ਰਾਜਪੂਤ ਬਰਾਦਰੀ ਨੂੰ ਅਣਦੇਖਾ ਕਰਨ ਨਾਲ ਵਿਗੜੇਗਾ ਰਾਜਨੀਤਕ ਸਮੀਕਰਨ-ਉਦੇ ਭਾਨੂੰ ਚੰਦਰ
ਬੀਣੇਵਾਲ, 5 ਅਕਤੂਬਰ (ਬੈਜ ਚੌਧਰੀ)-ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਰਾਜਪੂਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਵੀ ਰਾਜਨੀਤਕ ਪਾਰਟੀ ’ਤੇ ਭਾਰੀ ਪੈ ਸਕਦਾ ਹੈ। ਰਾਜਪੂਤ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਰਾਣਾ ਉਦੇ ਭਾਨ ਚੰਦਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ 202 7 ਦੀਆਂ ਪੰਜਾਬ ਵਿਧਾਨ ਸਭਾ ਲਈ ਹੋਣ ਵਾਲੀਆਂ ਆਮ ਚੋਣਾਂ ਵਿਚ ਰਾਜਨੀਤਕ ਪਾਰਟੀਆਂ ਵਲੋਂ ਰਾਜਪੂਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨ ਨਾਲ ਕਿਸੇ ਵੀ ਪਾਰਟੀ ’ਤੇ ਭਾਰੀ ਪੈ ਸਕਦਾ ਹੈ।
ਬੀਣੇਵਾਲ, 5 ਅਕਤੂਬਰ (ਬੈਜ ਚੌਧਰੀ)-ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਰਾਜਪੂਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਵੀ ਰਾਜਨੀਤਕ ਪਾਰਟੀ ’ਤੇ ਭਾਰੀ ਪੈ ਸਕਦਾ ਹੈ। ਰਾਜਪੂਤ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਰਾਣਾ ਉਦੇ ਭਾਨ ਚੰਦਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ 202 7 ਦੀਆਂ ਪੰਜਾਬ ਵਿਧਾਨ ਸਭਾ ਲਈ ਹੋਣ ਵਾਲੀਆਂ ਆਮ ਚੋਣਾਂ ਵਿਚ ਰਾਜਨੀਤਕ ਪਾਰਟੀਆਂ ਵਲੋਂ ਰਾਜਪੂਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨ ਨਾਲ ਕਿਸੇ ਵੀ ਪਾਰਟੀ ’ਤੇ ਭਾਰੀ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰੀ ਰਾਜਪੂਤ ਭਾਈਚਾਰੇ ਵਲੋਂ ਆਪਣੀਆਂ ਮੰਗਾ ਨੂੰ ਮੁੱਖ ਰੱਖ ਕੇ ਫ਼ੈਸਲਾ ਕੀਤਾ ਹੈ ਕਿ ਸਭ ਤੋਂ ਪਹਿਲਾ ਯੂ. ਜੀ. ਸੀ. ਵਰਗੇ ਸਮਾਜ ਨੂੰ ਵੰਡਣ ਵਾਲੇ ਤੇ ਨਫ਼ਰਤ ਪੈਦਾ ਕਰਨ ਵਾਲੇ ਕਾਨੂੰਨ ਦੀ ਵਾਪਸੀ, ਦੂਸਰੀ ਮੰਗ ਗੜ੍ਹਸ਼ੰਕਰ ਦੇ ਚੰਡੀਗੜ੍ਹ ਚੌਕ ਵਿਚ ਮਹਾਰਾਣਾ ਪ੍ਰਤਾਪ ਦੇ ਆਦਮ ਕੱਦ ਬੁੱਤ ਦੀ ਸਥਾਪਨਾ ਕਰਨੀ ਅਤੇ ਤੀਸਰੀ ਮੰਗ ਰਾਜਪੂਤ ਭਾਈਚਾਰੇ ਨਾਲ ਸੰਬੰਧਿਤ ਕਿਸੇ ਆਗੂ ਨੂੰ ਪਾਰਟੀ ਵਲੋਂ ਟਿਕਟ ਦੇਣਾ ਆਦਿ ਮੰਗਾਂ ਮੰਨਣ ਵਾਲੀ ਰਾਜਨੀਤਕ ਪਾਰਟੀ ਨੂੰ ਸਮੁੱਚਾ ਭਾਈਚਾਰਾ ਹਮਾਇਤ ਕਰੇਗਾ।