ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)- ਭਾਰਤੀ ਅਰਥਵਿਵਸਥਾ ਨੂੰ ਵੱਡੀ ਗਤੀ ਦਿੰਦਿਆਂ ਸਤੰਬਰ ਮਹੀਨੇ ’ਚ ਜੀ.ਐਸ.ਟੀ. ਮਾਲੀਆ 2.03 ਲੱਖ ਕਰੋੜ ਰੁਪਏ ਰਿਹਾ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਕੁੱਲ ਜੀ.ਐਸ.ਟੀ. ਮਾਲੀਆ 2 ਲੱਖ ਕਰੋੜ ਰੁਪਏ ਤੋਂ ਪਾਰ ਰਿਹਾ। ਅੰਕੜਿਆਂ ਮੁਤਾਬਿਕ ਸਤੰਬਰ ’ਚ ਜੀ.ਐਸ.ਟੀ. ਕਲੈਕਸ਼ਨ 2,03,521 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ 14.7 ਫ਼ੀਸਦੀ ਵੱਧ ਹੈ ਜਦਕਿ ਜੀ.ਐਸ.ਟੀ. ਰਿਫੰਡ 3 ਫ਼ੀਸਦੀ ਘੱਟ ਕੇ 27,001 ਕਰੋੜ ਰੁਪਏ ਰਿਹਾ। ਜਿਸ ਤੋਂ ਬਾਅਦ ਸਤੰਬਰ ’ਚ ਨੈੱਟ ਜੀ.ਐਸ.ਟੀ. ਕੁਲੈਕਸ਼ਨ 18.1 ਫ਼ੀਸਦੀ ਤੋਂ ਵੱਧ ਕੇ 1.76 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 1.49 ਲੱਖ ਕਰੋੜ ਰੁਪਏ ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ ਛਮਾਹੀ ਭਾਵ ਅਪ੍ਰੈਲ ਤੋਂ ਸਤੰਬਰ 2026 ਦੌਰਾਨ ਕੁੱਲ ਜੀ.ਐਸ.ਟੀ. ਕੁਲੈਕਸ਼ਨ 12,46,278 ਕਰੋੜ ਰੁਪਏ ਰਿਹਾ ਜੋ ਕਿ ਇਕ ਸਾਲ ਪਹਿਲਾਂ ਇਸੇ ਹੀ ਸਮੇਂ ’ਚ ਮੁਕਾਬਲੇ 11.6 ਫ਼ੀਸਦੀ ਦਾ ਵਾਧਾ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ 7 ਅਕਤੂਬਰ ਨੂੰ ਜੀ.ਐਸ.ਟੀ. ਕੌਂਸਲ ਦੀ ਬੈਠਕ ਵੀ ਹੋਣੀ ਹੈ ਜਿਸ ’ਚ ਕਈ ਅਹਿਮ ਮੁੱਦਿਆਂ ’ਤੇ ਫੈਸਲੇ ਲਏ ਜਾਣ ਦੀ ਉਮੀਦ ਹੈ ਜਿਸ ’ਚ 2000 ਰੁਪਏ ਤੋਂ ਵੱਧ ਦੇ ਯੂ.ਪੀ.ਆਈ. ਲੈਣ-ਦੇਣ ’ਤੇ ਲੱਗਣ ਵਾਲੇ ਮਰਚੇਂਟ ਡਿਸਕਾਊਂਟ ਰੇਟ ਉਪਰ ਜੀ.ਐਸ.ਟੀ. ਲਾਉਣ ਬਾਰੇ ਫ਼ੈਸਲਾ ਵੀ ਸ਼ਾਮਿਲ ਹੈ।
ਲਗਾਤਾਰ ਤੀਜੇ ਮਹੀਨੇ ਜੀ.ਐਸ.ਟੀ. ਮਾਲੀਆ 2 ਲੱਖ ਕਰੋੜ ਰੁਪਏ ਤੋਂ ਪਾਰ
ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)- ਭਾਰਤੀ ਅਰਥਵਿਵਸਥਾ ਨੂੰ ਵੱਡੀ ਗਤੀ ਦਿੰਦਿਆਂ ਸਤੰਬਰ ਮਹੀਨੇ ’ਚ ਜੀ.ਐਸ.ਟੀ. ਮਾਲੀਆ 2.03 ਲੱਖ ਕਰੋੜ ਰੁਪਏ ਰਿਹਾ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਕੁੱਲ ਜੀ.ਐਸ.ਟੀ. ...
ਅਜੀਤ ਡੈਸਕ
02-10-2026