‘ਬੇਟੀ ਬਚਾਓ-ਬੇਟੀ ਪੜ੍ਹਾਓ’ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਪੱਸੀ ਕੰਢੀ, 14 ਅਗਸਤ (ਜਗਤਾਰ ਸਿੰਘ ਰਜਪਾਲਮਾ)- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐੱਸ. ਐੱਮ.
ਪੱਸੀ ਕੰਢੀ, 14 ਅਗਸਤ (ਜਗਤਾਰ ਸਿੰਘ ਰਜਪਾਲਮਾ)- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐੱਸ. ਐੱਮ.ਓ. ਡਾਕਟਰ ਰੋਹਿਤ ਬਰੂਟਾ ਮੁੱਢਲਾ ਸਿਹਤ ਕੇਂਦਰ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਪਿੰਡ ਜੋਗੀਆਣਾ ਵਿਖੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਬੰਧੀ ਜਾਗਰੂਕਤਾ ਕੈਂਪ ਲਗਾਉਣ ਦਾ ਮੁੱਖ ਉਪਦੇਸ਼ ਲਿੰਗ ਅਨੁਪਾਤ ਵਿਚ ਸੁਧਾਰ, ਕੰਨਿਆ ਭਰੂਣ ਹੱਤਿਆ ਦੀ ਰੋਕਥਾਮ ਤੇ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਘੱਟ ਰਿਹਾ ਲਿੰਗ ਅਨੁਪਾਤ ਚਿੰਤਾ ਦਾ ਵਿਸ਼ਾ ਹੈ। ਔਰਤਾਂ ’ਤੇ ਹੋ ਰਹੇ ਜ਼ੁਲਮਾਂ ਤੇ ਮਾੜੀ ਸੋਚ ਨੂੰ ਭਰੂਣ ਹੱਤਿਆ ਨੂੰ ਜਨਮ ਦਿੱਤਾ। ਸਮਾਜ ਗਵਾਹ ਹੈ ਕਿ ਅੱਜ ਦੇ ਜ਼ਮਾਨੇ ਵਿਚ ਕੁੜੀਆਂ ਨੇ ਮੁੰਡਿਆਂ ਨਾਲੋਂ ਕਿਤੇ ਵੱਧ ਤਰੱਕੀ ਕੀਤੀ ਹੈ ਪਰ ਫਿਰ ਵੀ ਸਾਡੀ ਸੋਚ ਸੌੜੀ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਆਨ ਦਾ ਮੂਲ ਮਕਸਦ ਬੇਟੀਆਂ ਨੂੰ ਬਚਾਉਣਾ, ਪੜ੍ਹਾਉਣਾ ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਸਦੀਆਂ ਤੋਂ ਲੜਕੇ ਦੀ ਚਾਹਤ ਸਮਾਜ ਵਿਚ ਬਣੀ ਹੋਈ ਹੈ, ਜੋ ਕਿ ਮਾਦਾ ਭਰੂਣ ਹੱਤਿਆ ਨੂੰ ਜਨਮ ਦਿੰਦੀ ਹੈ। ਇਸ ਕਰਕੇ ਲਿੰਗ ਅਨੁਪਾਤ ਘੱਟ ਰਿਹਾ ਹੈ। ਲੋਕਾਂ ਨੂੰ ਦੱਸਿਆ ਕਿ ਲੜਕੀਆਂ ਅੱਜ ਹਰ ਖੇਤਰ ਵਿਚ ਲੜਕਿਆਂ ਤੋਂ ਅੱਗੇ ਹਨ। ਇਸ ਮੌਕੇ ਸਿਹਤ ਕਰਮਚਾਰੀ ਰਾਜੀਵ ਰੋਮੀ, ਏ.ਐਨ.ਐਮ. ਕਮਲੇਸ਼ ਦੇਵੀ, ਸਰਪੰਚ ਰਾਮ ਲਾਲ, ਕੁਸਮ ਲਤਾ, ਪੂਜਾ ਦੇਵੀ, ਸਰੋਜ ਕੁਮਾਰੀ ਆਂਗਣਵਾੜੀ ਵਰਕਰ, ਜੋਤੀ ਸ਼ਰਮਾ, ਰੀਨਾ ਕੁਮਾਰੀ, ਸੁਭਾਸ਼ ਰਾਣੀ ਆਸ਼ਾ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।