29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸਪੇਨ ਵਿਚ 2 ਰੇਲਗੱਡੀਆਂ ਦੀ ਟੱਕਰ-68 ਮੌਤਾਂ

ਸਪੇਨ ਵਿਚ 2 ਰੇਲਗੱਡੀਆਂ ਦੀ ਟੱਕਰ-68 ਮੌਤਾਂ

Ad Position 21
No active advertisement
ਅਜੀਤ ਡੈਸਕ 29-10-2026

ਉਰਦਾ (ਸਪੇਨ), 28 ਅਕਤੂਬਰ (ਏਜੰਸੀ)-ਸਪੇਨ ਵਿਚ ਇਕ ਤੇਜ਼ ਰਫ਼ਤਾਰ ਰੇਲਗੱਡੀ ਰੁਕੀ ਹੋਈ ਦੂਜੀ ਰੇਲਗੱਡੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਘੱਟੋ-ਘੱਟ 68 ਯਾਤਰੀਆਂ ਦੀ ਮੌਤ ਹੋ ਗਈ, ਜਦੋਂਕਿ 80 ਹੋਰ ਜ਼ਖ਼ਮੀ ਹੋ ਗਏ। ਸਪੇਨ ਵਿਚ ਇਸ ਸਾਲ ਇਹ ਦੂਜਾ ਵੱਡਾ ਰੇਲ ਹਾਦਸਾ ਹੈ। ਸਪੇਨ ਦੇ ਰੇਲ ਪ੍ਰਣਾਲੀ ਸੰਚਾਲਕ (ਏ.ਡੀ.ਆਈ.ਐਫ.) ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਟੋਲੇਡੋ ਸੂਬੇ ਵਿਚ ਵਾਪਰਿਆ। ਇਹ ਹਾਦਸਾ ਦੋ ਉੱਚ ਰਫ਼ਤਾਰ (ਹਾਈ ਸਪੀਡ) ਰੇਲਗੱਡੀਆਂ ਵਿਚਾਲੇ ਹੋਇਆ, ਜਿਨ੍ਹਾਂ ਵਿਚ 500 ਤੋਂ ਵੱਧ ਯਾਤਰੀ ਸਵਾਰ ਸਨ। ਇਹ ਦੋਵੇਂ ਰੇਲਗੱਡੀਆਂ ਰਾਜਧਾਨੀ ਮੈਡ੍ਰਿਡ ਤੋਂ ਦੱਖਣ-ਪੱਛਮੀ ਸਪੇਨ ਵਿਚ ਸੇਵਿਲ ਵੱਲ ਇਕੋ ਦਿਸ਼ਾ ਵਿਚ ਜਾ ਰਹੀਆਂ ਸਨ। ਇਕ ਰੇਲਗੱਡੀ ਰੁਕੀ ਹੋਈ ਦੂਜੀ ਰੇਲਗੱਡੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਉਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੈਡ੍ਰਿਡ, ਸਿਉਦਾਦ ਰੀਅਲ ਅਤੇ ਅੰਦਾਲੂਸੀਆ ਵਿਚਕਾਰ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।ਇਹ ਹਾਦਸਾ ਉਰਦਾ ਅਤੇ ਲੋਸ ਯੇਬੇਨੇਸ ਕਸਬਿਆਂ ਦੇ ਵਿਚਕਾਰ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋ ਡੱਬਿਆਂ ਦਾ ਮਲਬਾ ਨੇੜਲੀ ਢਲਾਣ ‘ਤੇ ਖਿੱਲਰ ਗਿਆ। ਸਪੇਨ ਦੀ ਸਿਹਤ ਮੰਤਰੀ ਮੋਨਿਕਾ ਗਾਰਸੀਆ ਨੇ ਦੱਸਿਆ ਕਿ ਬਚਾਅ ਕਰਮੀ ਸਭ ਤੋਂ ਵੱਧ ਨੁਕਸਾਨੇ ਗਏ ਦੋ ਡੱਬਿਆਂ ਵਿਚੋਂ ਲੋਕਾਂ ਨੂੰ ਬਚਾਉਣ ਅਤੇ ਲਾਸ਼ਾਂ ਨੂੰ ਬਾਹਰ ਕੱਢਣ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ‘ਐਕਸ’ ਉਤੇ ਲਿਖਿਆ ਕਿ ਉਹ ਟੋਲੇਡੋ ਵਿਚ ਹੋਏ ਗੰਭੀਰ ਰੇਲ ਹਾਦਸੇ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਮੇਰੇ ਵਿਚਾਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਸਪੇਨ ਦੇ ਰਾਜਾ ਫੇਲਿਪ 6ਵੇਂ  ਅਤੇ ਰਾਣੀ ਲੇਟੀਜ਼ੀਆ ਨੇ ‘ਐਕਸ’ ਉਤੇ ਕਿਹਾ ਕਿ ਅਸੀਂ ਉਰਦਾ (ਟੋਲੇਡੋ) ਵਿਚ ਹੋਏ ਰੇਲ ਹਾਦਸੇ ਤੋਂ ਬਹੁਤ ਦੁਖੀ ਅਤੇ ਚਿੰਤਤ ਹਾਂ। ਅਸੀਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਦੇ ਦੁੱਖ ਵਿਚ ਸ਼ਾਮਿਲ ਹਾਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਸਪੇਨ ਦੇ ਫੁੱਟਬਾਲ ਫੈਡਰੇਸ਼ਨ ਨੇ ਬੁੱਧਵਾਰ ਨੂੰ ਹੋਣ ਵਾਲੇ ਸਾਰੇ 24 ਕੋਪਾ ਡੇਲ ਰੇ ਮੈਚ ਮੁਲਤਵੀ ਕਰ ਦਿੱਤੇ ਹਨ।

Ad Position 22
No active advertisement
ਪਿਛਲੀ ਖ਼ਬਰ ‘ਮੈਂ ਦਿਮਾਗੀ ਨਕਸਲ ਹਾਂ’, ਨਸੀਰੂਦੀਨ ਸ਼ਾਹ ਅਗਲੀ ਖ਼ਬਰ ਸਰਕਾਰੀ ਕਰਮਚਾਰੀਆਂ ਲਈ ਵਧਾਇਆ ਮਹਿੰਗਾਈ ਭੱਤਾ
Ad Position 24