਿੰਘ ਦੀ ਦੇਖ ’ਚ ਹੋਈ।
ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ’ਚ 6 ਤੋਂ 9 ਅਕਤੂਬਰ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਕਰਵਾਈਆਂ ਜਾ ਰਹੀਆਂ 70ਵੀਆਂ ਅੰਤਰ ਜ਼ਿਲ੍ਹਾ ਫੁੱਟਬਾਲ ਸਕੂਲ ਖੇਡਾਂ ਲੜਕੇ ਅੰਡਰ-19 ਲੜਕੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਪਿ੍ੰ. ਸਤਪਾਲ ਸੈਣੀ ਤੇ ਕਨਵੀਨਰ ਲੈਕ ਕੁਲਵਿੰਦਰ ਸਿੰਘ ਦੀ ਦੇਖ ’ਚ ਹੋਈ। ਮੀਟਿੰਗ ਉਪਰੰਤ ਪਿ੍ੰ. ਸਤਪਾਲ ਸੈਣੀ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ‘ਖੇਡਾਂ ਵਤਨ ਪੰਜਾਬ’ ਦੀਆਂ ਤਹਿਤ ਕਰਵਾਈਆਂ ਜਾ ਰਹੀਆਂ ਇਨ੍ਹਾਂ ਅੰਤਰ ਜ਼ਿਲ੍ਹਾ ਖੇਡਾਂ ’ਚ ਪੰਜਾਬ ਵੱਖ-ਵੱਖ ਜ਼ਿਲ੍ਹਿਆਂ ਤੋਂ ਟੀਮਾਂ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਮਾਹਿਲਪੁਰ ਸਮੇਤ ਆਸ-ਪਾਸ ਖੇਡ ਮੈਦਾਨਾਂ ’ਚ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੇ ਹਨ ਤੇ ਟੀਮਾਂ ਦੇ ਰਹਿਣ ਸੰਬੰਧੀ ਵੀ ਪੂਰੀ ਇੰਤਜ਼ਾਮ ਹੋ ਚੁੱਕੇ ਹਨ। ਇਸ ਮੌਕੇ ਕਾਰਜਕਾਰੀ ਪਿ੍ੰ. ਅਮਰਜੀਤ ਸਿੰਘ, ਠਾਕੁਰ ਕਰਨ ਮਹਿਤਾ, ਮੈਡਮ ਮੰਜੂ ਬਾਲਾ, ਰਾਮ ਲੁਭਾਇਆ, ਸਰਬਜੀਤ ਸਿੰਘ ਮੰਝ ਤੇ ਹੋਰ ਪ੍ਰਬੰਧਕ ਹਾਜ਼ਰ ਸਨ।