ਨਸ਼ਾ ਰੋਕਣ ਸੰਬੰਧੀ ਸੈਮੀਨਾਰ ਲਗਾਇਆ
ਕੋਟਫ਼ਤੂਹੀ, 7 ਅਗਸਤ (ਅਵਤਾਰ ਸਿੰਘ ਅਟਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ‘ਚ ਕਿੱਕ ਡਰੱਗ ਆਸਟ੍ਰੇਲੀਆ ਐਨ. ਜੀ.
ਕੋਟਫ਼ਤੂਹੀ, 7 ਅਗਸਤ (ਅਵਤਾਰ ਸਿੰਘ ਅਟਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ‘ਚ ਕਿੱਕ ਡਰੱਗ ਆਸਟ੍ਰੇਲੀਆ ਐਨ. ਜੀ. ਓ. ਵੱਲੋਂ ਨਸ਼ਾ ਰੋਕਣ ਸਬੰਧੀ ਸਕੂਲ ਦੇ ਵਿਦਿਆਰਥੀਆਂ ਲਈ ‘ਨਸ਼ੇ ਦੇ ਮਾੜੇ ਅਸਰ’ ਸਬੰਧੀ ਸੈਮੀਨਾਰ ਰਿਸੋਰਸ ਪਰਸਨ ਦੀਪਕ ਆਨੰਦ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ। ਇਸ ਮੌਕੇ ਰਿਸੋਰਸ ਪਰਸਨ ਦੀਪਕ ਆਨੰਦ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ੇ ਦੀ ਲੱਤ ਦੇ ਕਾਰਨਾਂ, ਮਾੜੇ ਪ੍ਰਭਾਵਾਂ ਤੇ ਨਸ਼ੇ ਤੋਂ ਛੁਟਕਾਰਾ ਕਿਵੇਂ ਪਾਈਏ ਆਦਿ ਵਿਸਿਆਂ ਸਬੰਧੀ ਬਹੁਤ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ, ਕਿੱਕ ਡਰੱਗ ਆਸਟ੍ਰੇਲੀਆ ਐਨ. ਜੀ. ਓ ਵੱਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਹੋਈ ਇੱਕ ਵੀਡੀਓ ਵੀ ਦਿਖਾਈ ਗਈ। ਸੈਮੀਨਾਰ ਮੌਕੇ ਵਿਦਿਆਰਥੀਆਂ ਤੋਂ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ ਤੇ ਵਧੀਆ ਭਾਸ਼ਣ ਲਈ ਅੰਮ੍ਰਿਤਾ, ਗੌਰਵ ਜਸਵਾਲ ਤੇ ਜਸਕੀਰਤ ਸਿੰਘ ਨੂੰ ਇੱਕ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ। ਸਕੂਲ ਪ੍ਰਿੰਸੀਪਲ ਹਰਮਨੋਜ ਕੁਮਾਰ ਨੇ ਉਪਰੋਕਤ ਸੰਸਥਾ ਅਤੇ ਰਿਸੋਰਸ ਪਰਸਨ ਦੀਪਕ ਆਨੰਦ ਦਾ ਧੰਨਵਾਦ ਕੀਤਾ। ਇਸ ਮੌਕੇ ਜਤਿੰਦਰ ਸਿੰਘ, ਸਰਬਜੀਤ ਕੌਰ, ਸਤਨਾਮ ਕੁਮਾਰ, ਰਾਜਵਿੰਦਰ ਕੌਰ, ਨਰਿੰਦਰ ਅਜਨੋਹਾ, ਲਵਦੀਪ ਕੌਰ, ਧਰਮਿੰਦਰ ਸਿੰਘ, ਹਾਫ਼ਿਜ਼, ਅਬਿਨਾਸ਼ ਕੌਰ, ਅਮਨਪ੍ਰੀਤ ਕੌਰ, ਅਮਨਜੀਤ ਕੌਰ, ਦੀਪਕ ਕੁਮਾਰ, ਕੁਲਵਿੰਦਰ ਸਿੰਘ, ਰਜੇਸ਼ ਕੁਮਾਰ, ਆਰਤੀ ਥਾਪਰ, ਹਰਭਜਨ ਸਿੰਘ ਆਦਿ ਹਾਜ਼ਰ ਸਨ।