07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਰਾਜਸੀ ਦਖ਼ਲਅੰਦਾਜ਼ੀ ਦੇ ਚੱਲਦਿਆਂ ਪਿੰਡ ਖੈਰਾਬਾਦ ਦਾ ਵਿਕਾਸ ਨਹੀਂ ਹੋ ਰਿਹਾ-ਐਡ. ਘੁੰਮਣ

ਹੁਸ਼ਿਆਰਪੁਰ, 5 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਹਲਕਾ ਵਿਧਾਇਕ ਦਸੂਹਾ ਪਿੰਡਾਂ ਦੇ ਲੋਕਾਂ ਨੂੰ ਸਮਾਗਮਾਂ ਦੌਰਾਨ ਗ੍ਰਾਂਟਾ ਸੰਬੰਧੀ ਕਥਿਤ ਤੌਰ ’ਤੇ ਗੁੰਮਰਾਹ ਕਰ ਰਹੇ ਹਨ ਜਦਕਿ ਜਿਨ੍ਹਾਂ ਗ੍ਰਾਂਟਾ ਦਾ ਜ਼ਿਕਰ ਕਰ ਰਹੇ ਹਨ ਉਹ ਪਹਿਲਾਂ ਹੀ ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਯੋਜਨਾ ਅਧੀਨ ਮਨਜ਼ਰ ਕੀਤੀਆਂ ਜਾ ਚੁੱਕੀਆਂ ਸਨ। ਇਹ ਜਾਣਕਾਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਾਬਕਾ ਪ੍ਰਧਾਨ ਐਡ.

Ad Position 21
No active advertisement
ਅਜੀਤ ਡੈਸਕ 06-10-2026
ਹੁਸ਼ਿਆਰਪੁਰ, 5 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਹਲਕਾ ਵਿਧਾਇਕ ਦਸੂਹਾ ਪਿੰਡਾਂ ਦੇ ਲੋਕਾਂ ਨੂੰ ਸਮਾਗਮਾਂ ਦੌਰਾਨ ਗ੍ਰਾਂਟਾ ਸੰਬੰਧੀ ਕਥਿਤ ਤੌਰ ’ਤੇ ਗੁੰਮਰਾਹ ਕਰ ਰਹੇ ਹਨ ਜਦਕਿ ਜਿਨ੍ਹਾਂ ਗ੍ਰਾਂਟਾ ਦਾ ਜ਼ਿਕਰ ਕਰ ਰਹੇ ਹਨ ਉਹ ਪਹਿਲਾਂ ਹੀ ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਯੋਜਨਾ ਅਧੀਨ ਮਨਜ਼ਰ ਕੀਤੀਆਂ ਜਾ ਚੁੱਕੀਆਂ ਸਨ। ਇਹ ਜਾਣਕਾਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਾਬਕਾ ਪ੍ਰਧਾਨ ਐਡ. ਪੀ. ਐੱਸ. ਘੁੰਮਣ ਨੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਹਲਕਾ ਦਸੂਹਾ ਦੇ ਪਿੰਡ ਖੈਰਾਬਾਦ ’ਚ ਹੋਏ ਸਮਾਗਮ ਦੌਰਾਨ ਵਿਧਾਇਕ ਵਲੋਂ ਗ੍ਰਾਂਟਾਂ ਨੂੰ ਲੈ ਕੇ ਇਹ ਕਿਹਾ ਗਿਆ ਕਿ ਜੇਕਰ ਉਹ ਦੂਸਰੇ ਢੰਗ ਨਾਲ ਤੁਰਦੇ ਹਨ ਤਾਂ ਪਿੰਡ ਦੀ ਪੰਚਾਇਤ ਵਕੀਲ ਭਾਈਚਾਰੇ ਨੂੰ ਸਾਹਮਣੇ ਲੈ ਆਉਂਦੀ ਹੈ ਕਿ ਵਕੀਲ ਭਾਈਚਾਰੇ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਦੂਸਰੇ ਪਾਸੇ ਤੁਰਨ ਦਾ ਮਤਲਬ ਧੱਕੇਸ਼ਾਹੀ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਜਸੀ ਦਬਾਅ ਦੇ ਚੱਲਦਿਆਂ ਵਾਰ-ਵਾਰ ਮਹਿਕਮੇ ਨੂੰ ਕਹਿਣ ’ਤੇ ਵੀ ਪਿੰਡ ਖੈਰਾਬਾਦ ਦੇ ਵਿਕਾਸ ਕਾਰਜਾਂ ਨਹੀਂ ਹੋ ਰਹੇ, ਜਿਸ ਦਾ ਜਵਾਬ ਵਿਧਾਇਕ ਨੂੰ ਦੇਣਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਕ੍ਰਿਤਿਕਾ ਨੇ ਬਾਕਸਿੰਗ ਮੁਕਾਬਲੇ ’ਚ ਸੋਨੇ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਰਾਜਪੂਤ ਬਰਾਦਰੀ ਨੂੰ ਅਣਦੇਖਾ ਕਰਨ ਨਾਲ ਵਿਗੜੇਗਾ ਰਾਜਨੀਤਕ ਸਮੀਕਰਨ-ਉਦੇ ਭਾਨੂੰ ਚੰਦਰ
Ad Position 24