ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇਣ ਵਾਲੇ ਖ਼ਿਲਾਫ਼ ਮਾਮਲਾ ਦਰਜ
ਮਾਹਿਲਪੁਰ, 7 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਕਿਧਰੇ ਲੈ ਜਾਣ ਵਾਲੇ ਇੱਕ ਵਿਅਕਤੀ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇੱਕ 14 ਸਾਲਾ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨਾ ‘ਚ ਦੱਸਿਆ ਕਿ ਉਸ ਦੀ ਲੜਕੀ 9ਵੀਂ ਕਲਾਸ ਵਿਚ ਪੜ੍ਹਦੀ ਹੈ।
ਮਾਹਿਲਪੁਰ, 7 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਕਿਧਰੇ ਲੈ ਜਾਣ ਵਾਲੇ ਇੱਕ ਵਿਅਕਤੀ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇੱਕ 14 ਸਾਲਾ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨਾ ‘ਚ ਦੱਸਿਆ ਕਿ ਉਸ ਦੀ ਲੜਕੀ 9ਵੀਂ ਕਲਾਸ ਵਿਚ ਪੜ੍ਹਦੀ ਹੈ। 6 ਅਗਸਤ ਨੂੰ ਸਵੇਰੇ ਕਰੀਬ 7:30 ਵਜੇ ਵਜੇ ਉਸ ਦੀ ਲੜਕੀ ਸਕੂਲ ਜਾਣ ਵਾਸਤੇ ਘਰੋਂ ਗਈ ਸੀ ਪਰ ਸਕੂਲ ਨਹੀਂ ਪਹੁੰਚੀ। ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਪਤਾ ਅਰਜੋਈ ‘ਕਰਨ ‘ਤੇ ਪਤਾ ਲੱਗਿਆ ਉਨ੍ਹਾਂ ਦੀ ਲੜਕੀ ਨੂੰ ਅਨੀਲ ਕੁਮਾਰ ਪੁੱਤਰ ਗੰਗਾ ਰਾਮ ਵਾਸੀ ਮੁੱਗੋਵਾਲ ਥਾਣਾ ਮਾਹਿਲਪੁਰ ਹਾਲ ਵਾਸੀ ਕੱਚੀ ਕਲੋਨੀ ਨੇੜੇ ਜਲੰਧਰ ਡੇਅਰੀ, ਧਨਾਸ ਥਾਣਾ ਸਾਰੰਗਪੁਰ ਚੰਡੀਗੜ੍ਹ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਹੈ ਜਿਸ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।