06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨੈਸ਼ਨਲ ਕਾਨਫ਼ਰੰਸ ’ਚ ਕੋਈ ਫੁੱਟ ਨਹੀਂ-ਫਾਰੂਕ ਅਬਦੁੱਲਾ

ਸ੍ਰੀਨਗਰ, 6 ਨਵੰਬਰ (ਪੀ.ਟੀ.ਆਈ.)-ਸ਼ੁੱਕਰਵਾਰ ਨੂੰ ਇਥੇ ਵਿਧਾਇਕਾਂ ਦੇ ਇਕ ਸਮੂਹ ਨਾਲ ਮੁਲਾਕਾਤ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੀ ਲੀਡਰਸ਼ਿਪ ਨੇ ਏਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਜੰਮੂ-ਕਸ਼ਮੀਰ ਦੀ ਸੱਤਾਧਾਰੀ ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੁੱਟ ਦੇ ਚਰਚਿਆਂ ਨੂੰ ਖ਼ਾਰਜ ਕਰ ਦਿੱਤਾ। ਐਨ.ਸੀ. ਪ੍ਰਧਾਨ...

Ad Position 21
No active advertisement
ਅਜੀਤ ਡੈਸਕ 07-11-2026

ਸ੍ਰੀਨਗਰ, 6 ਨਵੰਬਰ (ਪੀ.ਟੀ.ਆਈ.)-ਸ਼ੁੱਕਰਵਾਰ ਨੂੰ ਇਥੇ ਵਿਧਾਇਕਾਂ ਦੇ ਇਕ ਸਮੂਹ ਨਾਲ ਮੁਲਾਕਾਤ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੀ ਲੀਡਰਸ਼ਿਪ ਨੇ ਏਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਜੰਮੂ-ਕਸ਼ਮੀਰ ਦੀ ਸੱਤਾਧਾਰੀ ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੁੱਟ ਦੇ ਚਰਚਿਆਂ ਨੂੰ ਖ਼ਾਰਜ ਕਰ ਦਿੱਤਾ। ਐਨ.ਸੀ. ਪ੍ਰਧਾਨ ਫਾਰੂਕ ਅਬਦੁੱਲਾ ਨੇ ਪਾਰਟੀ ਦੇ ਅੰਦਰ ਫੁੱਟ ਬਾਰੇ ਲਗਾਈਆਂ ਜਾ ਰਹੀਆਂ ਕਿਆਸਅਰਾਈਆਂ ਨੂੰ ‘ਬੇਬੁਨਿਆਦ ਅਫਵਾਹਾਂ’ ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਇੱਕਜੁੱਟ ਹੈ ਤੇ ‘ਕਦੇ ਨਹੀਂ ਟੁੱਟੇਗੀ’। ਐਨ. ਸੀ. ਲੀਡਰਸ਼ਿਪ ਨੇ ਸ਼ੁੱਕਰਵਾਰ ਸਵੇਰੇ ਇਹ ਮੀਟਿੰਗ ਪਾਰਟੀ ਦੇ ਉਨ੍ਹਾਂ ਵਿਧਾਇਕਾਂ ਨੂੰ ਮਨਾਉਣ ਲਈ ਕੀਤੀ ਸੀ, ਜੋ ਮੰਤਰੀ ਮੰਡਲ ’ਚ ਸ਼ਾਮਿਲ ਨਾ ਕੀਤੇ ਜਾਣ ਕਾਰਨ ਨਾਰਾਜ਼ ਸਨ। ਮੀਟਿੰਗ ਲਈ ਐਨ.ਸੀ. ਦੇ 15 ਵਿਧਾਇਕ ਇਥੇ ਅਬਦੁੱਲਾ ਪਰਿਵਾਰ ਦੀ ਗੁਪਕਾਰ ਰਿਹਾਇਸ਼ ’ਤੇ ਪਹੁੰਚੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਫਾਰੂਕ ਅਬਦੁੱਲਾ - ਜਿਨ੍ਹਾਂ ਦੇ ਨਾਲ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਉਹ ਸਾਰੇ 15 ਵਿਧਾਇਕ ਮੌਜੂਦ ਸਨ, ਨੇ ਕਿਹਾ ਕਿ ਇਹ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਨੈਸ਼ਨਲ ਕਾਨਫਰੰਸ ਧੜਿਆਂ ’ਚ ਵੰਡੀ ਗਈ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਬੀਰ ਪੁਰਕਾਇਸਥ ਖ਼ਿਲਾਫ਼ ਮਾਮਲਾ ਰੱਦ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਈ.ਡੀ. ਦੀ ਪਟੀਸ਼ਨ ’ਤੇ ਨੋਟਿਸ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਤਰੁਣ ਤੇਜਪਾਲ ਦੀ ਸਜ਼ਾ ’ਤੇ ਰੋਕ ਲਾਉਣ ਤੋਂ ਇਨਕਾਰ
Ad Position 24