09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੁਣੇ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਪੁਣੇ, 8 ਅਕਤੂਬਰ (ਪੀ.ਟੀ.ਆਈ)-ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੁਣੇ ਜ਼ਿਲ੍ਹੇ ਦੇ ਡੋਂਜੇ ਪਿੰਡ ਵਿਚ ਸਥਿਤ ਉਨ੍ਹਾਂ ਦੇ ਫਾਰਮਹਾਊਸ ’ਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਮਲਹਾਰ ਨੇ ਚਿਖਾ ਨੂੰ ...

Ad Position 21
No active advertisement
ਅਜੀਤ ਡੈਸਕ 09-10-2026

ਪੁਣੇ, 8 ਅਕਤੂਬਰ (ਪੀ.ਟੀ.ਆਈ)-ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੁਣੇ ਜ਼ਿਲ੍ਹੇ ਦੇ ਡੋਂਜੇ ਪਿੰਡ ਵਿਚ ਸਥਿਤ ਉਨ੍ਹਾਂ ਦੇ ਫਾਰਮਹਾਊਸ ’ਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਮਲਹਾਰ ਨੇ ਚਿਖਾ ਨੂੰ ਅਗਨੀ ਦਿਖਾਈ। ਪਰਿਵਾਰਕ ਮੈਂਬਰਾਂ ਅਨੁਸਾਰ ਨਾਨਾ ਪਾਟੇਕਰ ਨੇ ਇੱਛਾ ਪ੍ਰਗਟਾਈ ਸੀ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਫਾਰਮਹਾਊਸ ’ਤੇ ਹੀ ਕੀਤਾ ਜਾਵੇ। ਇਸ ਤੋਂ ਪਹਿਲਾਂ ਗੋਆ ਤੋਂ ਮ੍ਰਿਤਕ ਦੇਹ ਦੇ ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਸੰਸਕਾਰ ਮੌਕੇ ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਸੁਨੇਤਰਾ ਪਵਾਰ, ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਅਤੇ ਮੁਰਲੀਧਰ ਮੋਹੋਲ, ਰਾਜ ਦੇ ਮੰਤਰੀ ਚੰਦਰਕਾਂਤ ਪਾਟਿਲ, ਉਦੈ ਸਾਮੰਤ ਅਤੇ ਮਾਧੁਰੀ ਮਿਸਾਲ, ਲੋਕ ਸਭਾ ਮੈਂਬਰ ਸੁਨੀਲ ਤਟਕਰੇ, ਅਦਾਕਾਰ ਜੈਕੀ ਸ਼ਰਾਫ, ਸਾਜਿਦ, ਫਿਲਮ ਨਿਰਮਾਤਾ ਅਨਿਲ ਸ਼ਰਮਾ, ਸਾਜਿਦ ਨਾਡੀਆਦਵਾਲਾ ਅਤੇ ਬਾਲੀਵੁੱਡ, ਰਾਜਨੀਤੀ, ਖੇਡਾਂ ਅਤੇ ਸਮਾਜਿਕ ਖੇਤਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਇਨਫੋਸਿਸ, ਟਾਟਾ, ਵਿਪਰੋ ਤੇ ਐਚ.ਸੀ.ਐਲ. ਸਮੇਤ 8 ਕੰਪਨੀਆਂ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਮੁਅੱਤਲ ਅਗਲੀ ਖ਼ਬਰ ਬਰਮਿੰਘਮ ਹਵਾਈ ਅੱਡੇ ਦੇ ਵਿਸਥਾਰ ਲਈ 2 ਅਰਬ ਪੌਂਡ ਦੀ ਵੱਡੀ ਯੋਜਨਾ ਦਾ ਐਲਾਨ
Ad Position 24