06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕਾਨੂੰਨ ਦੀ ਪੜ੍ਹਾਈ ਲਈ ਉਮਰ ਹੱਦ ਖ਼ਤਮ, ਹੁਣ ਹਰ ਉਮਰ ਦੇ ਉਮੀਦਵਾਰ ਲੈ ਸਕਣਗੇ ਦਾਖ਼ਲਾ

ਨਵੀਂ ਦਿੱਲੀ, 6 ਨਵੰਬਰ (ਏਜੰਸੀ)-ਬਾਰ ਕੌਂਸਲ ਆਫ਼ ਇੰਡੀਆ (ਬੀ.ਸੀ.ਆਈ.) ਨੇ ਤਿੰਨ ਸਾਲਾ ਤੇ ਪੰਜ ਸਾਲਾ ਕਾਨੂੰਨ ਦੀਆਂ ਡਿਗਰੀਆਂ ’ਚ ਦਾਖ਼ਲੇ ਲਈ ਲਗਾਈ ਉਪਰਲੀ ਉਮਰ ਹੱਦ ਵਾਪਸ ਲੈ ਲਈ ਹੈ। ਇਸ ਫ਼ੈਸਲੇ ਨਾਲ ਹੁਣ ਹਰ ਉਮਰ ਦੇ ਉਮੀਦਵਾਰ ਕਾਨੂੰਨ ਦੀ ਪੜ੍ਹਾਈ ਕਰ ਸਕਣਗੇ। ਬੀ.ਸੀ.ਆਈ. ਵਲੋਂ ਸ਼ੁੱਕਰਵਾਰ ਨੂੰ ...

Ad Position 21
No active advertisement
ਅਜੀਤ ਡੈਸਕ 07-11-2026

ਨਵੀਂ ਦਿੱਲੀ, 6 ਨਵੰਬਰ (ਏਜੰਸੀ)-ਬਾਰ ਕੌਂਸਲ ਆਫ਼ ਇੰਡੀਆ (ਬੀ.ਸੀ.ਆਈ.) ਨੇ ਤਿੰਨ ਸਾਲਾ ਤੇ ਪੰਜ ਸਾਲਾ ਕਾਨੂੰਨ ਦੀਆਂ ਡਿਗਰੀਆਂ ’ਚ ਦਾਖ਼ਲੇ ਲਈ ਲਗਾਈ ਉਪਰਲੀ ਉਮਰ ਹੱਦ ਵਾਪਸ ਲੈ ਲਈ ਹੈ। ਇਸ ਫ਼ੈਸਲੇ ਨਾਲ ਹੁਣ ਹਰ ਉਮਰ ਦੇ ਉਮੀਦਵਾਰ ਕਾਨੂੰਨ ਦੀ ਪੜ੍ਹਾਈ ਕਰ ਸਕਣਗੇ। ਬੀ.ਸੀ.ਆਈ. ਵਲੋਂ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ ਗਈ। ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਇਮਾਲਿਆ ਬਾਗਚੀ ਤੇ ਵੀ. ਮੋਹਨਾ ਦੇ ਬੈਂਚ ਨੇ ਇਸ ਤੋਂ ਬਾਅਦ ਉਮਰ ਹੱਦ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਪਟੀਸ਼ਨਕਰਤਾ ਰਿਸ਼ਭ ਦੁੱਗਲ ਨੇ 2016 ਦੇ ਬੀ.ਸੀ.ਆਈ. ਦੇ ਉਸ ਸਰਕੂਲਰ ਨੂੰ ਚੁਣੌਤੀ ਦਿੱਤੀ ਸੀ, ਜਿਸ ਰਾਹੀਂ ਪੰਜ ਸਾਲਾ ਏਕੀਕ੍ਰਿਤ ਐੱਲ.ਐੱਲ.ਬੀ. ਕੋਰਸ ਲਈ ਵੱਧ ਤੋਂ ਵੱਧ ਉਮਰ 20 ਸਾਲ ਤੈਅ ਕੀਤੀ ਗਈ ਸੀ। ਇਸ ਤੋਂ ਬਾਅਦ ਬੀ.ਸੀ.ਆਈ. ਨੇ ਪੰਜ ਸਾਲਾ ਕੋਰਸ ਲਈ 22 ਸਾਲ ਤੇ ਤਿੰਨ ਸਾਲਾ ਕੋਰਸ ਲਈ 45 ਸਾਲ ਦੀ ਉਮਰ ਹੱਦ ਵੀ ਨਿਰਧਾਰਤ ਕੀਤੀ ਸੀ। ਸੁਪਰੀਮ ਕੋਰਟ ਨੇ ਮਾਰਚ 2017 ਵਿਚ ਇਸ ਉਮਰ ਹੱਦ ਸੰਬੰਧੀ ਫ਼ੈਸਲੇ ’ਤੇ ਰੋਕ ਲਗਾ ਦਿੱਤੀ ਸੀ। ਹੁਣ ਬੀ.ਸੀ.ਆਈ. ਦੀ ਜਨਰਲ ਕੌਂਸਲ ਵਲੋਂ ਉਮਰ ਦੀ ਪਾਬੰਦੀ ਵਾਪਸ ਲੈਣ ਦੇ ਮਤੇ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਵਲੋਂ ਰਹਿ ਗਏ ਵੋਟਰਾਂ ਨੂੰ ਵੋਟਰ ਸੂਚੀਆਂ ’ਚ ਸ਼ਾਮਿਲ ਹੋਣ ਦਾ ਇਕ ਹੋਰ ਮੌਕਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਧਨਤੇਰਸ ’ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
Ad Position 24