26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ’ਤੇ ਪਹਿਲੀ ਵਾਰ ਉਤਰੇ ਫ਼ੌਜ ਦੇ ਜਹਾਜ਼

ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ’ਤੇ ਪਹਿਲੀ ਵਾਰ ਉਤਰੇ ਫ਼ੌਜ ਦੇ ਜਹਾਜ਼

Ad Position 21
No active advertisement
ਅਜੀਤ ਡੈਸਕ 27-11-2026

ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਸਿਵਲ-ਫ਼ੌਜੀ ਤਾਲਮੇਲ ਦੀ ਵਿਲੱਖਣ ਮਿਸਾਲ ਪੇਸ਼ ਕਰਦਿਆਂ ਭਾਰਤੀ ਫ਼ੌਜ ਦੇ ਚਾਰ ‘ਮਾਈਕ੍ਰੋਲਾਈਟ’ (ਛੋਟੇ) ਜਹਾਜ਼ਾਂ ਨੇ ਗੁਜਰਾਤ ’ਚ ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰੇ (ਐਨ. ਐਚ.-754ਕੇ) ਦੇ ਇਕ ਹਿੱਸੇ ’ਤੇ ਸਫਲਤਾਪੂਰਵਕ ਉਡਾਣ ਭਰੀ ਅਤੇ ਉੱਥੇ ਹੀ ਉਤਰੇ (ਲੈਂਡਿੰਗ ਕੀਤੀ)। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਇਸ ਨੇ ਇਹ ਦਿਖਾਇਆ ਹੈ ਕਿ ਰਾਸ਼ਟਰੀ ਰਾਜਮਾਰਗ ਹਥਿਆਰਬੰਦ ਬਲਾਂ ਦੀਆਂ ਰਣਨੀਤਕ ਅਤੇ ਸੰਚਾਲਨ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੇ ਹਨ। ਗਡਕਰੀ ਨੇ ‘ਐਕਸ’ ’ਤੇ ਜਹਾਜ਼ਾਂ ਦੇ ਉਡਾਣ ਭਰਨ ਅਤੇ ਉਤਰਨ ਦੀ ਇਕ ਵੀਡੀਓ ਸਾਂਝੀ ਕੀਤੀ। ਆਪਣੀ ਪੋਸਟ ’ਚ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੀ ‘ਟੀਮ ਮਾਊਂਟੇਨ ਈਗਲਜ਼’ ਨਾਲ ਸੰਬੰਧਿਤ ਅਤੇ ‘ਵਿੰਗਜ਼ ਆਫ਼ ਵੈਲਰ ਐਂਡ ਯੂਨਿਟੀ ਐਕਸਪੀਡੀਸ਼ਨ’ ’ਚ ਹਿੱਸਾ ਲੈ ਰਹੇ ਇਨ੍ਹਾਂ ਜਹਾਜ਼ਾਂ ਨੇ ਆਰਥਿਕ ਲਾਂਘੇ ਦੇ ਚੇਨੇਜ ਕਿਲੋਮੀਟਰ 946 ਅਤੇ ਕਿਲੋਮੀਟਰ 949 ਦੇ ਵਿਚਕਾਰ ਇਸ ਅਭਿਆਸ ਨੂੰ ਅੰਜਾਮ ਦਿੱਤਾ। ਇਸ ਨੂੰ ਭਾਰਤੀ ਫ਼ੌਜ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵਿਚਕਾਰ ਤਾਲਮੇਲ ਦਾ ਇਕ ਇਤਿਹਾਸਕ ਪ੍ਰਦਰਸ਼ਨ ਦੱਸਦਿਆਂ ਮੰਤਰੀ ਨੇ ਕਿਹਾ ਕਿ ਸਫਲ ਲੈਂਡਿੰਗ ਅਤੇ ਟੇਕ-ਆਫ ਵਿਸ਼ਵ-ਪੱਧਰੀ ਹਾਈਵੇਅ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ । 
ਭਾਰਤੀ ਫ਼ੌਜ ਦੀ ਚੱਲ ਰਹੀ ਕੌਮੀ ਉਡਾਣ ਮੁਹਿੰਮ ‘ਵਿੰਗਜ਼ ਆਫ਼ ਵੈਲਰ ਐਂਡ ਯੂਨਿਟੀ ਐਕਸਪੀਡੀਸ਼ਨ’ ਦੇ ਹਿੱਸੇ ਵਜੋਂ, ਫ਼ੌਜ ਦੀ ਪ੍ਰਸਿੱਧ ਏਅਰੋ-ਐਡਵੈਂਚਰ ਟੀਮ ‘ਟੀਮ ਮਾਊਂਟੇਨ ਈਗਲਜ਼’ ਦੇ ਸਾਰੇ ਚਾਰ ਹਿੱਸਾ ਲੈਣ ਵਾਲੇ ਜਹਾਜ਼ਾਂ (ਜਿਨ੍ਹਾਂ ’ਚ ਦੋ ਫਿਕਸਡ-ਵਿੰਗ ਮਾਈਕ੍ਰੋਲਾਈਟ ਅਤੇ ਦੋ ਫਲੈਕਸੀਬਲ-ਵਿੰਗ ਪਾਵਰਡ ਹੈਂਗ ਗਲਾਈਡਰ ਸ਼ਾਮਿਲ ਹਨ) ਨੇ ਨਿਰਧਾਰਤ ਹਾਈਵੇਅ ਹਿੱਸੇ ’ਤੇ ਸਟੀਕ ਲੈਂਡਿੰਗ ਕੀਤੀ ਤੇ ਤੇਜ਼ੀ ਨਾਲ ਜ਼ਮੀਨ ’ਤੇ ਈਂਧਨ ਭਰਿਆ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਲਾਲੂ ਤੇ ਹੋਰਨਾਂ ਦੀ ਪਟੀਸ਼ਨ ਖ਼ਾਰਜ ਅਗਲੀ ਖ਼ਬਰ ਪੰਜਾਬ ਦੇ ਲੋਕ ਇਸ ਵਾਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣਗੇ-ਆਕਾਸ਼ ਆਨੰਦ
Ad Position 24