ਸ਼ਹੀਦ ਭਗਤ ਸਿੰਘ ਯਾਦਗਾਰੀ ਦੂਜਾ ਕਬੱਡੀ ਕੱਪ 24 ਨੂੰ
ਬੀਣੇਵਾਲ, 8 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਲੋਕਾਂ, ਐਨ. ਆਰ.
ਬੀਣੇਵਾਲ, 8 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਲੋਕਾਂ, ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਬੀਤ ਇਲਾਕੇ ਦਾ ਨਾਮਵਰ ਟੂਰਨਾਮੈਂਟ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਦੂਜਾ ਸ਼ਹੀਦ ਭਗਤ ਸਿੰਘ ਬੀਤ ਕਬੱਡੀ ਕੱਪ 24 ਅਕਤੂਬਰ ਨੂੰ ਅੱਡਾ ਝੁੰਗੀਆਂ ਬੀਤ (ਬੀਣੇਵਾਲ) ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਮੁਖੀ ਤਲਵਿੰਦਰ ਸਿੰਘ ਕੰਬਾਲਾ ਨੇ ਦੱਸਿਆ ਕਿ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਨਕਦ ਦਿੱਤੇ ਜਾਣਗੇ ਅਤੇ ਦੂਜੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਚੰਗਾ ਖੇਡ ਪ੍ਰਦਰਸ਼ਨ ਕਰਨ ਵਾਲੇ ਇਕ ਖਿਡਾਰੀ ਨੂੰ ਬੈੱਸਟ ਖਿਡਾਰੀ ਦਾ ਇਨਾਮ ਮੋਟਰਸਾਈਕਲ ਵਜੋਂ ਇਨਾਮ ਦਿੱਤਾ ਜਾਵੇਗਾ।