02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਦਲਦੇ ਸਮੇਂ ਨਾਲ ਯੂ.ਪੀ.ਐਸ.ਸੀ. ’ਚ ਸੁਧਾਰ ਸਮੇਂ ਦੀ ਮੰਗ-ਮੋਦੀ ਸ਼ਤਾਬਦੀ ਸਮਾਗਮ ਨੂੰ ਪ੍ਰਧਾਨ ਮੰਤਰੀ ਨੇ ਕੀਤਾ ਸੰਬੋਧਨ

ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਦੇ 100 ਸਾਲ ਪੂਰੇ ਹੋਣ ਮੌਕੇ ਜਿਥੇ ਇਸ ਦੀ ਅਹਿਮੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਕਸਿਤ ...

Ad Position 21
No active advertisement
ਅਜੀਤ ਡੈਸਕ 02-10-2026

ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਦੇ 100 ਸਾਲ ਪੂਰੇ ਹੋਣ ਮੌਕੇ ਜਿਥੇ ਇਸ ਦੀ ਅਹਿਮੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਕਸਿਤ ਭਾਰਤ ਲਈ ਜਿਸ ਤਰ੍ਹਾਂ ਦੀ ‘ਗਵਰਨੈਂਸ’ (ਪ੍ਰਸ਼ਾਸਨ) ਦੇਸ਼ ਨੂੰ ਚਾਹੀਦੀ ਹੈ, ਉਸਦਾ ਜ਼ਰੀਆ ਯੂ.ਪੀ.ਐਸ.ਸੀ. ਹੈ। ਉਨ੍ਹਾਂ ਇਸ ’ਚ ਸੁਧਾਰਾਂ ਦੀ ਲੋੜ ਨੂੰ ਸਮੇਂ ਦੀ ਮੰਗ ਦੱਸਿਆ। ਉਨ੍ਹਾਂ ਕਿਹਾ ਕਿ ਕਮਿਸ਼ਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਕੰਮ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਹੈ ਅਤੇ ਨੌਜਵਾਨਾਂ ਦੀ ਤਾਕਤ ਨੂੰ ਦੇਸ਼ ਦੀ ਤਾਕਤ ਬਣਾਉਣ ’ਚ ਕਮਿਸ਼ਨਾਂ ਦੀ ਅਹਿਮ ਭੂਮਿਕਾ ਹੈ। ਮੋਦੀ ਨੇ ਯੂ. ਪੀ. ਐਸ. ਸੀ. ਦੇ ਸ਼ਤਾਬਦੀ ਸਮਾਗਮ ਮੌਕੇ ਯੂ. ਪੀ. ਐਸ. ਸੀ. ’ਚ ਭਰਤੀ ਅਮਲ ਤੋਂ ਲੈ ਕੇ ਉਸ ’ਚ ਸੁਧਾਰ ਅਤੇ ਭਵਿੱਖ ਦੀਆਂ ਚੁਣੌਤੀਆਂ ’ਤੇ ਵੀ ਆਪਣਾ ਨਜ਼ਰੀਆ ਰੱਖਿਆ। ਉਨ੍ਹਾਂ ਕਿਹਾ ਕਿ ਬੀਤੇ ਦਹਾਕੇ ’ਚ ਯੂ. ਪੀ. ਐਸ. ਸੀ. ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਿਹਤਰੀਨ ਢੰਗ ਨਾਲ ਨਿਭਾਇਆ ਹੈ। ਹੁਣ ਇਤਿਹਾਸ ਤੋਂ ਅੱਗੇ ਵਧ ਕੇ ਸਾਡੇ ਸਾਹਮਣੇ ਭਾਰਤ ਦਾ ਭਵਿੱਖ ਇੰਤਜ਼ਾਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਮਿਸ਼ਨ ਅੱਜ ਜਿਨ੍ਹਾਂ ਨੌਜਵਾਨਾਂ ਦੀ ਭਰਤੀ ਕਰ ਰਿਹਾ ਹੈ, ਉਹ ਵਿਕਸਿਤ ਭਾਰਤ ਦੇ ਨਿਰਮਾਣ ’ਚ ਬਹੁਤ ਵੱਡੀ ਭੂਮਿਕਾ ਨਿਭਾਉਣਗੇ। ਇਸ ਨੂੰ ਧਿਆਨ ’ਚ ਰੱਖਦਿਆਂ ਦੋ ਕਸੌਟੀਆਂ ਨੂੰ ਹਮੇਸ਼ਾ ਧਿਆਨ ’ਚ ਰੱਖਣਾ ਹੈ, ਪਹਿਲਾ ਹੈ, ‘ਨੇਸ਼ਨ ਫਸਟ’ ਭਾਵ ‘ਰਾਸ਼ਟਰ ਪਹਿਲਾਂ’ ਅਤੇ ਦੂਜੀ ਕਸੌਟੀ ਹੈ, ‘ਸਿਟੀਜ਼ਨ ਫਸਟ’ ਭਾਵ ‘ਨਾਗਰਿਕ ਪਹਿਲਾਂ’। ਉਨ੍ਹਾਂ ਕਿਹਾ ਕਿ ਅਜਿਹੇ ਭਾਵਾਂ ਨਾਲ ਭਰੇ ਉਮੀਦਵਾਰਾਂ ਦੀ ਜਦੋਂ ਚੋਣ ਕੀਤੀ ਜਾਏਗੀ ਤਾਂ ਰਾਸ਼ਟਰੀ ਟੀਚਿਆਂ ਦੀ ਪ੍ਰਾਪਤੀ ਵੀ ਸੁਖਾਲੀ ਹੋ ਜਾਵੇਗੀ। ਮੋਦੀ ਨੇ ਯੂ.ਪੀ.ਐਸ.ਸੀ. ’ਚ ਲੋੜੀਂਦੇ ਸੁਧਾਰਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਅੱਜ ਨਾਗਰਿਕ ਕਿਸੇ ਸੇਵਾ ਲਈ ਹਫ਼ਤਿਆਂ ਜਾਂ ਮਹੀਨਿਆਂ ਦੀ ਉਡੀਕ ਨਹੀਂ ਕਰਨਾ ਚਾਹੁੰਦਾ। ਜਦੋਂ ਏ.ਆਈ. ਹਜ਼ਾਰਾਂ ਦਸਤਾਵੇਜ਼ ਕੁਝ ਹੀ ਮਿੰਟਾਂ ’ਚ ਪ੍ਰੋਸੈਸ ਕਰ ਸਕਦਾ ਹੈ, ਜਦੋਂ ਸਰਕਾਰ ਕੋਲ ਰੀਅਲ ਟਾਈਮ ਡੇਟਾ ਉਪਲਬਧ ਹੈ ਤਾਂ ਨਾਗਰਿਕ ਛੇਤੀ ਤੋਂ ਛੇਤੀ ਹੱਲ ਚਾਹੁੰਦਾ ਹੈ। ਇਹੀ ਬਦਲਦੀ ਹੋਈ ਸੋਚ ਸਾਡੀ ਸਿਵਲ ਸਰਵਿਸ (ਨਾਗਰਿਕ ਸੇਵਾ) ’ਚ ਵੀ ਨਵੇਂ ਬਦਲਾਅ ਦੀ ਮੰਗ ਕਰਦੀ ਹੈ। ਮੋਦੀ ਨੇ ਕਿਹਾ ਕਿ ਸਾਨੂੰ ਅਜਿਹੇ ਨੌਜਵਾਨਾਂ ਨੂੰ ਜਨਤਕ ਸੇਵਾ ’ਚ ਲਿਆਉਣਾ ਹੋਏਗਾ ਜੋ ‘ਪਬਲਿਕ ਆਫਿਸ’ ਨਹੀਂ ਸਗੋਂ ‘ਪਬਲਿਕ ਸਰਵਿਸ’ ਨੂੰ ਤਰਜੀਹ ਦਿੰਦੇ ਹੋਣ। ਉਨ੍ਹਾਂ ਅੰਤਰਰਾਸ਼ਟਰੀ ਪੱਧਰ ਦੇ ਬਿਹਤਰੀਨ ਚਲਨਾਂ ਦਾ ਅਧਿਐਨ ਕਰਨ ਤੇ ਤਕਨਾਲੋਜੀ ਦੀ ਵਰਤੋਂ ਕਰਨ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਪ੍ਰੀਖਿਆਵਾਂ ’ਚ ਲੱਗਣ ਵਾਲੇ ਸਮੇਂ ’ਤੇ ਵੀ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਪ੍ਰੀਖਿਆ ਨੂੰ ਸਿਰਫ਼ ਇਕ ਦਿਨ ਦੇ ਈਵੈਂਟ ਵਾਂਗ ਨਹੀਂ ਵੇਖਣਾ ਚਾਹੀਦਾ। ਇਹ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਮੁੱਦਾ ਹੈ। ਪ੍ਰੀਖਿਆ ’ਚ ਕੁਝ ਮਹੀਨਿਆਂ ਦੀ ਦੇਰ ਨੌਜਵਾਨਾਂ ਲਈ ਵੱਡਾ ਸੰਕਟ ਬਣ ਸਕਦੀ ਹੈ। ਕੋਚਿੰਗ ਦੀ ਫ਼ੀਸ, ਕਿਰਾਇਆ, ਰਹਿਣ ਦਾ ਖ਼ਰਚਾ ਇਹ ਸਾਰਾ ਬੋਝ ਪਰਿਵਾਰ ’ਤੇ ਹੁੰਦਾ ਹੈ, ਇਸ ਲਈ ਸਮੇਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਯੂ.ਪੀ.ਐਸ.ਸੀ. ਨਾਲ ਜੁੜੇ 100 ਇਤਿਹਾਸਕ ਫ਼ੈਸਲਿਆਂ ’ਤੇ ਆਧਾਰਿਤ ਇਕ ਕਿਤਾਬ ਵੀ ਜਾਰੀ ਕੀਤੀ, ਨਾਲ ਹੀ ਸ਼ਤਾਬਦੀ ਸਮਾਰਕ ਸਿੱਕਾ ਅਤੇ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ।

Ad Position 22
No active advertisement
ਪਿਛਲੀ ਖ਼ਬਰ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ ’ਚ ਹਲਚਲ ਤੇਜ਼ ਰੰਧਾਵਾ ਨੇ ਖੜਗੇ ਨਾਲ ਕੀਤੀ ਮੁਲਾਕਾਤ, ਵੜਿੰਗ ਵੀ ਪੁੱਜੇ... ਅਗਲੀ ਖ਼ਬਰ ਲਗਾਤਾਰ ਤੀਜੇ ਮਹੀਨੇ ਜੀ.ਐਸ.ਟੀ. ਮਾਲੀਆ 2 ਲੱਖ ਕਰੋੜ ਰੁਪਏ ਤੋਂ ਪਾਰ
Ad Position 24