02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਉਡਾਣ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਦੀ ਜਾਂਚ ਜਾਰੀ

ਯੇਰੂਸ਼ਲਮ, 1 ਅਕਤੂਬਰ (ਏ.ਪੀ.)-ਵੀਰਵਾਰ ਨੂੰ ਜਾਂਚਕਰਤਾਵਾਂ ਨੇ ਇਹ ਪਤਾ ਲਗਾਉਣ ਲਈ ਕੰਮ ਕੀਤਾ ਕਿ ਓਮਾਨੀ ਪਾਇਲਟ ਨੇ ਇਜ਼ਰਾਈਲ ਜਾਣ ਵਾਲੀ ਉਡਾਣ ਦੇ ਕਪਤਾਨ ’ਤੇ ਚਾਕੂ ਨਾਲ ਹਮਲਾ ਕਿਉਂ ਕੀਤਾ, ਜਿਸ ਕਾਰਨ ....

Ad Position 21
No active advertisement
ਅਜੀਤ ਡੈਸਕ 02-10-2026

ਯੇਰੂਸ਼ਲਮ, 1 ਅਕਤੂਬਰ (ਏ.ਪੀ.)-ਵੀਰਵਾਰ ਨੂੰ ਜਾਂਚਕਰਤਾਵਾਂ ਨੇ ਇਹ ਪਤਾ ਲਗਾਉਣ ਲਈ ਕੰਮ ਕੀਤਾ ਕਿ ਓਮਾਨੀ ਪਾਇਲਟ ਨੇ ਇਜ਼ਰਾਈਲ ਜਾਣ ਵਾਲੀ ਉਡਾਣ ਦੇ ਕਪਤਾਨ ’ਤੇ ਚਾਕੂ ਨਾਲ ਹਮਲਾ ਕਿਉਂ ਕੀਤਾ, ਜਿਸ ਕਾਰਨ ਜਹਾਜ਼ ਖਤਰਨਾਕ ਢੰਗ ਨਾਲ ਹੇਠਾਂ ਡਿਗਣ ਲੱਗਾ ਸੀ, ਪਰ ਜਹਾਜ਼ ’ਚ ਸਵਾਰ ਹੋਰ ਲੋਕਾਂ ਨੇ ਜਹਾਜ਼ ਨੂੰ ਸਾਊਦੀ ਅਰਬ ’ਚ ਸੁਰੱਖਿਅਤ ਉਤਾਰ ਲਿਆ। ਫਲਾਈ-ਦੁਬਈ ਦੇ ਜਹਾਜ਼, ਜਿਸ ਵਿੱਚ ਸੰਯੁਕਤ ਅਰਬ ਅਮੀਰਾਤ ਤੋਂ ਤਲ ਅਵੀਵ ਤੱਕ 174 ਲੋਕ, ਮੁੱਖ ਤੌਰ ’ਤੇ ਇਜ਼ਰਾਈਲੀ ਸਵਾਰ ਸਨ, ਦੇ ਯਾਤਰੀਆਂ ਨੇ ਦੱਸਿਆ ਕਿ ਕਿਵੇਂ ਖ਼ੂਨ ਨਾਲ ਲੱਥ-ਪੱਥ ਭਾਰਤੀ ਕਪਤਾਨ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਹਿ-ਪਾਇਲਟ (ਕੋ-ਪਾਇਲਟ) ਨੂੰ ਕਾਬੂ ਕੀਤਾ ਅਤੇ ਜਹਾਜ਼ ਦੇ ਬਹੁਤ ਤੇਜ਼ੀ ਨਾਲ ਹੇਠਾਂ ਡਿਗਣ ਦੀ ਸਥਿਤੀ ਨੂੰ ਸੰਭਾਲਿਆ। ਜਾਂਚ ਬਾਰੇ ਜਾਣਕਾਰੀ ਰੱਖਣ ਵਾਲੇ ਇਕ ਖੇਤਰੀ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਵਿਅਕਤੀ, ਜੋ ਕਿ ਓਮਾਨ ਦਾ ਨਾਗਰਿਕ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਸਾਊਦੀ ਅਧਿਕਾਰੀ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਜ਼ਰਾਈਲ ਸਮੇਤ ਹੋਰ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ’ਚ ਸੰਯੁਕਤ ਅਰਬ ਅਮੀਰਾਤ , ਅਮਰੀਕਾ ਅਤੇ ਓਮਾਨ ਵੀ ਸ਼ਾਮਿਲ ਹਨ। ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ ਕਿਹਾ ਕਿ ਉਸਦੀ ਆਪਣੀ ਜਾਂਚ ਟੀਮ ਨੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਸਦਾ ਸੰਬੰਧ ਕਿਸੇ ਅੱਤਵਾਦੀ ਮਕਸਦ ਨਾਲ ਸੀ; ਸਰਕਾਰ ਨੇ ਇਹ ਵੀ ਨੋਟ ਕੀਤਾ ਕਿ ਉਨ੍ਹਾਂ ਦੇ ਅਧਿਕਾਰੀਆਂ ਕੋਲ ਇਸ ਮਾਮਲੇ ਦੀ ਜਾਂਚ ਦਾ ਅਧਿਕਾਰ ਖੇਤਰ ਹੈ ਕਿਉਂਕਿ ਜਹਾਜ਼ ਉੱਥੇ ਰਜਿਸਟਰਡ ਹੈ ਅਤੇ ਜਹਾਜ਼ ਦੇ ਅੰਦਰ ਕੀਤੇ ਗਏ ਅਪਰਾਧਾਂ ’ਤੇ ਯੂ.ਏ.ਈ. ਦਾ ਕਾਨੂੰਨ ਲਾਗੂ ਹੁੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਸਮਿਤ ਮੱਛਾਰ ਦੀ ਸਿਹਤ ’ਤੇ ਨੇੜਿਓਂ ਨਜ਼ਰ-ਵਿਦੇਸ਼ ਮੰਤਰਾਲਾ ਕੈਪਟਨ ਮੱਛਾਰ ਨੂੰ ਮਿਲ ਕੇ ‘ਬਹੁਤ ਤਸੱਲੀ ਹੋਈ’-ਭਾਰਤੀ ਰਾਜਦ... ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ ਕੈਪਟਨ ਦੇ ਪਰਿਵਾਰ ਨਾਲ ਕੀਤੀ ਗੱਲਬਾਤ
Ad Position 24