06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੁਪਰੀਮ ਕੋਰਟ ਵਲੋਂ ਤਰੁਣ ਤੇਜਪਾਲ ਦੀ ਸਜ਼ਾ ’ਤੇ ਰੋਕ ਲਾਉਣ ਤੋਂ ਇਨਕਾਰ

ਨਵੀਂ ਦਿੱਲੀ, 6 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ 2013 ਦੇ ਜਬਰ ਜਨਾਹ ਮਾਮਲੇ ਵਿਚ ‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਦੀ 10 ਸਾਲ ਦੀ ਕੈਦ ਦੀ ਸਜ਼ਾ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਐੱਮ.ਐੱਮ. ਸੁੰਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ. ਵਰਾਲੇ ਦੀ ਬੈਂਚ ਨੇ ਸਬੂਤਾਂ, ਈਮੇਲਾਂ ਅਤੇ ਸੁਨੇਹਿਆਂ ਦੀ ਮੁੱਢਲੀ ਸਮੀਖਿਆ ਕਰਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹਾ ਕਿ ਤੇਜਪਾਲ ਦੀ ...

Ad Position 21
No active advertisement
ਅਜੀਤ ਡੈਸਕ 07-11-2026

ਨਵੀਂ ਦਿੱਲੀ, 6 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ 2013 ਦੇ ਜਬਰ ਜਨਾਹ ਮਾਮਲੇ ਵਿਚ ‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਦੀ 10 ਸਾਲ ਦੀ ਕੈਦ ਦੀ ਸਜ਼ਾ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਐੱਮ.ਐੱਮ. ਸੁੰਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ. ਵਰਾਲੇ ਦੀ ਬੈਂਚ ਨੇ ਸਬੂਤਾਂ, ਈਮੇਲਾਂ ਅਤੇ ਸੁਨੇਹਿਆਂ ਦੀ ਮੁੱਢਲੀ ਸਮੀਖਿਆ ਕਰਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹਾ ਕਿ ਤੇਜਪਾਲ ਦੀ ਸਜ਼ਾ ਨੂੰ ਮੁਅੱਤਲ ਕਰਨ ਦਾ ਕੋਈ ਢੁਕਵਾਂ ਆਧਾਰ ਨਹੀਂ ਬਣਦਾ, ਜਿਸ ਕਾਰਨ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ।ਤੇਜਪਾਲ ਦੇ ਵਕੀਲ ਕਪਿਲ ਸਿੱਬਲ ਨੇ ਲਿਫ਼ਟ ਦੇ ਦਰਵਾਜ਼ੇ ਖੁੱਲ੍ਹਣ ਦੇ ਤਕਨੀਕੀ ਸਬੂਤਾਂ ਦਾ ਹਵਾਲਾ ਦਿੱਤਾ ਅਤੇ ਦਾਅਵਾ ਕੀਤਾ ਕਿ ਮੁਆਫ਼ੀ ਵਾਲੀ ਈਮੇਲ ਦਬਾਅ ਹੇਠ ਲਿਖੀ ਗਈ ਸੀ। ਦੂਜੇ ਪਾਸੇ, ਗੋਆ ਸਰਕਾਰ ਵਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਅਰਜ਼ੀ ਦਾ ਸਖ਼ਤ ਵਿਰੋਧ ਕਰਦਿਆਂ ਤੇਜਪਾਲ ਵਲੋਂ ਪੀੜਤਾ ਨੂੰ ਭੇਜੇ ਗਏ ਮੁਆਫ਼ੀ ਦੇ ਈਮੇਲ ਅਤੇ ਸੁਨੇਹਿਆਂ ਨੂੰ ਅਹਿਮ ਸਬੂਤ ਦੱਸਿਆ।

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਕਾਨਫ਼ਰੰਸ ’ਚ ਕੋਈ ਫੁੱਟ ਨਹੀਂ-ਫਾਰੂਕ ਅਬਦੁੱਲਾ ਅਗਲੀ ਖ਼ਬਰ ਜਸਟਿਸ ਢੀਂਗਰਾ ਨੇ ਖੋਲ੍ਹੀਆਂ ’84 ਦੇ ਨਿਆਂ ਪ੍ਰਬੰਧ ਦੀਆਂ ਪਰਤਾਂ
Ad Position 24