25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਿਛਲੇ ਸਾਲ ਵਾਪਰੇ ਗੈਸ ਟੈਂਕਰ ਹਾਦਸੇ ਸੰਬੰਧੀ ਅੱਡਾ ਮੰਡਿਆਲਾਂ ’ਚ ਲੋਕਾਂ ਵਲੋਂ ਮ੍ਰਿਤਕਾਂ ਨੂੰ ਸ਼ਰਧਾਂਜਲੀ

ਨਸਰਾਲਾ, 23 ਅਗਸਤ (ਸਤਵੰਤ ਸਿੰਘ ਥਿਆੜਾ)- ਪਿਛਲੇ ਸਾਲ 22 ਅਗਸਤ ਵਾਲੇ ਮਨਹੂਸ ਦਿਨ ਵਾਪਰੇ ਗੈਸ ਟੈਂਕਰ ਹਾਦਸੇ ਵਿੱਚ ਜਾਨਾਂ ਗੁਆ ਚੁੱਕਿਆਂ ਨੂੰ ਭਾਵਭਿੰਨੀ ਸ਼ਰਧਾਂਜਲੀਆਂ ਦੇਣ ਲਈ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਅੱਡਾ ਮੰਡਿਆਲਾਂ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਇਲਾਕੇ ਦੇ ਸਹਿਯੋਗ ਦੇ ਨਾਲ ਇੱਕ ਇਕੱਠ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਲੋਕਾਂ ਵਲੋਂ ਸਾਂਝੇ ਤੌਰ ’ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਗੈਸ ਟੈਂਕਰ ਹਾਦਸੇ ਦੌਰਾਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਜਿਥੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਸਾਡੇ ਪਿੰਡ ਤੇ ਇਲਾਕੇ ਲਈ ਵੀ ਇਹ ਘਟਨਾ ਨਾ-ਭੁਲਣਯੋਗ ਹੈ।

Ad Position 21
No active advertisement
ਅਜੀਤ ਡੈਸਕ 24-08-2026
ਨਸਰਾਲਾ, 23 ਅਗਸਤ (ਸਤਵੰਤ ਸਿੰਘ ਥਿਆੜਾ)- ਪਿਛਲੇ ਸਾਲ 22 ਅਗਸਤ ਵਾਲੇ ਮਨਹੂਸ ਦਿਨ ਵਾਪਰੇ ਗੈਸ ਟੈਂਕਰ ਹਾਦਸੇ ਵਿੱਚ ਜਾਨਾਂ ਗੁਆ ਚੁੱਕਿਆਂ ਨੂੰ ਭਾਵਭਿੰਨੀ ਸ਼ਰਧਾਂਜਲੀਆਂ ਦੇਣ ਲਈ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਅੱਡਾ ਮੰਡਿਆਲਾਂ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਇਲਾਕੇ ਦੇ ਸਹਿਯੋਗ ਦੇ ਨਾਲ ਇੱਕ ਇਕੱਠ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਲੋਕਾਂ ਵਲੋਂ ਸਾਂਝੇ ਤੌਰ ’ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਗੈਸ ਟੈਂਕਰ ਹਾਦਸੇ ਦੌਰਾਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਜਿਥੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਸਾਡੇ ਪਿੰਡ ਤੇ ਇਲਾਕੇ ਲਈ ਵੀ ਇਹ ਘਟਨਾ ਨਾ-ਭੁਲਣਯੋਗ ਹੈ। ਇਹ ਸਾਲ ਸਾਡੇ ਲਈ ਬੜਾ ਅਫ਼ਸੋਸ ਜਨਕ ਰਿਹਾ ਤੇ ਅਸੀਂ ਇਸ ਦਰਦਨਾਕ ਹਾਦਸੇ ਦੀਆਂ ਅਭੁੱਲ ਯਾਦਾਂ ਵਿਚੋਂ ਨਿਕਲ ਨਹੀਂ ਸਕੇ। ਇਸ ਸਮੇਂ ਉਨ੍ਹਾਂ ਹਾਦਸੇ ਦਾ ਸ਼ਿਕਾਰ ਹੋਏ ਜ਼ਖ਼ਮੀਆਂ ਦੀ ਤੰਦਰੁਸਤੀ ਦੀ ਖੈਰ ਮੰਗਦਿਆਂ ਸਮੂਹ ਪਿੰਡ ਵਾਸੀਆਂ ਦੀ ਸੁੱਖ ਸ਼ਾਤੀ ਤੇ ਚੜ੍ਹਦੀਕਲ੍ਹਾ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸਾਬਕਾ ਸਰਪੰਚ ਰੇਸ਼ਮ ਸਿੰਘ, ਚੌਧਰੀ ਰਵਿੰਦਰ ਸਿੰਘ ਰਾਮਨਗਰ ਢੈਹਾ, ਭਾਈ ਰਣਧੀਰ ਸਿੰਘ ਢੈਹਾ, ਭਾਈ ਭੁਪਿੰਦਰ ਸਿੰਘ ਢੈਹਾ, ਦਾਰਾ ਸਿੰਘ ਬਾਦੋਵਾਲ, ਸਾਬਕਾ ਸਰਪੰਚ ਹਰਜਿੰਦਰ ਸਿੰਘ ਬਾਦੋਵਾਲ, ਗੁਰਮੀਤ ਸਿੰਘ ਢੇਹਾ, ਸਰਬਜੀਤ ਸਿੰਘ ਬਾਦੋਵਾਲ, ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਢੈਹਾ, ਮਨਜੀਤ ਵਰਮਾ, ਪੰਚ ਮਨਪ੍ਰੀਤ ਸਿੰਘ, ਪੰਚ ਗੁਰਮੇਲ ਸਿੰਘ, ਪੰਚ ਪ੍ਰੇਮ ਸਿੰਘ, ਪ੍ਰਕਾਸ਼ ਸਿੰਘ, ਸੁਖਦੇਵ ਸਿੰਘ ਤਾਰਾਗੜ੍ਹ, ਸੋਹਣ ਲਾਲ, ਜਾਰਨੈਲ ਸਿੰਘ ਬਾਓਪੁਰ, ਰਣਜੀਤ ਸਿੰਘ, ਗੁਰਨਾਮ ਸਿੰਘ ਸੋਢੀ, ਲੰ: ਦਲਜਿੰਦਰ ਸਿੰਘ, ਚਰਨਜੀਤ ਸਿੰਘ ਨਿੱਕੂੁ, ਮਲਕੀਤ ਸਿੰਘ ਮੰਗਾ, ਪੰਚ ਕੁਲਵੰਤ ਕੌਰ, ਮਨਜੀਤ ਕੌਰ, ਕੁਲਵੀਰ ਸਿੰਘ ਢੋਡੋਮਾਜਰਾ, ਰਵਿੰਦਰ ਸਿੰਘ ਰਿੰਕੂ, ਪਰਮਿੰਦਰ ਸਿੰਘ ਪੱਪਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ­ ਮੋਸਟ ਇਨੋਵੇਟਿਵ ਕਾਰਡੀਓਵੈਸਕੁਲਰ ਅਤੇ ਥੋਰੈਸਿਕ ਸਰਜਨ ਆਫ਼ ਦ ਡੇਕੇਡ’ ਐਵਾਰਡ ਨਾਲ ਡਾ. ਦੀਪਕ ਪੂਰੀ ਨੂੰ ਸਨਮਾਨਿਤ ਕਰਦੇ... ਅਗਲੀ ਖ਼ਬਰ ਤਰੁਣ ਅਰੋੜਾ ਪੀ. ਈ. ਡੀ. ਏ. ਪੰਜਾਬ ਦੇ ਡਾਇਰੈਕਟਰ ਨਿਯੁਕਤ
Ad Position 24